ਨਵੀਂ ਦਿੱਲੀ - ਘੁੰਮਣਾ-ਫਿਰਨਾ ਕਿਹਨੂੰ ਪਸੰਦ ਨਹੀਂ ਹੁੰਦਾ ਹੈ। ਘੁੰਮਣ-ਫਿਰਨ ਦਾ ਨਾਂ ਸੁਣਦੇ ਹੀ ਬੱਚੇ ਤੋਂ ਲੈ ਕੇ ਵੱਡੇ ਲੋਕਾਂ ਦਾ ਦਿਲ ਖੁਸ਼ ਹੋ ਜਾਂਦਾ ਹੈ। ਲੋਕ ਆਪਣੇ ਆਪ ਨੂੰ ਤਣਾਅ ਭਰੇ ਮਾਹੌਲ ਤੋਂ ਦੂਰ ਰੱਖਣ ਲਈ ਹੋਰਾਂ ਇਲਾਕਿਆਂ ਅਤੇ ਪਹਾੜਾਂ ਵਿਚ ਘੁੰਮਣ ਚਲੇ ਜਾਂਦੇ ਹਨ। ਦੱਸ ਦੇਈਏ ਕਿ ਕੁਝ ਲੋਕਾਂ ਨੂੰ ਸਫਰ ਦੇ ਦੌਰਾਨ ਜੀਅ ਮਚਲਾਉਣਾ ਅਤੇ ਉਲਟੀ ਵਰਗਾ ਮਹਿਸੂਸ ਹੁੰਦਾ ਹੈ। ਜਿਸ ਵਜ੍ਹਾ ਨਾਲ ਲੋਕ ਦੂਰ ਦਾ ਸਫਰ ਕਰਨ ਤੋਂ ਡਰਦੇ ਹਨ। ਇਸ ਦਾ ਕਾਰਨ ਪੈਟ੍ਰੋਲ ਦੀ ਸੁਗੰਧ ਅਤੇ ਸਰੀਰਕ ਕਮਜ਼ੋਰੀ ਹੋ ਸਕਦੀ ਹੈ। ਅਜਿਹੇ 'ਚ ਜਦੋਂ ਵੀ ਸਫਰ 'ਤੇ ਨਿਕਲੋ ਤਾਂ ਆਪਣੇ ਨਾਲ ਅਜਿਹੀਆਂ ਕੁਝ ਚੀਜ਼ਾਂ ਰੱਖਣ ਨਾਲ ਉਲਟੀ ਨਹੀਂ ਆਵੇਗੀ। ਆਓ ਜਾਣਦੇ ਹਾਂ ਅਜਿਹੀਆਂ ਕੁਝ ਚੀਜ਼ਾਂ ਬਾਰੇ-
1. ਕਾਲੀ ਮਿਰਚ
ਘਰ ਤੋਂ ਨਿਕਲਣ ਤੋਂ ਪਹਿਲਾਂ ਇਕ ਕੱਪ ਨਿੰਬੂ ਦਾ ਰਸ ਅਤੇ ਇਕ ਚੁਟਕੀ ਕਾਲੀ ਮਿਰਚ ਮਿਲਾਓ ਅਤੇ ਇਸ ਨੂੰ ਪੀਓ। ਇਸ ਨਾਲ ਰਸਤੇ 'ਚ ਉਲਟੀ ਨਹੀਂ ਆਏਗੀ ਅਤੇ ਸਿਰਦਰਦ ਜਾਂ ਚੱਕਰ ਆਉਣ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ।
2. ਪੁਦੀਨੇ ਦੀ ਚਾਹ
ਸਫਰ 'ਤੇ ਜਾਣ ਤੋਂ ਪਹਿਲਾਂ 1 ਕੱਪ ਪੁਦੀਨੇ ਦੀ ਚਾਹ ਪੀਓ। ਇਸ ਤੋਂ ਇਲਾਵਾ ਨਾਲ ਕੁਝ ਪੁਦੀਨੇ ਦੀਆਂ ਪੱਤੀਆਂ ਜ਼ਰੂਰ ਰੱਖੋ। ਰਸਤੇ 'ਚ ਜੇ ਮਨ ਖਰਾਬ ਹੋਵੇ ਤਾਂ ਇਸ ਨੂੰ ਚਬਾਉਣ ਨਾਲ ਆਰਾਮ ਮਿਲਦਾ ਹੈ।
3. ਅਦਰਕ ਦੀ ਚਾਹ
ਅਦਰਕ ਦੀ ਚਾਹ ਪੀਣ ਨਾਲ ਵੀ ਫਾਇਦਾ ਹੁੰਦਾ ਹੈ ਇਸ ਲਈ ਘਰ ਤੋਂ ਨਿਕਲਣ ਤੋਂ ਪਹਿਲਾਂ ਇਸ ਦੀ ਵਰਤੋ ਕਰਨ ਨਾਲ ਪਾਚਨ ਸ਼ਕਤੀ ਠੀਕ ਹੁੰਦੀ ਹੈ ਅਤੇ ਇਸ ਨਾਲ ਉਲਟੀ ਵੀ ਨਹੀਂ ਆਉਂਦੀ।
4. ਦਾਲਚੀਨੀ
ਇਸ ਲਈ 1 ਕੱਪ ਪਾਣੀ 'ਚ 1 ਚਮਚ ਦਾਲਚੀਨੀ ਪਾਊਡਰ ਮਿਲਾ ਕੇ ਉਬਾਲ ਲਓ ਅਤੇ ਇਸ 'ਚ 1 ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਜਿਸ ਨਾਲ ਉਲਟੀ ਨਹੀਂ ਆਉਂਦੀ।
5. ਲੌਂਗ
ਸਫਰ 'ਤੇ ਜਾਣ ਤੋਂ ਪਹਿਲਾਂ 1 ਲੌਂਗ ਚਬਾ ਸਕਦੇ ਹੋ। ਲੌਂਗ ਦੇ ਕੌੜੇਪਨ ਤੋਂ ਬਚਣ ਦੇ ਲਈ ਨਾਲ ਹੀ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾ ਲਓ।
6. ਇਲਾਇਚੀ
ਸਫਰ ਦੇ ਦੌਰਾਨ ਆਪਣੇ ਨਾਲ ਛੋਟੀ ਇਲਾਇਚੀ ਜ਼ਰੂਰ ਰੱਖੋ ਅਤੇ ਜਦੋਂ ਵੀ ਉਲਟੀ ਮਹਿਸੂਸ ਹੋਵੇ ਤਾਂ ਇਲਾਇਚੀ ਚਬਾ ਲਓ।
7. ਸੌਂਫ
ਉਲਟੀ ਤੋਂ ਬਚਣ ਦੇ ਲਈ ਸੌਂਫ ਵੀ ਸਭ ਤੋਂ ਬਿਹਤਰੀਨ ਉਪਾਅ ਹੈ। ਸਫਰ ਦੌਰਾਨ ਸੌਂਫ ਚਬਾਉਣ ਨਾਲ ਫਾਇਦਾ ਹੁੰਦਾ ਹੈ।
8. ਪਿਆਜ
ਘਰ ਤੋਂ ਨਿਕਲਣ ਤੋਂ ਪਹਿਲਾਂ 1 ਕੱਪ ਪਿਆਜ਼ ਦਾ ਰਸ ਪੀਣ ਨਾਲ ਵੀ ਉਲਟੀ ਨੂੰ ਰੋਕਿਆ ਜਾ ਸਕਦਾ ਹੈ।
Health Tips:ਪੇਟ ਦੀ ਗੈਸ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
NEXT STORY