ਜਲੰਧਰ- ਸਰੀਰ ਨੂੰ ਸਿਹਤਮੰੰਦ ਰੱਖਣ ਦੇ ਲਈ ਸਰੀਰ 'ਚੋ ਗੰਦੇ ਪਦਾਰਥਾ ਦਾ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਕਰਸਤਾਂ ਅਤੇ ਡ੍ਰਿਕਾਂ ਦਾ ਇਸਤੇਮਾਲ ਕਰਦੇ ਹਨ। ਸਵੇਰੇ ਦੀ ਸ਼ੁਰੂਆਤ ਜੇਕਰ ਚੰਗੀ ਡ੍ਰਿੰਕ ਨਾਲ ਕੀਤੀ ਜਾਵੇ ਤਾਂ ਸਾਰਾ ਦਿਨ ਚੰਗਾ ਰਹਿੰਦਾ ਹੈ। ਕੁੱਝ ਲੋਕਾਂ ਨੂੰ ਸਵੇਰੇ ਚਾਹ ਪੀਣ ਦੀ ਆਦਤ ਹੁੰਦੀ ਹੈ ਜੋ ਸਰੀਰ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਦੇ ਸਕਦੀ ਹੈ। ਸਰੀਰ ਨੂੰ ਡਿਟਾਕਸ ਕਰਨ ਦੇ ਲਈ ਖਾਸ ਤਰ੍ਹਾਂ ਦੀ ਚਾਹ ਪੀਣ ਨਾਲ ਫਾਇਦੇ ਹੁੰਦੇ ਹਨ।
1. ਤ੍ਰਫਿਲਾ ਚਾਹ
ਮੋਟਾਬੋਲਿਜਮ ਨੂੰ ਬੂਟ ਕਰਨ ਦੇ ਲਈ ਤ੍ਰਫਿਲਾ ਦੀ ਚਾਹ ਪੀਣਾ ਬਹੁਤ ਚੰਗਾ ਹੁੰਦਾ ਹੈ। ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਕਰਨ ਦੇ ਲਈ ਵੀ ਤ੍ਰਫਿਲਾ ਬਹੁਤ ਲਾਭਕਾਰੀ ਹੈ।
ਸਮੱਗਰੀ
- 2 ਚਮਚ ਤ੍ਰਫਿਲਾ ਪਾਊਡਰ
- 500 ਮਿ. ਲੀ. ਪਾਣੀ
- ਸ਼ਹਿਦ
ਵਿਧੀ
ਇਕ ਬਰਤਨ 'ਚ ਪਾਣੀ ਉੱਬਾਲ ਲਓ ਅਤੇ ਇਸ 'ਚ ਤ੍ਰਫਿਲਾ ਪਾਊਡਰ ਪਾ ਕੇ 5 ਮਿੰਟਾਂ ਤੱਕ ਉੱਬਾਲੋ। ਇਸ ਚਾਹ ਨੂੰ ਕੱਪ 'ਚ ਪਾ ਕੇ ਇਸ 'ਚ ਸ਼ਹਿਦ ਮਿਲਾ ਕੇ ਦਿਨ 'ਚ 2 ਵਾਰ ਪੀਓ।
ਤੁਹਾਡੀਆਂ ਇਹ ਗਲਤ ਆਦਤਾਂ ਬਣ ਸਕਦੀਆਂ ਹਨ ਦਿਲ ਦੇ ਦੌਰੇ ਦਾ ਕਾਰਨ
NEXT STORY