ਹੈਲਥ ਡੈਸਕ - ਅਸੀਂ ਅਕਸਰ ਵੱਡੀਆਂ ਦਵਾਈਆਂ ਜਾਂ ਮਹਿੰਗੇ ਨੁਸਖਿਆਂ ਵਲ ਦੌੜ ਪਾਂਦੇ ਹਾਂ ਪਰ ਕਈ ਵਾਰ ਸਾਡੀ ਰਸੋਈ ’ਚ ਹੀ ਉਨ੍ਹਾਂ ਸਾਰੇ ਸਮੱਸਿਆਵਾਂ ਦਾ ਇਲਾਜ ਲੁਕਿਆ ਹੁੰਦਾ ਹੈ। ਅਜਵਾਇਨ, ਜੋ ਹਰ ਰਸੋਈ ’ਚ ਆਸਾਨੀ ਨਾਲ ਮਿਲ ਜਾਂਦੀ ਹੈ, ਸਿਰਫ਼ ਮਸਾਲਾ ਨਹੀਂ, ਸਗੋਂ ਇਕ ਜ਼ਬਰਦਸਤ ਔਖਧੀ ਹੈ। ਗਰਮੀਆਂ ’ਚ ਬਣਾਇਆ ਗਿਆ ਅਜਵਾਇਨ ਦਾ ਪਾਣੀ ਸਰੀਰ ਨੂੰ ਤਾਜ਼ਗੀ, ਠੰਡਕ ਅਤੇ ਅੰਦਰੂਨੀ ਸ਼ੁੱਧਤਾ ਦਿੰਦਾ ਹੈ। ਇਹ ਪਾਣੀ ਹਜ਼ਮਾ ਸੁਧਾਰਦਾ ਹੈ, ਮੈਟਾਬੋਲਿਜ਼ਮ ਨੂੰ ਤੀਜ਼ ਕਰਦਾ ਹੈ ਅਤੇ ਸਰੀਰ ਨੂੰ ਗਰਮੀ ਤੋਂ ਬਚਾਉਂਦਾ ਹੈ। ਚਾਹੇ ਤੁਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਜਾਂ ਹਮੇਸ਼ਾਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਇਸ ਦਾ ਪਾਣੀ ਤੁਹਾਡਾ ਕੁਦਰਤੀ ਸਾਥੀ ਬਣ ਸਕਦਾ ਹੈ।
ਅਜਵਾਇਨ ਦਾ ਪਾਣੀ ਪੀਣ ਦੇ ਫਾਇਦੇ :-
ਹਾਜ਼ਮੇ ਨੂੰ ਸੁਧਾਰਤਾ ਹੈ
- ਪੇਟ ’ਚ ਐਂਜ਼ਾਈਮ ਬਣਾਉਂਦੈ
- ਗੈਸ, ਅਜੀਰਨ, ਮਲਬੰਧ ’ਚ ਲਾਭਕਾਰੀ
- ਖਾਣੇ ਤੋਂ ਬਾਅਦ ਪੀਣਾ ਵਧੀਆ ਰਹਿੰਦਾ
ਮੋਟਾਪਾ ਘਟਾਉਣ ’ਚ ਮਦਦਗਾਰ
- ਮੈਟਾਬੋਲਿਜ਼ਮ ਤੇਜ਼ ਕਰਦੈ
- ਚਰਬੀ ਨੂੰ ਘਟਾਉਣ ’ਚ ਮਦਦ ਕਰਦਾ ਹੈ
- ਖਾਲੀ ਪੇਟ ਪੀਣ ਨਾਲ ਵਧੀਆ ਨਤੀਜੇ ਮਿਲਦੇ ਹਨ
ਮਾਸਿਕ ਧਰਮ ਦੀ ਸਮੱਸਿਆਵਾਂ ’ਚ ਰਾਹਤ
- ਔਰਤਾਂ ’ਚ ਪੇਟ ਦਰਦ ਜਾਂ ਇਰ-ਰੈਗੂਲਰ ਪੀਰੀਅਡਜ਼ ਦੇ ਦੌਰਾਨ ਲਾਭਕਾਰੀ
- ਗਰਮੀਆਂ ’ਚ ਵੀ ਇਹ ਹਾਰਮੋਨ ਸੰਤੁਲਨ ਬਣਾਈ ਰੱਖਦਾ ਹੈ
ਠੰਡ ਤੇ ਖੰਘ ਤੋਂ ਰਾਹਤ
- ਅਜਵਾਇਨ ’ਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ
- ਇਹ ਸਿਨਸ, ਸਧਾਰਨ ਜੁਕਾਮ, ਖੰਘ ’ਚ ਰਾਹਤ ਦਿੰਦਾ ਹੈ
ਗਰਮੀ ਦੀ ਤਪਸ਼ ਨੂੰ ਘਟਾਉਂਦਾ ਹੈ
- ਬੌਡੀ ਨੂੰ ਡਿਟੌਕਸ ਕਰਦਾ ਹੈ
- ਗਰਮੀ ਵਾਲੀ ਬਿਮਾਰੀਆਂ ਤੋਂ ਬਚਾਅ
- ਠੰਡਕ ਤੇ ਤਾਜ਼ਗੀ ਮਿਲਦੀ ਹੈ
ਇਮਿਊਨਿਟੀ ਵਧਾਉਂਦਾ ਹੈ
- ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ
- ਪੇਟ ਦੀਆਂ ਸਮੱਸਿਆਵਾਂ ਤੇ ਬੈਕਟੀਰੀਆਲ ਇਨਫੈਕਸ਼ਨ ਤੋਂ ਬਚਾਅ
ਤਣਾਅ ਘਟਾਉਂਦੈ
- ਗਰਮ ਅਜਵਾਇਨ ਪਾਣੀ ਮਾਇਲਡ ਰਿਲੈਕਸੈਂਟ ਵਾਂਗ ਕੰਮ ਕਰਦਾ ਹੈ
- ਦਿਮਾਗ ਨੂੰ ਸ਼ਾਂਤੀ ਮਿਲਦੀ ਹੈ, ਨੀਂਦ ਵੀ ਵਧੀਆ ਆਉਂਦੀ ਹੈ
ਕਦੋਂ ਤੇ ਕਿਵੇਂ ਪੀਣਾ ਚਾਹੀਦਾ ਹੈ?
- ਸਵੇਰੇ ਖਾਲੀ ਪੇਟ
- ਰਾਤ ਭਰ 1 ਚਮਚ ਅਜਵਾਇਨ ਭਿੱਜੋ, ਸਵੇਰੇ ਉਬਾਲ ਕੇ ਛਾਣ ਲਵੋ
- ਚਾਹੋ ਤਾਂ ਨਿੰਬੂ, ਕਾਲਾ ਨਮਕ ਜਾਂ ਸ਼ਹਦ ਵੀ ਮਿਲਾ ਸਕਦੇ ਹੋ
ਗਰਮੀਆਂ ’ਚ ਨਿੰਬੂ ਪਾਣੀ ਪੀਣ ਦਾ ਕੀ ਹੈ ਸਹੀ ਤਰੀਕਾ ਤੇ ਫਾਇਦੇ
NEXT STORY