ਜਲੰਧਰ— ਬਦਲਦੇ ਲਾਈਫ ਸਟਾਈਲ ਅਤੇ ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਪੇਟ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਅਜਿਹੀ ਹੀ ਇਕ ਸਮੱਸਿਆ ਹੈ ਪੇਟ ਦੀ ਸਮੱਸਿਆ, ਜਿਸ ਨਾਲ ਪੇਟ 'ਚ ਛਾਲੇ ਹੋ ਜਾਂਦੇ ਹਨ ਅਤੇ ਜੇਕਰ ਉਸਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਡੁੰਗੇ ਜਖ਼ਮਾਂ 'ਚ ਬਦਲ ਜਾਦੇ ਹਨ। ਜ਼ਿਆਦਾ ਮਿਰਚ ਮਸਾਲੇ ਵਾਲਾ ਭੋਜਨ ਖਾਣ ਨਾਲ ਪੇਟ 'ਚ ਐਸਿਡ ਬਣਾ ਜਾਂਦਾ ਹੈ ਜੋ ਵੱਧ ਕੇ ਛਾਲਿਆਂ ਦਾ ਰੂਪ ਧਾਰਣ ਕਰ ਲੈਂਦੇ ਹਨ ਪਰ ਅਕਸਰ ਲੋਕ ਪੇਟ ਦੇ ਅਲਸਰ ਦੀ ਸਮੱਸਿਆ ਨੂੰ ਪਹਿਚਾਣ ਨਹੀਂ ਪਾਉਂਦੇ। ਜਿਸ ਵਜ੍ਹਾ ਨਾਲ ਉਨ੍ਹਾਂ ਦਾ ਸਹੀ ਸਮੇਂ 'ਤੇ ਇਲਾਜ ਨਹੀਂ ਹੁੰਦਾ। ਅਜਿਹੀ ਹਾਲਤ 'ਚ ਪੇਟ 'ਚ ਹੋਣ ਵਾਲੇ ਲੱਛਣਾਂ ਨਾਲ ਪੇਟ ਦੇ ਅਲਸਰ ਦੇ ਬਾਰੇ 'ਚ ਜਾਣ ਸਕਦੇ ਹਾਂ।
1. ਪੇਟ 'ਚ ਜਲਨ
ਭੋਜਨ ਕਰਨ ਦੇ ਲਈ 1 ਜਾ 2 ਘੰਟੇ ਬਾਅਦ ਜਾ ਰਾਤ 'ਚ ਪੇਟ ਦੇ ਉੱਪਰੀ ਹਿੱਸੇ ਜਾ ਵਿਚਕਾਰ ਦੇ ਹਿੱਸੇ 'ਚ ਜਲਨ ਹੋਣ ਲੱਗਦੀ ਹੈ ਤਾਂ ਸਮਝ ਲਓ ਕਿ ਪੇਟ 'ਚ ਅਲਸਰ ਹੈ। ਅਕਸਰ ਲੋਕ ਪੇਟ ਦੀ ਜਲਨ ਨੂੰ ਗੈਸ ਸਮਝਦੇ ਹਨ ਅਤੇ ਉਸ ਦੀ ਦਵਾਈ ਖਾ ਲੈਂਦੇ ਹਨ। ਜਿਸ ਨਾਲ ਉਸ ਸਮੇਂ ਤਾਂ ਜਲਨ ਠੀਕ ਹੋ ਜਾਂਦੀ ਹੈ ਪਰ ਅੱਗੇ ਚੱਲ ਕੇ ਇਸ ਨਾਲ ਕਾਫੀ ਪਰੇਸ਼ਾਨੀ ਹੋ ਸਕਦੀ ਹੈ।
2. ਉੱਲਟੀ ਆਉਣਾ
ਪੇਟ 'ਚ ਅਲਸਰ ਹੋਣ ਦਾ ਇਕ ਅਤੇ ਵੱਡਾ ਸੰਕੇਤ ਹੈ ਕਿ ਲੋਕਾਂ ਨੂੰ ਵਾਰ-ਵਾਰ ਉੱਲਟੀ ਆਉਂਦੀ ਹੈ ਜਾਂ ਦਿਲ ਮਚਲਦਾ ਹੈ।
3. ਪੇਟ ਫੁੱਲਣਾ
ਪੇਟ 'ਚ ਗੈਸ ਹੋ ਜਾਣ 'ਤੇ ਪੇਟ 'ਚ ਫੁਆਰਾ ਜਿਹਾ ਬਣ ਜਾਂਦਾ ਹੈ ਪਰ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਜੇਕਰ ਵਾਰ-ਵਾਰ ਹੋਣ ਤਾਂ ਇਹ ਪੇਟ 'ਚ ਅਲਸਰ ਦਾ ਕਾਰਨ ਹੋ ਸਕਦਾ ਹੈ।
4. ਯੁਰਿਨ ਦਾ ਰੰਗ
ਪੇਟ 'ਚ ਅਲਸਰ ਹੋਣ 'ਤੇ ਯੁਰਿਨ ਦਾ ਰੰਗ ਗਹਿਰਾ ਜਾ ਕਾਲਾ ਹੋ ਜਾਂਦਾ ਹੈ। ਅਜਿਹਾ ਪੇਟ ਦੇ ਛਾਲੇ 'ਚ ਬਲੀਡਿੰਗ ਹੋਣ ਦੀ ਵਜ੍ਹਾ ਨਾਲ ਹੁੰਦਾ ਹੈ।
5. ਭਾਰ ਘੱਟ
ਜਦੋਂ ਬਿਨ੍ਹਾਂ ਕਿਸੇ ਕਸਰਤ ਅਤੇ ਡਾਇਟਿੰਗ ਕੀਤੇ ਭਾਰ ਘੱਟ ਹੋਣ ਲੱਗੇ ਤਾਂ ਸਮਝ ਲਓ ਕਿ ਪੇਟ 'ਚ ਅਲਸਰ ਦੀ ਸਮੱਸਿਆ ਹੋ ਸਕਦੀ ਹੈ।
6. ਪੇਟ 'ਚ ਦਰਦ
ਪੇਟ 'ਚ ਅਕਸਰ ਦਰਦ ਰਹਿੰਦਾ ਹੈ ਜਾ ਕੁੱਝ ਵੀ ਖਾਣ ਤੋਂ ਬਾਅਦ ਦਰਦ ਸ਼ੁਰੂ ਹੋ ਜਾਵੇ ਤਾਂ ਇਹ ਵੀ ਅਲਸਰ ਦਾ ਕਾਰਨ ਹੋ ਸਕਦਾ ਹੈ।
7. ਜ਼ਿਆਦਾ ਭੁੱਖ ਲੱਗਣਾ
ਜਿਨ੍ਹਾਂ ਲੋਕਾਂ ਨੂੰ ਬਾਰ-ਬਾਰ ਭੁੱਖ ਲੱਗੇ ਅਤੇ ਰਾਤ ਨੂੰ ਸੌਂਣੇ ਸਮੇਂ ਵੀ ਕੁੱਝ ਖਾਣ ਨੂੰ ਦਿਲ ਕਰੇ ਤਾਂ ਇਹ ਵੀ ਪੇਟ 'ਚ ਅਲਸਰ ਹੋਣ ਦਾ ਸੰਕੇਤ ਹੋ ਸਕਦਾ ਹੈ।
ਅਸਥਮਾ ਦੇ ਰੋਗ ਤੋਂ ਬਚਣ ਲਈ ਮਦਦਗਾਰ ਹਨ ਇਹ ਘਰੇਲੂ ਨੁਸਖੇ
NEXT STORY