ਹੈਲਥ ਡੈਸਕ : ਭਾਰਤੀ ਰਸੋਈ ਵਿੱਚ ਦੇਸੀ ਘਿਓ ਨੂੰ ਸਿਹਤ ਅਤੇ ਸੁਆਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦਾਲ ਨੂੰ ਤੜਕਾ ਲਗਾਉਣਾ ਹੋਵੇ ਜਾਂ ਪਰੌਂਠੇ ਚੋਪੜਨੇ, ਘਿਓ ਤੋਂ ਬਿਨਾਂ ਸਭ ਅਧੂਰਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਕਿਸੇ ਲਈ ਘਿਓ ਦਾ ਸੇਵਨ ਸੁਰੱਖਿਅਤ ਨਹੀਂ ਹੈ? ਸਿਹਤ ਮਾਹਿਰਾਂ ਅਨੁਸਾਰ, ਕੁਝ ਖ਼ਾਸ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਦੇਸੀ ਘਿਓ ਦਾ ਇੱਕ ਚਮਚ ਵੀ ਉਨ੍ਹਾਂ ਦੀ ਹਾਲਤ ਵਿਗਾੜ ਸਕਦਾ ਹੈ।
ਇਹ ਲੋਕ ਦੇਸੀ ਘਿਓ ਤੋਂ ਬਣਾ ਕੇ ਰੱਖਣ ਦੂਰੀ :-
ਲਿਵਰ ਦੀ ਸਮੱਸਿਆ
- ਜਿਨ੍ਹਾਂ ਲੋਕਾਂ ਨੂੰ ਫੈਟੀ ਲਿਵਰ, ਲਿਵਰ ਸਿਰੋਸਿਸ ਜਾਂ ਲਿਵਰ 'ਚ ਸੋਜ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਘਿਓ ਤੋਂ ਦੂਰ ਰਹਿਣਾ ਚਾਹੀਦਾ ਹੈ। ਘਿਓ 'ਚ ਮੌਜੂਦ ਫੈਟ ਲਿਵਰ 'ਤੇ ਦਬਾਅ ਪਾਉਂਦੀ ਹੈ, ਜਿਸ ਨਾਲ ਪਾਚਨ ਪ੍ਰਣਾਲੀ ਵਿਗੜ ਸਕਦੀ ਹੈ।
ਦਿਲ ਦੇ ਮਰੀਜ਼
- ਜੇਕਰ ਤੁਹਾਡਾ ਕੋਲੈਸਟ੍ਰੋਲ ਪੱਧਰ ਪਹਿਲਾਂ ਹੀ ਵਧਿਆ ਹੋਇਆ ਹੈ ਜਾਂ ਦਿਲ ਨਾਲ ਜੁੜੀ ਕੋਈ ਬਿਮਾਰੀ ਹੈ, ਤਾਂ ਘਿਓ ਦਾ ਸੇਵਨ ਘੱਟ ਤੋਂ ਘੱਟ ਕਰੋ। ਇਸ 'ਚ ਮੌਜੂਦ ਸੈਚੂਰੇਟਿਡ ਫੈਟ ਧਮਨੀਆਂ 'ਚ ਰੁਕਾਵਟ ਪੈਦਾ ਕਰ ਸਕਦੀ ਹੈ।
ਜ਼ਿਆਦਾ ਭਾਰ
- ਜੇਕਰ ਤੁਸੀਂ ਤੇਜ਼ੀ ਨਾਲ ਵਜ਼ਨ ਘਟਾਉਣਾ ਚਾਹੁੰਦੇ ਹੋ, ਤਾਂ ਘਿਓ ਦਾ ਜ਼ਿਆਦਾ ਸੇਵਨ ਤੁਹਾਡੀ ਮਿਹਨਤ 'ਤੇ ਪਾਣੀ ਫੇਰ ਸਕਦਾ ਹੈ। ਇਸ ਵਿੱਚ ਕੈਲੋਰੀਜ਼ ਬਹੁਤ ਜ਼ਿਆਦਾ ਹੁੰਦੀਆਂ ਹਨ।
ਬੁਖ਼ਾਰ ਦੌਰਾਨ
- ਆਯੁਰਵੇਦ ਅਨੁਸਾਰ, ਜੇਕਰ ਤੁਹਾਨੂੰ ਤੇਜ਼ ਬੁਖ਼ਾਰ ਹੈ, ਤਾਂ ਉਸ ਸਮੇਂ ਘਿਓ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਦੇ ਤਾਪਮਾਨ ਅਤੇ ਪਾਚਨ ਕਿਰਿਆ 'ਚ ਵਿਘਨ ਪਾ ਸਕਦਾ ਹੈ।
ਗਰਭਵਤੀ ਮਹਿਲਾਵਾਂ
- ਹਾਲਾਂਕਿ ਗਰਭ ਅਵਸਥਾ 'ਚ ਘਿਓ ਚੰਗਾ ਮੰਨਿਆ ਜਾਂਦਾ ਹੈ, ਪਰ ਜੇਕਰ ਗਰਭਵਤੀ ਮਹਿਲਾ ਨੂੰ ਬਦਹਜ਼ਮੀ ਜਾਂ ਲਗਾਤਾਰ ਉਲਟੀਆਂ ਆਉਣ ਦੀ ਸਮੱਸਿਆ ਹੈ, ਤਾਂ ਡਾਕਟਰੀ ਸਲਾਹ ਤੋਂ ਬਿਨਾਂ ਘਿਓ ਨਾ ਲਓ।
ਮਾਹਿਰਾਂ ਦੀ ਰਾਏ
- ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਕ ਤੰਦਰੁਸਤ ਵਿਅਕਤੀ ਦਿਨ 'ਚ 1 ਤੋਂ 2 ਚਮਚ ਦੇਸੀ ਘਿਓ ਖਾ ਸਕਦਾ ਹੈ, ਪਰ ਜੇਕਰ ਤੁਸੀਂ ਉੱਪਰ ਦਿੱਤੀਆਂ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ
NEXT STORY