ਹੈਲਥ ਡੈਸਕ - ਪਪੀਤੇ ਦਾ ਰੋਜ਼ਾਨਾ ਸੇਵਨ ਨਾ ਸਿਰਫ ਭਾਰ ਨੂੰ ਕੰਟ੍ਰੋਲ ਕਰਨ ''ਚ ਮਦਦ ਕਰਦਾ ਹੈ, ਸਗੋਂ ਇਹ ਤੁਹਾਡੀ ਸਿਹਤ ਨੂੰ ਕਈ ਲਾਭ ਪਹੁੰਚੇ ਸਕਦੇ ਹਨ। ਦੱਸ ਦਈਏ ਕਿ ਇਹ ਫਲ ਪੋਸ਼ਕ ਤੱਤਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ ਅਤੇ ਇਸ ’ਚ ਫਾਈਬਰ ਤੇ ਐਂਟੀਆਕਸੀਡੈਂਟਸ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਹੁੰਦਾ ਹੈ, ਜਿਸ ਕਾਰਨ ਤੁਸੀਂ ਜ਼ਿਆਦਾ ਨਹੀਂ ਖਾਂਦੇ ਅਤੇ ਕੈਲੋਰੀ ਦੀ ਖਪਤ ਘੱਟ ਜਾਂਦੀ ਹੈ। ਹਾਲਾਂਕਿ, ਭਾਰ ਘਟਾਉਣ ਲਈ ਪਪੀਤੇ ਦਾ ਸੇਵਨ ਕਦੋਂ ਅਤੇ ਕਿੰਨੀ ਮਾਤਰਾ ਵਿੱਚ ਕਰਨਾ ਚਾਹੀਦਾ ਹੈ; ਤੁਹਾਡੇ ਲਈ ਇਸ ਬਾਰੇ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਤੁਹਾਨੂੰ ਫਾਇਦਾ ਹੋਵੇਗਾ। ਆਓ ਜਾਣਦੇ ਹਾਂ ਇਸ ਬਾਰੇ...
ਪਪੀਤਾ ਖਾਣ ਦਾ ਸਹੀ ਤਰੀਕਾ :-
ਖਾਲੀ ਪੇਟ ਪਪੀਤਾ ਖਾਓ
- ਸਵੇਰੇ ਖਾਲੀ ਪੇਟ ਪਪੀਤੇ ਦਾ ਸੇਵਨ ਕਰਨ ਨਾਲ ਸਰੀਰ ਦੀ ਮੈਟਾਬੋਲਿਜ਼ਮ ਦਰ ਵਧਦੀ ਹੈ ਅਤੇ ਚਰਬੀ ਨੂੰ ਬਰਨ ਕਰਨ ’ਚ ਮਦਦ ਮਿਲਦੀ ਹੈ।
ਨਿੰਬੂ ਦੇ ਨਾਲ ਪਪੀਤਾ
- ਪਪੀਤੇ ਨੂੰ ਛੋਟੇ-ਛੋਟੇ ਟੁੱਕੜਿਆਂ ’ਚ ਕੱਟ ਕੇ ਉਸ ’ਚ ਤਾਜ਼ਾ ਨਿੰਬੂ ਦਾ ਰਸ ਮਿਲਾਓ ਕਿਉਂਕਿ ਨਿੰਬੂ ’ਚ ਵਿਟਾਮਿਨ C ਹੁੰਦਾ ਹੈ, ਜੋ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ ਤੇ ਹਾਜ਼ਮੇ ਨੂੰ ਬਿਹਤਰ ਬਣਾਉਂਦਾ ਹੈ। ਇਹ ਨੁਸਖਾ ਤੁਹਾਡੇ ਪੇਟ ਨੂੰ ਪਤਲਾ ਕਰਨ ’ਚ ਮਦਦ ਕਰੇਗਾ।
ਸਮੂਦੀ
- ਪਪੀਤੇ ਦੀ ਸਮੂਦੀ ਵੀ ਭਾਰ ਘਟਾਉਣ ’ਚ ਮਦਦ ਕਰ ਸਕਦੀ ਹੈ। ਇਸ ਨੂੰ ਬਣਾਉਣ ਲਈ ਪਪੀਤਾ, ਥੋੜ੍ਹਾ ਜਿਹਾ ਪਾਣੀ ਅਤੇ ਇਕ ਚੁਟਕੀ ਦਾਲਚੀਨੀ ਮਿਲਾ ਲਓ। ਤੁਹਾਨੂੰ ਦੱਸ ਦੱਈਏ ਕਿ ਦਾਲਚੀਨੀ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ ਅਤੇ ਫੈਟ ਬਰਨ ਕਰਨ ’ਚ ਮਦਦ ਕਰਦੀ ਹੈ। ਤੁਸੀਂ ਇਸ ਸਮੂਦੀ ਨੂੰ ਸਵੇਰੇ ਜਾਂ ਸ਼ਾਮ ਦੇ ਨਾਸ਼ਤੇ ਦੇ ਤੌਰ ’ਤੇ ਲੈ ਸਕਦੇ ਹੋ।
ਸ਼ਾਮ ਦੇ ਸਨੈਕ ਵਿਚ ਪਪੀਤਾ
- ਸ਼ਾਮ ਨੂੰ ਹਲਕੇ ਸਨੈਕ ਲਈ ਪਪੀਤਾ ਵੀ ਵਧੀਆ ਬਦਲ ਹੋ ਸਕਦਾ ਹੈ। ਇਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰੇਗਾ, ਇਸ ਲਈ ਤੁਸੀਂ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ।
ਕਿੰਨਾ ਖਾਣਾ ਚਾਹੀਦੈ ਪਪੀਤਾ
- ਭਾਰ ਘਟਾਉਣ ਲਈ ਪਪੀਤਾ ਸਿਰਫ਼ 1 ਜਾਂ 2 ਬਾਊਲ ਹੀ ਖਾਓ। ਇਸ ਤੋਂ ਵੱਧ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਪਪੀਤਾ ਭਾਰ ਘਟਾਉਣ ’ਚ ਮਦਦਗਾਰ ਹੈ ਪਰ ਤੁਸੀਂ ਇਸ ’ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਹੋ ਸਕਦੇ। ਇਸ ਦੇ ਨਾਲ ਹੀ ਸੰਤੁਲਿਤ ਖੁਰਾਕ ਅਤੇ ਨਿਯਮਤ ਕਸਰਤ ਵੀ ਜ਼ਰੂਰੀ ਹੈ।
ਗਾਂ ਦਾ ਦੁੱਧ ਜਾਂ ਮੱਝ ਦਾ ਦੁੱਧ, ਕਿਹੜਾ ਸਿਹਤ ਲਈ ਜ਼ਿਆਦਾ ਹੁੰਦੈ ਫਾਇਦੇਮੰਦ ?
NEXT STORY