ਨਵੀਂ ਦਿੱਲੀ— ਕਾਲੇ ਨਮਕ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਨੂੰ ਸਲਾਦ ਜਾਂ ਫਲਾਂ ਦੇ ਉਪਰ ਪਾ ਕੇ ਖਾਦਾ ਜਾਂਦਾ ਹੈ। ਇਸ ਨਾਲ ਖਾਣੇ ਦਾ ਸੁਆਦ ਵੀ ਦੋਗੁਣਾ ਹੋ ਜਾਂਦਾ ਹੈ ਅਤੇ ਨਾਲ ਹੀ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।ਇਸ ਵਿਚ ਵਿਟਾਮਿਨਸ, ਸੋਡੀਅਮ ਕਲੋਰਾਈਡ, ਆਇਰਨ, ਮੈਗਨੀਸ਼ੀਅਮ ਅਤੇ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ, ਜੋ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਸਫੇਦ ਨਮਕ ਦੀ ਬਜਾਏ ਕਾਲੇ ਨਮਕ ਦੀ ਵਰਤੋਂ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਆਓ ਜਾਣਦੇ ਹਾਂ ਨਮਕ ਦੇ ਫਾਇਦਿਆਂ ਬਾਰੇ...
1. ਪਾਚਨ ਕਿਰਿਆ ਵਿਚ ਸੁਧਾਰ
ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਕੁਝ ਲੋਕਾਂ ਦੀ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ, ਜਿਸ ਨਾਲ ਕਬਜ਼ ਐਸੀਡਿਟੀ ਅਤੇ ਪੇਟ ਵਿਚ ਅਫਾਰਾ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਭੋਜਨ ਦੇ ਬਾਅਦ 1 ਗਲਾਸ ਕੋਸੇ ਪਾਣੀ ਵਿਚ ਚੁਟਕੀ ਇਕ ਕਾਲਾ ਨਮਕ ਮਿਲਾ ਕੇ ਪੀਣ ਨਾਲ ਫਾਇਦਾ ਹੋਵੇਗਾ, ਜਿਸ ਨਾਲ ਖਾਣਾ ਆਸਾਨੀ ਨਾਲ ਪਚ ਜਾਵੇਗਾ। ਇਸ ਤੋਂ ਇਲਾਵਾ ਸਲਾਦ ਨਿੰਬੂ ਪਾਣੀ ਜਾਂ ਫਲਾਂ ਵਿਚ ਕਾਲਾ ਨਮਕ ਮਿਲਾ ਕੇ ਵੀ ਖਾ ਸਕਦੇ ਹੋ।
2. ਭੁੱਖ ਨਾ ਲੱਗਣਾ
ਜਿਨ੍ਹਾਂ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੈ। ਉਨ੍ਹਾਂ ਲਈ ਵੀ ਕਾਲਾ ਨਮਕ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਲੱਸੀ, ਦਹੀਂ ਜਾਂ ਸਲਾਦ ਵਿਚ ਪਾ ਕੇ ਖਾਣ ਨਾਲ ਭੁੱਖ ਵਧਦੀ ਹੈ।
3. ਜੋੜਾਂ ਦਾ ਦਰਦ
ਸਰੀਰ ਵਿਚ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਜੋੜਾਂ ਵਿਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਕਾਲੇ ਨਮਕ ਨੂੰ ਕਿਸੇ ਸੂਤੀ ਕੱਪੜੇ ਵਿਚ ਬੰਨ ਕੇ ਤਵੇ 'ਤੇ ਰੱਖ ਦਿਓ ਜਿਸ ਨਾਲ ਨਮਕ ਵੀ ਗਰਮ ਹੋ ਜਾਵੇਗਾ। ਫਿਰ ਇਸ ਨਮਕ ਵਾਲੀ ਥੈਲੀ ਨਾਲ ਜੋੜਾਂ ਦੀ ਸਿੰਕਾਈ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹਾ ਦਿਨ ਵਿਚ ਘੱਟ ਤੋਂ ਘੱਟ 2-3 ਵਾਰ ਕਰਨ ਨਾਲ ਫਾਇਦਾ ਹੁੰਦਾ ਹੈ।
4. ਕੋਲੈਸਟਰੋਲ ਘਟਾਏ
ਸਰੀਰ ਵਿਚ ਕੋਲੈਸਟਰੋਲ ਲੇਵਲ ਵਧਣ ਨਾਲ ਦਿਲ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਵਧ ਜਾਂਦਾ ਹੈ। ਅਜਿਹੇ ਵਿਚ ਆਪਣੀ ਡਾਈਟ ਵਿਚ ਸਫੇਦ ਨਮਕ ਦੀ ਬਜਾਏ ਕਾਲਾ ਨਮਕ ਸ਼ਾਮਲ ਕਰੋ, ਜਿਸ ਨਾਲ ਸਰੀਰ ਵਿਚ ਕੋਲੈਸਟਰੋਲ ਲੇਵਲ ਸੰਤੁਲਿਤ ਰਹਿੰਦਾ ਹੈ।
5. ਖਾਂਸੀ-ਜੁਕਾਮ
ਮੌਸਮ ਬਦਲਣ ਦੇ ਨਾਲ ਹੀ ਖਾਂਸੀ-ਜੁਕਾਮ ਅਤੇ ਕਫ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ 1 ਗਲਾਸ ਪਾਣੀ ਵਿਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਫਾਇਦਾ ਹੋਵੇਗਾ ਅਤੇ ਇਸ ਨਾਲ ਕਫ ਵੀ ਬਾਹਰ ਨਿਕਲੇਗਾ ਅਤੇ ਖਾਂਸੀ ਵੀ ਠੀਕ ਹੋਵੇਗੀ।
ਜਾਣੋ ਪਪੀਤੇ ਦੇ ਬੀਜਾਂ ਦੇ ਗੁਣ
NEXT STORY