ਨਵੀਂ ਦਿੱਲੀ: ਸਾਡੇ ਸਰੀਰ ਦਾ 60 ਫੀਸਦੀ ਹਿੱਸਾ ਪਾਣੀ ਨਾਲ਼ ਬਣਿਆ ਹੋਇਆ ਹੈ। ਇਹ ਸਾਡੇ ਸਰੀਰ ਨੂੰ ਹੋਣ ਵਾਲੇ ਬਾਇਓ ਕੈਮੀਕਲ ਰਿਐਕਸ਼ਨ, ਸਰੀਰ ਵਿੱਚ ਪੋਸ਼ਕ ਤੱਤਾਂ ਦੀ ਸਹੀ ਤਰੀਕੇ ਨਾਲ ਸਪਲਾਈ, ਗੰਦਗੀ ਨੂੰ ਬਾਹਰ ਕੱਢਣਾ, ਬਾਡੀ ਟੰਪਰੈਚਰ ਅਤੇ ਬਲੱਡ ਸ਼ਰਕੂਲੇਸ਼ਨ ਨੂੰ ਨਿਯੰਤਰਣ ਕਰਨ ਦਾ ਕੰਮ ਕਰਦਾ ਹੈ। ਇਹੀ ਨਹੀਂ, ਇਹ ਡਾਈਡੇਸ਼ਨ, ਕਬਜ਼, ਹਾਰਟਹੀਟ, ਆਰਗਨ ਅਤੇ ਟੀਸ਼ੂ ਲਈ ਵੀ ਇੱਕ ਜ਼ਰੂਰੀ ਤੱਤ ਹੈ। ਜੇਕਰ ਸਰੀਰ ਵਿੱਚ ਇਸ ਦੀ ਘਾਟ ਹੋਵੇ ਤਾਂ ਅਸੀਂ ਡੀਹਾਈਡ੍ਰੇਟ ਹੋ ਸਕਦੇ ਹਾਂ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹਨਾਂ ਤਮਾਮ ਸਮੱਸਿਆਵਾਂ ਤੋਂ ਬਚਣ ਲਈ ਸਾਨੂੰ ਹਾਈਡ੍ਰੇਟ ਰਹਿਣ ਦੀ ਲੋੜ ਹੈ ਪਰ ਗਰਮੀ ਦੇ ਮੌਸਮ ਵਿੱਚ ਜਦੋਂ ਸਾਨੂੰ ਜ਼ਿਆਦਾ ਪਸੀਨਾ ਹੁੰਦਾ ਹੈ ਤਾਂ ਸਾਡੇ ਸਰੀਰ ਵਿੱਚ ਪਾਣੀ ਦੀ ਪੂਰਤੀ ਜ਼ਿਆਦਾ ਕਰਨ ਦੀ ਜਰੂਰਤ ਪੈਂਦੀ ਹੈ। ਜੇਕਰ ਸਰੀਰ ਵਿੱਚ ਪਾਣੀ ਦੀ ਘਾਟ ਹੌਈ ਤਾਂ ਸਨਬਰਗ, ਸਨਸਟ੍ਰੋਕ ਆਦਿ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਵਿੱਚ ਅਸੀਂ ਇੱਥੇ ਦੱਸ ਰਹੇ ਹਾਂ ਕਿ ਗਰਮੀ ਦੇ ਮੌਸਮ ਵਿੱਚ ਖ਼ੁਦ ਨੂੰ ਹਾਈਡ੍ਰੇਟ ਕਿਵੇਂ ਰੱਖਿਆ ਜਾਵੇ।
1. ਪਾਣੀ ਵਾਲੇ ਫ਼ਲਾਂ ਦਾ ਸੇਵਨ ਕਰੋ
ਜਿਥੋ ਤੱਕ ਹੋ ਸਕੇ ਉਹਨਾਂ ਫ਼ਲਾਂ ਦਾ ਸੇਵਨ ਕਰੋ ਜਿਹਨਾਂ ਵਿੱਚ ਪਾਣੀ ਹੁੰਦਾ ਹੈ। ਉਦਾਹਰਣ ਦੇ ਤੌਰ ਤੇ ਤੁਸੀ ਤਰਬੂਜ਼, ਖਰਬੂਜ ਅਤੇ ਅੰਗੂਰ ਆਦਿ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਖੀਰਾ, ਟਮਾਟਰ, ਕੱਕੜੀ ਜਿਹੀ ਸਬਜ਼ੀਆਂ ਨੂੰ ਵੀ ਆਪਣੇ ਭੋਜਨ ਵਿੱਚ ਸ਼ਾਮਲ ਕਰ ਸਕਦੇ ਹੋ।
2. ਇਹਨਾਂ ਚੀਜ਼ਾਂ ਤੋਂ ਬਚੋ
ਕੁਝ ਅਜਿਹੀਆਂ ਖਾਣ-ਪੀਣ ਦੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਡੀਹਾਈਡ੍ਰੇਟਸ ਕਰਦੀਆਂ ਹਨ। ਜਿਵੇਂ ਕਾੱਫੀ, ਸੋਡਾ, ਬੀਅਰ, ਵਾਈਨ, ਲੈਮਨ, ਐਨਰਜੀ ਡ੍ਰਿੰਕਸ ਅਤੇ ਮਿੱਠੀ ਚਾਹ ਵਿੱਚ ਸ਼ੂਗਰ ਅਤੇ ਵਾਧੂ ਚੀਜ਼ਾਂ ਜਿਆਦਾ ਮਾਤਰਾ ਵਿੱਚ ਹੁੰਦੀਆਂ ਹਨ ਜੋ ਸਰੀਰ ਵਿੱਚੋ ਪਾਣੀ ਨੂੰ ਘੱਟ ਕਰਦੀਆਂ ਹਨ।
3. ਖੂਬ ਨਹਾਓ
ਗਰਮੀ ਦੇ ਮੌਸਮ ਵਿੱਚ ਵਧੇਰੇ ਪਸੀਨਾ ਆਉਂਦਾ ਹੈ ਜਿਸ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ। ਠੰਢੇ ਪਾਣੀ ਨਾਲ ਨਹਾਉਣ 'ਤੇ ਪਸੀਨਾ ਨਹੀਂ ਆਉਂਦਾ ਅਤੇ ਡੀਹਾਈਡ੍ਰੇਸ਼ਨ ਵੀ ਘੱਟ ਹੁੰਦੀ ਹੈ।
4. ਡਿਟਾੱਕਸ ਡ੍ਰਿੰਕਸ ਜ਼ਰੂਰ ਪੀਓ
ਤੁਸੀਂ ਇਕ ਬੋਤਲ ਵਿੱਚ ਨਿੰਬੂ, ਸੰਤਰਾ, ਜਾਮਣ, ਪੁਦੀਨਾ, ਖੀਰਾ ਆਦਿ ਫ਼ਲਾਂ ਨੂੰ ਕੱਟ ਕੇ ਪਾਓ ਅਤੇ ਇਹਨਾਂ ਨੂੰ ਫਰਿੱਜ ਵਿੱਚ ਸਟੋਰ ਕਰੋ। ਦਿਨਭਰ ਇਹਨਾਂ ਨੂੰ ਪੀਦੇ ਰਹੋ। ਇਹ ਤੁਹਾਡੇ ਸਰੀਰ ਲਈ ਹੈਲਦੀ ਰਹੇਗਾ।
5. ਨਾਰੀਅਲ ਪਾਣੀ
ਨਾਰੀਅਲ ਪਾਣੀ ਵਿੱਚ ਮੈਗਨੀਸ਼ੀਅਮ,ਪੋਟੈਸ਼ਿਅਲ, ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਇਹ ਸਰੀਰ ਨੂੰ ਇਲੈਕਟ੍ਰੀਕਲ਼ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਕੈਲਰੀ ਅਤੇ ਸ਼ੂਗਰ ਦੇ ਨਾਲ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਾਨੂੰ ਹਾਈਡ੍ਰੇਟ ਰੱਖਦਾ ਹੈ।
Health Care: ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਕੈਂਸਰ ਸਣੇ ਹੋ ਸਕਦੇ ਨੇ ਇਹ ਰੋਗ
NEXT STORY