ਜਲੰਧਰ (ਬਿਊਰੋ)– ਤਾਪਮਾਨ ’ਚ ਉਤਾਰ-ਚੜ੍ਹਾਅ ਜਾਰੀ ਹੈ, ਜਿਸ ਦਾ ਸਭ ਤੋਂ ਵੱਧ ਅਸਰ ਚਮੜੀ ਤੇ ਬੁੱਲ੍ਹਾਂ ’ਤੇ ਪੈਂਦਾ ਹੈ। ਚਮੜੀ ਤਾਂ ਢੱਕੀ ਹੁੰਦੀ ਹੈ ਪਰ ਬੁੱਲ੍ਹ ਖੁੱਲ੍ਹੇ ਹੋਣ ਕਾਰਨ ਖੁਸ਼ਕੀ ਤੇ ਫਟਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ, ਜੋ ਚਿਹਰੇ ਦੀ ਸੁੰਦਰਤਾ ਨੂੰ ਘੱਟ ਕਰਨ ਦੇ ਨਾਲ-ਨਾਲ ਖਾਣ ’ਚ ਵੀ ਮੁਸ਼ਕਿਲ ਪੈਦਾ ਕਰਦੀ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਨੁਸਖ਼ੇ ਲੈ ਕੇ ਆਏ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸੁੱਕੇ ਬੁੱਲ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖ਼ਿਆਂ ਬਾਰੇ–
ਬਦਾਮ ਤੇ ਜੋਜੋਬਾ ਤੇਲ
ਬਦਾਮ ਤੇ ਜੋਜੋਬਾ ਦਾ ਤੇਲ ਸੁੱਕੇ ਬੁੱਲ੍ਹਾਂ ਤੋਂ ਛੁਟਕਾਰਾ ਦਿਵਾਉਣ ਤੇ ਉਨ੍ਹਾਂ ਨੂੰ ਨਮੀ ਪ੍ਰਦਾਨ ਕਰਨ ਦਾ ਵੀ ਕੰਮ ਕਰਦਾ ਹੈ। ਤੁਸੀਂ ਚਾਹੋ ਤਾਂ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ : ਧੂੜ-ਮਿੱਟੀ ਤੋਂ ਹੋਣ ਵਾਲੀ ਐਲਰਜੀ ਤੋਂ ਪ੍ਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ
ਦੇਸੀ ਘਿਓ
ਫਟੇ ਤੇ ਸੁੱਕੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਆਪਣੀ ਉਂਗਲੀ ’ਤੇ ਥੋੜ੍ਹਾ ਜਿਹਾ ਦੇਸੀ ਘਿਓ ਲੈ ਕੇ ਬੁੱਲ੍ਹਾਂ ’ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਹ ਬਲੱਡ ਸਰਕੂਲੇਸ਼ਨ ਨੂੰ ਵਧਾਉਣ ’ਚ ਵੀ ਮਦਦ ਕਰਦਾ ਹੈ। ਨਾਲ ਹੀ ਬੁੱਲ੍ਹ ਨਰਮ ਤੇ ਸੁੰਦਰ ਦਿਖਾਈ ਦੇਣਗੇ।
ਵੈਸਲੀਨ ਦੀ ਵਰਤੋਂ ਕਰੋ
ਜੇਕਰ ਤੁਸੀਂ ਵਾਰ-ਵਾਰ ਸੁੱਕੇ ਬੁੱਲ੍ਹਾਂ ’ਤੇ ਜੀਭ ਘੁੰਮਾਉਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਜਲਦੀ ਠੀਕ ਕਰੋ। ਅਜਿਹਾ ਕਰਨ ਨਾਲ ਬੁੱਲ੍ਹ ਜ਼ਿਆਦਾ ਖੁਸ਼ਕ ਹੋ ਜਾਂਦੇ ਹਨ। ਇਸ ਤੋਂ ਬਚਣ ਲਈ ਹਮੇਸ਼ਾ ਵੈਸਲੀਨ ਆਪਣੇ ਨਾਲ ਰੱਖੋ। ਲੋੜ ਪੈਣ ’ਤੇ ਇਸ ਦੀ ਵਰਤੋਂ ਕਰਦੇ ਰਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਸੀਂ ਬੁੱਲਾਂ ਦੀ ਦੇਖਭਾਲ ਲਈ ਕੀ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
Health Tips: ਸਰੀਰ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਖਾਓ ਕੱਚੀਆਂ ਸਬਜ਼ੀਆਂ ਦਾ ਸਲਾਦ, ਮੋਟਾਪੇ ਤੋਂ ਮਿਲੇਗੀ ਰਾਹਤ
NEXT STORY