ਨਵੀਂ ਦਿੱਲੀ— ਮਹੀਨੇ ਵਿਚ 4-6 ਦਿਨ ਅਜਿਹੇ ਹੁੰਦੇ ਹਨ ਜੋ ਹਰ ਔਰਤ ਲਈ ਬੜੇ ਹੀ ਨਿਰਾਸ਼ਾ ਵਾਲੇ ਹੁੰਦੇ ਹਨ। ਅਕਸਰ ਲੜਕੀਆਂ ਇਨ੍ਹਾਂ ਦਿਨਾਂ ਵਿਚ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਹਨ, ਜਿਸ ਦੀ ਅਸਰ ਸਿਹਤ 'ਤੇ ਪੈ ਸਕਦਾ ਹੈ। ਭਾਂਵੇ ਹੀ ਔਰਤਾਂ ਮਾਹਾਵਾਰੀ ਦੌਰਾਨ ਆਪਣੇ ਡਾਈਜੀਨ ਤੋਂ ਲੈ ਕੇ ਆਪਣੀ ਡਾਈਟ ਦਾ ਜ਼ਿਆਦਾ ਧਿਆਨ ਰੱਖਦੀਆਂ ਹੋਣ ਪਰ ਜਾਨੇ-ਅਨਜਾਨੇ ਉਨਾਂ ਤੋਂ ਕੋਈ ਨਾ ਕੋਈ ਗਲਤੀ ਹੋ ਹੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਗਲਤੀਆਂ ਦੇ ਹਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵਿਚ ਸੁਧਾਰ ਕਰਕੇ ਮਾਹਾਵਾਰੀ ਦੇ ਦਰਦ ਤੋਂ ਬਚ ਸਕਤਦੇ ਹੋ।
1. ਜੇ ਤੁਸੀਂ ਪੂਰਾ ਦਿਨ ਇਕ ਟਿਸ਼ੂ ਦੀ ਵਰਤੋਂ ਕਰਦੀ ਹੋ ਤਾਂ ਇਸ ਨਾਲ ਤੁਹਾਨੂੰ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ ਅਤੇ ਬਦਬੂ ਵੀ ਆਉਣ ਲੱਗਦੀ ਹੈ। ਬਲੀਡਿੰਗ ਜ਼ਿਆਦਾ ਹੋਵੇ ਜਾਂ ਘੱਟ ਬਹਿਤਰ ਹੋਵੇਗਾ ਕਿ 3-5 ਘੰਟੇ ਬਾਅਦ ਆਪਣਾ ਟਿਸ਼ੂ ਜ਼ਰੂਰ ਬਦਲੋ।
2. ਇਸ ਸਮੇਂ ਜੇ ਤੁਹਾਨੂੰ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੁਸੀਂ ਕੰਮ ਨੂੰ ਛੱਡ ਕੇ ਆਰਾਮ ਕਰੋ ਕਿਉਂਕਿ ਇਸ ਨਾਲ ਸਥਿਤੀ ਹੋਰ ਵੀ ਖਰਾਬ ਹੋ ਜਾਵੇਗਾ।
3. ਮਾਹਾਵਾਰੀ ਦੇ ਦੌਰਾਨ ਅਸੁਰੱਖਿਅਤ ਸੰਬੰਧ ਬਣਾਉਣ ਨਾਲ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਇਨ੍ਹਾਂ ਦਿਨਾਂ ਵਿਚ ਸੰੰਬੰਧ ਬਣਾਉਣ ਤੋਂ ਪਰਹੇਜ਼ ਕਰੋ।
4. ਜੇ ਤੁਹਾਨੂੰ ਮਾਹਾਵਾਰੀ ਦੌਰਾਨ ਜ਼ਿਆਦਾ ਕਮਜ਼ੋਰੀ ਜਾਂ ਬਲੀਡਿੰਗ ਹੋ ਰਹੀ ਹੈ ਤਾਂ ਅਜਿਹੇ ਵਿਚ ਖਾਣਾ-ਪੀਣਾ ਨਾ ਛੱਡੋ। ਇਨ੍ਹਾਂ ਦਿਨਾਂ ਵਿਚ ਆਪਣੀ ਡਾਈਟ ਚੰਗੀ ਰੱਖੋ।
5. ਮਾਹਾਵਾਰੀ ਦੇ ਦੌਰਾਨ ਅਕਸਰ ਅਜਿਹਾ ਹੁੰਦਾ ਹੈ ਕਿ ਦਿਨ ਵਿਚ ਭੁੱਖ ਹੀ ਨਹੀਂ ਲੱਗਦੀ ਅਤੇ ਰਾਤ ਨੂੰ ਅਚਾਨਕ ਭੁੱਖ ਲੱਗ ਜਾਂਦੀ ਹੈ। ਅਜਿਹੇ ਵਿਚ ਰਾਤ ਨੂੰ ਕੁਝ ਵੀ ਖਾਣ ਦੀ ਗਲਤੀ ਨਾ ਕਰੋ ਕਿਉਂਕਿ ਰਾਤ ਨੂੰ ਖਾਦਾ ਜਾਣ ਵਾਲਾਂ ਖਾਣਾ ਜਲਦੀ ਪਚਦਾ ਨਹੀਂ ਹੈ।
6. ਮਾਹਾਵਾਰੀ ਦੇ ਦੌਰਾਨ ਕਮਜ਼ੋਰੀ ਫਿਲ ਹੁੰਦੀ ਹੈ, ਜਿਸ ਨਾਲ ਰਾਤ ਨੂੰ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਦਿਨ ਭਰ ਕੰਮ ਕਰਕੇ ਸਰੀਰ ਥੱਕ ਜਾਂਦਾ ਹੈ, ਇਸ ਲਈ ਥਕਾਵਟ ਨੂੰ ਦੂਰ ਕਰਨ ਲਈ ਰਾਤ ਨੂੰ ਨੀਂਦ ਬਹੁਤ ਜ਼ਰੂਰੀ ਹੈ।
7. ਮਾਹਾਵਾਰੀ ਦੇ ਦੌਰਾਨ ਦੁੱਧ ਨਾਲ ਬਣੇ ਪ੍ਰੋਡਕਟਸ ਦੀ ਵਰਤੋਂ ਨਾਲ ਦਰਦ ਹੋਰ ਵੀ ਵਧ ਸਕਦਾ ਹੈ। ਇਸ ਲਈ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ ਤਾਂ ਬਹਿਤਰ ਹੋਵੇਗਾ।
8. ਮਾਹਾਵਾਰੀ ਦੇ ਦੌਰਾਨ ਡਿਪ੍ਰੈਸ਼ਨ ਦੇਣ ਵਾਲੇ ਕੰਮਾਂ ਤੋਂ ਦੂਰੀ ਬਣਾ ਕੇ ਰੱਖੋ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਵਿਚ ਫਿਲਮਾਂ ਜਾਂ ਗਾਨੇ ਨਾ ਸੁਣੋ ਕਿਉਂਕਿ ਇਸ ਨਾਲ ਸਿਹਤ 'ਤੇ ਕਾਫੀ ਪ੍ਰਭਾਵ ਪੈਂਦਾ ਹੈ।
9. ਮਾਹਾਵਾਰੀ ਦੇ ਦੌਰਾਨ ਜ਼ਿਆਗਾ ਭਾਰੀ ਕਸਰਤ ਨਾ ਕਰੋ ਕਿਉਂਕਿ ਇਸ ਨਾਲ ਤਕਲੀਫ ਹੋਰ ਵੀ ਵਧ ਸਕਦੀ ਹੈ।
ਜ਼ਿਆਦਾ ਮਿੱਠਾ ਖਾਣ ਵਾਲੇ ਹੋ ਸਕਦੇ ਹਨ ਡਿਪ੍ਰੈਸ਼ਨ ਦੇ ਸ਼ਿਕਾਰ
NEXT STORY