ਨਵੀਂ ਦਿੱਲੀ— ਦਫਤਰ ਦੀ ਟੈਂਸ਼ਨ ਜਾਂ ਘਰ ਦੀ ਜਿੰਮੇਦਾਰੀ ਦੀ ਵਜ੍ਹਾ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਅਕਸਰ ਵਧ ਜਾਂਦਾ ਹੈ। ਭੱਜਦੋੜ ਭਰੀ ਜ਼ਿੰਦਗੀ 'ਚ ਗਲਤ ਖਾÎਣ-ਪਾਣ ਵੀ ਹਾਈ ਬਲੱਡ ਪ੍ਰੈਸ਼ਰ ਦੀ ਵਜ੍ਹਾ ਬਣ ਜਾਂਦਾ ਹੈ। ਇਨਸਾਨ ਇਸ ਸਮੱਸਿਆ ਦੇ ਚਲਦੇ ਅਕਸਰ ਸਿਰ ਦਰਦ, ਚੱਕਰ ਆਉਣਾ ਅਤੇ ਦਿਲ ਘਬਰਾਉਣਾ ਅਤੇ ਹੋਰ ਕਈ ਪਰੇਸ਼ਾਨੀਆਂ ਕਰਕੇ ਪਰੇਸ਼ਾਨ ਰਹਿੰਦਾ ਹੈ। ਤੁਸੀਂ ਬਿਨਾਂ ਦਵਾਈ ਦੇ ਇਨ੍ਹਾਂ ਨੁਸਖਿਆਂ ਨੂੰ ਵਰਤ ਕੇ ਵੀ ਬੀਪੀ ਨੂੰ ਕੰਟਰੋਲ ਕਰ ਸਕਦੇ ਹੋ।
1. ਨਮਕ
ੇਜੇ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਖਾਣੇ 'ਚ ਨਮਕ ਦਾ ਇਸਤੇਮਾਲ ਘੱਟ ਕਰ ਦਿਓ। ਨਾਲ ਹੀ ਪੈਕ ਫੂਡ 'ਚ ਨਮਕ ਦੀ ਮਾਤਰਾ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਇਸ ਦੀ ਵਰਤੋ 'ਚ ਕਮੀ ਲਿਆਓ।
2. ਚੁਕੰਦਰ
ਆਪਣੀ ਡਾਈਟ 'ਚ ਚੁਕੰਦਰ ਦਾ ਇਸਤੇਮਾਲ ਜ਼ਰੂਰ ਕਰੋ। ਅਜਿਹਾ ਕਰਨ ਨਾਲ ਕੌਲੈਸਟਰੋਲ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।
3. ਲਸÎਣ
ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਲਈ ਲਸਣ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਦੀ ਰੋਜ਼ਾਨਾ ਵਰਤੋ ਕਰਨ ਨਾਲ ਸਰੀਰ 'ਚ ਕੌਲੈਸਟਰੋਲ ਲੇਵਲ ਕੰਟਰੋਲ 'ਚ ਰਹਿੰਦਾ ਹੈ।
4. ਟਮਾਟਰ
ਟਮਾਟਰ 'ਚ ਵਿਟਾਮਿਨ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਦੀ ਵਰਤੋ ਨਾਲ ਖੂਨ 'ਚ ਫੈਟੀ ਅਸਿਡ ਨਹੀਂ ਜੰਮਦਾ। ਜਿਸ ਨਾਲ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਦੀ ਬੀਮਾਰੀ ਨਹੀਂ ਹੁੰਦੀ।
ਰਾਤ ਨੂੰ ਸੋਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਪੀਣ ਨਾਲ ਹੁੰਦੇ ਹਨ ਕਈ ਫਾਇਦੇ
NEXT STORY