ਹੈਲਥ ਡੈਸਕ- ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਧਨੀਆ ਪੱਤੇ ਦਾ ਪਾਣੀ ਪੀਂਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਧਨੀਆ ਦੇ ਪੱਤਿਆਂ ’ਚ ਭਰਪੂਰ ਐਂਟੀ-ਆਕਸੀਡੈਂਟਸ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ, ਜੋ ਕਿ ਤੁਹਾਡੇ ਪਚਨ ਤੰਤਰ, ਸਕਿਨ ਤੇ ਦਿਲ-ਦਿਮਾਗ ਲਈ ਬੇਹੱਦ ਲਾਭਦਾਇਕ ਹੁੰਦੇ ਹਨ।
ਧਨੀਆ ਪੱਤੇ ਦਾ ਪਾਣੀ ਪੀਣ ਦੇ ਫਾਇਦੇ :-
ਪਚਨ ਤੰਤਰ ਹੋਵੇ ਮਜ਼ਬੂਤ
- ਧਨੀਆ ਦਾ ਪਾਣੀ ਗੈਸ, ਅਮਲਤਾ (ਐਸਿਡਿਟੀ) ਅਤੇ ਪੇਟ ਦੀ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।
ਵਜ਼ਨ ਘਟਾਉਣ ’ਚ ਮਦਦਗਾਰ
- ਇਹ ਮੈਟਾਬੋਲਿਜ਼ਮ ਤੇਜ਼ ਕਰਦਾ ਹੈ, ਜਿਸ ਨਾਲ ਚਰਬੀ ਘਟਣ ’ਚ ਮਦਦ ਮਿਲਦੀ ਹੈ।
ਚਮਕਦਾਰ ਸਕਿਨ
-ਇਹ ਟੌਕਸੀਨ ਨੂੰ ਸ਼ਰੀਰ ਤੋਂ ਬਾਹਰ ਕੱਢਣ ’ਚ ਮਦਦ ਕਰਦਾ ਹੈ, ਜਿਸ ਨਾਲ ਸਕਿਨ ਨਿੱਖਰਦੀ ਹੈ।
ਸ਼ਰੀਰ ਨੂੰ ਡਿਟੌਕਸ ਕਰੇ
- ਇਹ ਲਿਵਰ ਅਤੇ ਕਿਡਨੀ ਦੀ ਸਫਾਈ ਕਰਕੇ ਜ਼ਹਿਰੀਲੇ ਤੱਤ ਬਾਹਰ ਕੱਢਣ ’ਚ ਮਦਦ ਕਰਦਾ ਹੈ।
ਸ਼ੁਗਰ ਲੈਵਲ ਕੰਟਰੋਲ
- ਧਨੀਆ ਪਾਣੀ ਬਲੱਡ ਸ਼ੁਗਰ ਲੈਵਲ ਨੂੰ ਬੈਲੈਂਸ ਕਰਨ ’ਚ ਮਦਦ ਕਰ ਸਕਦਾ ਹੈ, ਜੋ ਕਿ ਡਾਇਬਟੀਜ਼ ਵਾਲਿਆਂ ਲਈ ਲਾਭਦਾਇਕ ਹੈ।
ਚੰਗੀ ਨੀਂਦ ਆਉਣ ’ਚ ਮਦਦਗਾਰ
- ਇਹ ਤਣਾਅ ਘਟਾਉਂਦਾ ਹੈ ਅਤੇ ਨੀਂਦ ਦੀ ਗੁਣਵੱਤਾ ਨੂੰ ਸੁਧਾਰਦਾ ਹੈ।
ਇਸ ਨੂੰ ਬਣਾਉਣ ਦੀ ਵਿਧੀ :-
- 1 ਗਲਾਸ ਪਾਣੀ 'ਚ 7-8 ਧਨੀਆ ਦੇ ਪੱਤੇ ਪਾ ਕੇ 5-10 ਮਿੰਟ ਉਬਾਲੋ।
- ਪਾਣੀ ਨੂੰ ਛਾਣ ਲਵੋ ਅਤੇ ਠੰਡਾ ਹੋਣ ਦਿਓ।
- ਰਾਤ ਨੂੰ ਸੌਣ ਤੋਂ ਪਹਿਲਾਂ ਹੌਲੀ-ਹੌਲੀ ਪੀਓ।
ਇਸ ਨੂੰ ਨਿਯਮਿਤ ਤੌਰ 'ਤੇ ਪੀਣ ਨਾਲ ਤੁਹਾਡੀ ਸਿਹਤ ’ਚ ਸਾਫ਼ ਤੌਰ 'ਤੇ ਸੁਧਾਰ ਆ ਸਕਦਾ ਹੈ।
heart ਤੇ lungs ਨੂੰ ਰੱਖਣੈ Healthy ਤਾਂ ਖਾਓ ਇਹ ਫਲ, ਮਿਲਣਗੇ ਹਜ਼ਾਰਾਂ ਫਾਇਦੇ
NEXT STORY