ਹੈਲਥ ਡੈਸਕ - ਦੁਨੀਆ ਵਿਚ ਲਿਵਰ ਦਾ ਕੈਂਸਰ ਤੇਜ਼ੀ ਨਾਲ ਵਧ ਰਿਹਾ ਹੈ। ‘ਲੈਂਸੇਟ’ ਵਿਚ ਛਪੇ ਇਕ ਨਵੇਂ ਅਧਿਐਨ ਅਨੁਸਾਰ ਅਗਲੇ 25 ਸਾਲਾਂ ਵਿਚ ਦੁਨੀਆ ’ਚ ਲਿਵਰ ਦੇ ਕੈਂਸਰ ਦੇ ਮਾਮਲੇ ਦੁੱਗਣੇ ਹੋ ਜਾਣਗੇ।
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਾਮਲੇ ਉਨ੍ਹਾਂ ਲੋਕਾਂ ਵਿਚ ਤੇਜ਼ੀ ਨਾਲ ਵਧ ਰਹੇ ਹਨ, ਜੋ ਆਪਣੀ ਉਮਰ ਦੇ ਤੀਜੇ ਜਾਂ ਚੌਥੇ ਦਹਾਕੇ ਵਿਚ ਹਨ। ਪਹਿਲਾਂ ਲਿਵਰ ਦੇ ਕੈਂਸਰ ਦੇ ਮਾਮਲੇ ਮੁੱਖ ਤੌਰ ’ਤੇ ਉਨ੍ਹਾਂ ਬਜ਼ੁਰਗਾਂ ’ਚ ਦੇਖੇ ਜਾਂਦੇ ਸਨ, ਜਿਨ੍ਹਾਂ ਨੂੰ ਹੈਪੇਟਾਈਟਸ ਜਾਂ ਸ਼ਰਾਬ ਨਾਲ ਸਬੰਧਤ ਇਨਫੈਕਸ਼ਨ ਹੁੰਦੀ ਸੀ।
‘ਲੈਂਸੇਟ’ ਰਿਪੋਰਟ ਤੋਂ
ਮੈਟਾਬੋਲਿਕ ਡਿਸਫੰਕਸ਼ਨ ਬਣਿਆ ਸਮੱਸਿਆ
ਨਵੇਂ ਅਧਿਐਨ ’ਚ ਲਿਵਰ ਦੇ ਕੈਂਸਰ ਦੀ ਵਧਦੀ ਦਰ ਦੇ ਜੋ ਕਾਰਨ ਸਾਹਮਣੇ ਆਏ ਹਨ, ਉਨ੍ਹਾਂ ਅਨੁਸਾਰ ਮੈਟਾਬੋਲਿਕ ਡਿਸਫੰਕਸ਼ਨ ਸਿਟੀਟੋਟਿਕ ਲਿਵਰ ਡਿਜੀਜ਼ (ਐੱਮ. ਏ. ਐੱਸ. ਐੱਲ. ਡੀ.) ਦੇ ਕਾਰਨ ਹੁੰਦਾ ਅਤੇ ਮੋਟਾਪੇ ਨੂੰ ਇਸ ਦਾ ਕਾਰਨ ਮੰਨਿਆ ਗਿਆ ਹੈ। ਮੈਟਾਬੋਲਿਕ ਡਿਸਫੰਕਸ਼ਨ ਦਾ ਮੁੱਖ ਕਾਰਨ ਲਿਵਰ ’ਚ ਚਰਬੀ ਦਾ ਜਮ੍ਹਾਂ ਹੋਣਾ ਹੈ, ਜਿਸ ਨੂੰ ਸਿਟੀਟੋਟਿਕ ਸਥਿਤੀ ਕਿਹਾ ਜਾਂਦਾ ਹੈ।
ਲਿਵਰ ਕੈਂਸਰ ਦੇ ਚਿਤਾਵਨੀ ਸੰਕੇਤ
ਚਮੜੀ ਦਾ ਪੀਲਾ ਪੈਣਾ
ਪੇਟ ’ਚ ਸੋਜ
ਸੱਜੇ ਪਾਸੇ ਹਲਕਾ ਦਰਦ
ਚਮੜੀ ’ਤੇ ਖੁਜਲੀ
ਭਾਰ ਘਟਣਾ
ਭੁੱਖ ਨਾ ਲੱਗਣਾ
ਹੈਪੇਟਾਈਟਸ ਬੀ ਅਤੇ ਸੀ ਨਾਲ ਸਬੰਧਤ ਮਾਮਲੇ ਘਟ ਰਹੇ ਹਨ
ਅਧਿਐਨ ’ਚ ਕਿਹਾ ਗਿਆ ਹੈ ਕਿ ਪਹਿਲਾਂ ਲਿਵਰ ਦੇ ਕੈਂਸਰ ਦੇ ਮਾਮਲੇ ਜ਼ਿਆਦਾਤਰ ਘਾਤਕ ਹੈਪੇਟਾਈਟਸ ਬੀ ਅਤੇ ਸੀ ਵਾਇਰਸਾਂ ਨਾਲ ਜੁੜੇ ਹੋਏ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਘਟ ਰਹੀ ਹੈ। ਹਾਲਾਂਕਿ ਮੋਟਾਪੇ ਅਤੇ ਸ਼ਰਾਬ ਨਾਲ ਸਬੰਧਤ ਮਾਮਲੇ ਆਪਣੀ ਨਿਰੰਤਰ ਦਰ ਨਾਲ ਵਧ ਰਹੇ ਹਨ। 2050 ਤਕ ਹਰ ਪੰਜਵਾਂ ਕੇਸ ਲਿਵਰ ਦੇ ਕੈਂਸਰ ਨਾਲ ਸਬੰਧਤ ਹੋਵੇਗਾ। ਹਰ 10 ਮਾਮਲਿਆਂ ਵਿਚੋਂ ਇਕ ਦਾ ਕਾਰਨ ਫੈਟੀ ਲੀਵਰ ਹੁੰਦਾ ਹੈ। 2050 ਤਕ ਲਿਵਰ ਕੈਂਸਰ ਦੇ ਮਾਮਲੇ ਦੁਨੀਆ ’ਚ ਦੁੱਗਣੇ ਤੋਂ ਜ਼ਿਆਦਾ ਹੋ ਜਾਣਗੇ।
5 ਪ੍ਰਤੀਸ਼ਤ ਤੋਂ ਵਧ ਕੇ 11 ਪ੍ਰਤੀਸ਼ਤ ਹੋ ਜਾਣਗੇ ਮਾਮਲੇ
ਅਧਿਐਨ ਵਿਚ ਕਿਹਾ ਗਿਆ ਹੈ ਕਿ ਜਿਸ ਰਫਤਾਰ ਨਾਲ ਲਿਵਰ ਦਾ ਕੈਂਸਰ ਵਧ ਰਿਹਾ ਹੈ, ਉਸ ਦੇ ਅਨੁਸਾਰ 2050 ਤਕ ਇਸ ਬਿਮਾਰੀ ਦੇ ਮਾਮਲੇ ਅੱਜ ਦੇ 5 ਫੀਸਦੀ ਨਾਲੋਂ ਵਧ ਕੇ 11 ਫੀਸਦੀ ਹੋ ਜਾਣਗੇ। ਦੇਸ਼ ਵਿਚ ਸਾਲ 2022 ਤਕ 8.7 ਲੱਖ ਮਾਮਲੇ ਸਨ, ਜਿਨ੍ਹਾਂ ਦੇ 2050 ਤਕ ਵਧ ਕੇ 15.2 ਲੱਖ ਹੋਣ ਦਾ ਅਨੁਮਾਨ ਹੈ।
ਧੁੱਪ ਨਹੀਂ ਬਲਕਿ ਇਸ Vitamin ਦੀ ਕਮੀ ਨਾਲ ਚਿਹਰਾ ਪੈ ਜਾਂਦੈ ਕਾਲਾ! ਇੰਝ ਰੱਖੋਂ ਧਿਆਨ
NEXT STORY