ਐਂਟਰਟੇਨਮੈਂਟ ਡੈਸਕ- ਕਈ ਬਲਾਕਬਸਟਰ ਫਿਲਮਾਂ ਦੇ ਚੁੱਕੀ ਨੀਨਾ ਗੁਪਤਾ 65 ਸਾਲ ਦੀ ਉਮਰ 'ਚ ਵੀ ਆਪਣੇ ਕੂਲ ਅੰਦਾਜ਼ ਲਈ ਜਾਣੀ ਜਾਂਦੀ ਹੈ ਪਰ ਇਸ ਮੁਕਾਮ 'ਤੇ ਪੁੱਜਣ ਲਈ ਉਨ੍ਹਾਂ ਨੂੰ ਕਾਫੀ ਦੁੱਖ ਵੀ ਝੱਲਣੇ ਪਏ ਹਨ। ਅਦਾਕਾਰਾ ਦੀ ਅਸਲ ਜ਼ਿੰਦਗੀ ਵੀ ਕਾਫੀ ਚਰਚਾ ਵਿਚ ਰਹੀ ਹੈ, ਕਿਉਂਕਿ ਨੀਨਾ ਬਿਨਾਂ ਵਿਆਹ ਦੇ ਮਾਂ ਬਣੀ ਸੀ। 30 ਸਾਲ ਦੀ ਉਮਰ ਵਿਚ ਜਦੋਂ ਨੀਨਾ ਗਰਭਵਤੀ ਹੋਈ, ਉਨ੍ਹਾਂ ਦਾ ਮਸ਼ਹੂਰ ਕ੍ਰਿਕਟਰ ਵਿਵੀਅਨ ਰਿਚਰਡਸ ਨਾਲ ਅਫੇਅਰ ਚੱਲ ਰਿਹਾ ਸੀ। ਇਸ ਤੋਂ ਬਾਅਦ ਜੋ ਹੋਇਆ ਉਹ ਅਦਾਕਾਰਾ ਲਈ ਪੂਰੀ ਤਰ੍ਹਾਂ ਉਤਾਰ-ਚੜ੍ਹਾਅ ਭਰਿਆ ਰਿਹਾ, ਕਿਉਂਕਿ ਅਦਾਕਾਰਾ ਨੂੰ ਆਪਣੀ ਧੀ ਨੂੰ ਇਕੱਲਿਆਂ ਹੀ ਪਾਲਨਾ ਪਿਆ ਅਤੇ ਗਰਭ ਅਵਸਥਾ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਘਰ ਵੀ ਛੱਡਣਾ ਪਿਆ ਸੀ।
ਇਹ ਵੀ ਪੜ੍ਹੋ: ਮੇਟ ਗਾਲਾ 'ਚ ਅਦਾਕਾਰਾ ਕਿਆਰਾ ਅਡਵਾਨੀ ਨੇ ਬੇਬੀ ਬੰਪ ਕੀਤਾ ਫਲਾਂਟ, ਡਰੈੱਸ 'ਤੇ ਲਖਿਆ ਸੀ ਖਾਸ ਸੰਦੇਸ਼

ਨੀਨਾ ਗੁਪਤਾ ਨੇ ਆਪਣੀ ਕਿਤਾਬ 'ਸਚ ਕਹੂੰ ਤੋ' ਵਿੱਚ ਆਪਣੀ ਗਰਭ ਅਵਸਥਾ ਬਾਰੇ ਲਿਖਿਆ ਹੈ। ਅਦਾਕਾਰਾ ਨੇ ਆਪਣੀ ਕਿਤਾਬ ਵਿੱਚ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ, ਤਾਂ ਉਹ ਬਹੁਤ ਖੁਸ਼ ਹੋਈ। ਆਪਣੀ ਕਿਤਾਬ ਵਿੱਚ, ਕ੍ਰਿਕਟਰ ਵਿਵੀਅਨ ਰਿਚਰਡਸ ਨਾਲ ਅਫੇਅਰ 'ਤੇ ਨੀਨਾ ਗੁਪਤਾ ਨੇ ਕਿਹਾ ਕਿ ਉਹ ਵਿਵੀਅਨ ਨੂੰ ਕ੍ਰਿਕਟ ਖੇਡਦੇ ਦੇਖਣ ਤੋਂ ਬਾਅਦ ਇੱਕ ਡਿਨਰ ਡੇਟ 'ਤੇ ਮਿਲੀ ਸੀ। ਉਹ ਜਲਦੀ ਹੀ ਦੋਸਤ ਬਣ ਗਏ ਪਰ ਬਾਅਦ ਵਿੱਚ ਸੰਪਰਕ ਟੁੱਟ ਗਿਆ। ਬਾਅਦ ਵਿੱਚ, ਉਹ ਦਿੱਲੀ ਹਵਾਈ ਅੱਡੇ 'ਤੇ ਦੁਬਾਰਾ ਮਿਲੇ ਅਤੇ ਇੱਕ ਦੂਜੇ ਨਾਲ ਆਪਣੀਆਂ ਮੁਲਾਕਾਤਾਂ ਸ਼ੁਰੂ ਕੀਤੀਆਂ। ਇਸ ਦੌਰਾਨ ਨੀਨਾ ਗਰਭਵਤੀ ਹੋ ਗਈ। ਨੀਨਾ ਨੇ ਕਿਹਾ ਮੈਨੂੰ ਜਦੋਂ ਪ੍ਰੈਗਨੈਂਸੀ ਦਾ ਪਤਾ ਲੱਗਾ ਸੀ, ਉਦੋਂ ਤੱਕ ਉਹ ਵਾਪਸ ਜਾ ਚੁੱਕੇ ਸਨ।
ਇਹ ਵੀ ਪੜ੍ਹੋ: "ਪੰਜਾਬੀ ਆ ਗਏ ਓਏ", ਮੇਟ ਗਾਲਾ 2025 ਤੋਂ ਦੋਸਾਂਝਾਵਾਲੇ ਦੀ ਮਹਾਰਾਜਾ ਵਾਲੀ ਲੁੱਕ ਆਈ ਸਾਹਮਣੇ

ਅਜਿਹੇ ਵਿਚ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਗਰਭਪਾਤ ਕਰਵਾਉਣ ਦੀ ਸਲਾਹ ਵੀ ਦਿੱਤੀ, ਕਿਉਂਕਿ ਉਹ ਸਿੰਗਲ ਪੇਰੈਂਟ ਬਣਨ ਜਾ ਰਹੀ ਸੀ। ਉਹ ਇਸ ਮਾਮਲੇ 'ਤੇ ਵਿਵੀਅਨ ਦੀ ਰਾਏ ਵੀ ਜਾਣਨਾ ਚਾਹੁੰਦੀ ਸੀ। ਜਦੋਂ ਅਦਾਕਾਰਾ ਨੇ ਵਿਵੀਅਨ ਨੂੰ ਪੁੱਛਿਆ ਕਿ ਜੇਕਰ ਉਹ ਉਨ੍ਹਾਂ ਦੇ ਬੱਚੇ ਨੂੰ ਜਨਮ ਦੇਵੇਗੀ ਤਾਂ ਉਨ੍ਹਾਂ ਨੂੰ ਕੋਈ ਸਮੱਸਿਆ ਹੈ, ਤਾਂ ਕ੍ਰਿਕਟਰ ਨੇ ਇਸ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ। ਵਿਵੀਅਨ ਨਾਲ ਗੱਲ ਕਰਨ ਤੋਂ ਬਾਅਦ, ਅਦਾਕਾਰਾ ਨੂੰ ਰਾਹਤ ਮਹਿਸੂਸ ਹੋਈ ਅਤੇ ਉਨ੍ਹਾਂ ਨੇ ਆਪਣੇ ਦਿਲ ਦੀ ਸੁਣੀ ਅਤੇ ਬੱਚੇ ਦੀ ਪਰਵਰਿਸ਼ ਕਰਨ ਦਾ ਫੈਸਲਾ ਕੀਤਾ। ਨੀਨਾ ਨੇ ਦੱਸਿਆ ਕਿ ਵਿਵੀਅਨ ਪਹਿਲਾਂ ਤੋਂ ਵਿਆਹੇ ਹੋਏ ਸਨ, ਜਿਸ ਕਾਰਨ ਉਹ ਉਨ੍ਹਾਂ ਨਾਲ ਵਿਆਹ ਨਹੀਂ ਕਰਵਾ ਸਕਦੀ ਸੀ ਪਰ 1989 ਵਿਚ ਮਸਾਬਾ ਦੇ ਜਨਮ ਦੇ ਬਾਅਦ ਵਿਵੀਅਨ ਤੋਂ ਜਿੰਨਾ ਹੋ ਸਕਿਆ, ਉਨ੍ਹਾਂ ਨੇ ਆਪਣੀ ਧੀ ਨੂੰ ਓਨਾ ਸਪੋਰਟ ਕੀਤਾ। ਨੀਨਾ ਨੇ 2008 ਵਿੱਚ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਵਿਵੇਕ ਮਹਿਰਾ ਨਾਲ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ: ਹੱਥ 'ਚ ਛੜੀ, ਗਲ਼ੇ 'ਚ ਹੀਰਿਆਂ ਦਾ ਜੜਿਆ ਪੈਂਡੇਂਟ ! MET GALA 'ਚ ਛਾ ਗਏ ਕਿੰਗ ਖ਼ਾਨ, ਦਿੱਤਾ ਸਿਗਨੇਚਰ ਪੋਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਹਾਊਸ ਅਰੈਸਟ' ਦੇ ਹੋਸਟ ਏਜਾਜ਼ ਖਾਨ ਗਾਇਬ! ਫ਼ੋਨ ਵੀ ਬੰਦ
NEXT STORY