ਜਲੰਧਰ— ਦੁੱਧ 'ਚ ਪੂਰੀ ਮਾਤਰਾ 'ਚ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਪਾਏ ਜਾਂਦੇ ਹਨ। ਜੇਕਰ ਇਸ ਨੂੰ ਠੀਕ ਸਮੇਂ 'ਤੇ ਠੰਡਾ ਅਤੇ ਗਰਮ ਵਰਤਿਆ ਜਾਵੇ ਤਾਂ ਇਹ ਸਰੀਰ ਨੂੰ ਫਾਇਦਾ ਦਿੰਦਾ ਹੈ। ਵਿਗਿਆਨੀਆਂ ਅਨੁਸਾਰ ਵੱਖ-ਵੱਖ ਸਿਹਤ ਦੀਆਂ ਸਮੱਸਿਆਵਾਂ 'ਚ ਦੁੱਧ ਨੂੰ ਠੰਡਾ ਜਾਂ ਗਰਮ ਵਰਤਿਆ ਜਾਂਦਾ ਹੈ। ਇਸ ਨਾਲ ਸਰੀਰ ਦੇ ਅੰਦਰੂਨੀ ਹਿੱਸਿਆਂ 'ਤੇ ਕਾਫ਼ੀ ਵਧੀਆ ਅਸਰ ਪੈਂਦਾ ਹੈ। ਇਸ ਨਾਲ ਸਿਹਤ ਦੀਆਂ ਕਈ ਸਮੱਸਿਆਵਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।ਐਸੀਡਿਟੀ ਹੋਣ 'ਤੇ ਇਕ ਛੋਟਾ ਕੱਪ ਠੰਡੇ ਦੁੱਧ ਦਾ ਪੀਓ। ਇਸ ਨਾਲ ਸਰੀਰ 'ਚ ਤੇਜ਼ਾਬ ਦੀ ਮਾਤਰਾ 'ਤੇ ਨਿਯੰਤਰਣ ਹੋਵੇਗਾ ਜਿਸ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੋਵੇਗੀ।
ਡੀਹਾਈਡ੍ਰੇਸ਼ਨ ਹੋਣ 'ਤੇ ਇਕ ਗਿਲਾਸ ਠੰਡਾ ਦੁੱਧ ਪੀਓ। ਇਸ ਨਾਲ ਸਰੀਰ ਦਾ ਤਾਪਮਾਨ ਠੀਕ ਰਹੇਗਾ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਨਹੀਂ ਹੋਵੇਗੀ। ਕਬਜ਼ ਨੂੰ ਦੂਰ ਕਰਨ ਲਈ ਸੌਂਣ ਤੋਂ ਪਹਿਲਾਂ ਗਰਮ ਦੁੱਧ 'ਚ ਇਕ ਚੱਮਚ ਬਾਦਾਮ ਦਾ ਤੇਲ ਪਾ ਕੇ ਪੀਓ। ਰਾਤ ਨੂੰ ਸੌਂਣ ਤੋਂ ਪਹਿਲਾਂ ਹਲਕਾ ਗਰਮ ਦੁੱਧ ਪੀਓ।
ਸਰੀਰ 'ਚ ਨਹੀਂ ਹੋਵੇਗੀ ਖੂਨ ਦੀ ਕਮੀ, ਰੋਜ਼ਾਨਾ ਪੀਓ ਖੁਰਮਾਨੀ ਦਾ ਜੂਸ
NEXT STORY