ਨਵੀਂ ਦਿੱਲੀ- ਅਖਰੋਟ ਸਿਹਤ ਲਈ ਗੁਣਕਾਰੀ ਹੋਣ ਕਾਰਨ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹਨ। ਇਸ ਤੋਂ ਬਿਨ੍ਹਾਂ ਸੁੱਕੇ ਮੇਵਿਆਂ ਦਾ ਜ਼ਿਕਰ ਅਧੂਰਾ ਹੈ। ਅਖਰੋਟ ਚੰਗੀ ਸਿਹਤ ਲਈ ਇੱਕ ਵਰਦਾਨ ਹਨ। ਇਹ ਸਾਡੇ ਦਿਲ ਨੂੰ ਸਿਹਤਮੰਦ ਰੱਖਣ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਫ਼ਾਇਦੇਮੰਦ ਹਨ। ਇਸਦੇ ਨਾਲ ਹੀ ਇਹ ਸਾਡੇ ਪਾਚਨ ਤੰਤਰ ਲਈ ਵੀ ਚੰਗੇ ਮੰਨੇ ਜਾਂਦੇ ਹਨ। ਇਹ ਸਾਡੇ ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅਖਰੋਟ ਦੇ ਫਾਇਦਿਆਂ ਬਾਰੇ ਦੱਸਾਂਗੇ
ਦਿਲ ਦੇ ਰੋਗਾਂ ਨੂੰ ਰੱਖੇ ਦੂਰ
ਅਖਰੋਟ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਇਹ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੇ ਦਿਲ ਲਈ ਫਾਇਦੇਮੰਦ ਹੁੰਦਾ ਹੈ। ਕਈ ਅਧਿਐਨਾਂ ‘ਚ ਇਹ ਵੀ ਸਾਬਤ ਹੋ ਚੁੱਕਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਲਈ ਵੀ ਅਖਰੋਟ ਫਾਇਦੇਮੰਦ ਹੈ। ਤੁਹਾਨੂੰ ਦੱਸ ਦੇਈਏ ਕਿ ਓਮੇਗਾ-3 ਫੈਟੀ ਐਸਿਡ ਸਰੀਰ ਤੋਂ ਖਰਾਬ ਕੋਲੈਸਟ੍ਰਾਲ ਨੂੰ ਘਟਾ ਕੇ ਚੰਗੇ ਕੋਲੈਸਟ੍ਰਾਲ ਨੂੰ ਬਣਾਉਣ ‘ਚ ਮਦਦ ਕਰਦੇ ਹਨ, ਜੋ ਦਿਲ ਲਈ ਫਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ : Health Tips: ਖਾਲੀ ਢਿੱਡ ਭੁੱਲ ਕੇ ਨਾ ਖਾਓ 'ਤਰਬੂਜ', ਵਧ ਸਕਦਾ ਹੈ ਢਿੱਡ ਦਰਦ ਸਣੇ ਇਨ੍ਹਾਂ ਬੀਮਾਰੀਆਂ ਦਾ ਖਤਰਾ
ਮੋਟਾਪੇ ਦੀ ਸਮੱਸਿਆ ਕਰੇ ਦੂਰ
ਕੀ ਤੁਸੀਂ ਜਾਣਦੇ ਹੋ ਕਿ ਭਿੱਜੇ ਆਰਗੇਨਿਕ ਅਖਰੋਟ ਖਾਣ ਨਾਲ ਤੁਹਾਨੂੰ ਭਾਰ ਘਟਾਉਣ 'ਚ ਵੀ ਮਦਦ ਮਿਲਦੀ ਹੈ। ਅਖਰੋਟ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਕਾਪਰ ਅਤੇ ਜ਼ਿੰਕ ਦਾ ਵਧੀਆ ਸਰੋਤ ਹੈ। ਇਹ ਬਾਡੀ ਦੇ ਮੈਟਾਬਾਲੀਜ਼ਮ ਨੂੰ ਵਧਾਉਂਦਾ ਹੈ ਅਤੇ ਤੁਹਾਡੀ ਬਾਡੀ 'ਚੋਂ ਵਾਧੂ ਮੋਟਾਪਾ ਘੱਟ ਕਰਨ 'ਚ ਮਦਦ ਕਰਦਾ ਹੈ।
ਡਾਇਬਟੀਜ਼ ਵਿੱਚ ਮਦਦ ਕਰਦੇ ਹਨ
ਜੇਕਰ ਤੁਸੀਂ ਬਲੱਡ ਸ਼ੂਗਰ ਅਤੇ ਸ਼ੂਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਅਖਰੋਟ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਈ ਅਧਿਐਨਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਰੋਜ਼ਾਨਾ 2 ਤੋਂ 3 ਚਮਚ ਅਖਰੋਟ ਦਾ ਸੇਵਨ ਕਰਦੇ ਹਨ, ਉਨ੍ਹਾਂ ‘ਚ ਟਾਈਪ-2 ਡਾਇਬਟੀਜ਼ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਅਖਰੋਟ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ, ਜਿਸ ਨਾਲ ਡਾਇਬਟੀਜ਼ ਦਾ ਖਤਰਾ ਘੱਟ ਹੁੰਦਾ ਹੈ।
ਤਣਾਅ ਤੋਂ ਰਾਹਤ ਪਾਉਣ ਵਿੱਚ ਫਾਇਦੇਮੰਦ
ਅਖਰੋਟ ਖਾਣ ਨਾਲ ਤੁਹਾਡਾ ਤਣਾਅ ਕਈ ਤਰੀਕਿਆਂ ਨਾਲ ਘੱਟ ਹੁੰਦਾ ਹੈ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਉਂਦੀ ਹੈ। ਅਖਰੋਟ ਵਿੱਚ ਮੇਲਾਟੋਨਿਨ ਹੁੰਦਾ ਹੈ, ਜੋ ਚੰਗੀ ਨੀਂਦ ਲੈਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਓਮੇਗਾ-3 ਫੈਟੀ ਐਸਿਡ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਕਰਦਾ ਹੈ ਅਤੇ ਤਣਾਅ ਤੋਂ ਰਾਹਤ ਦਿੰਦਾ ਹੈ। ਭਿੱਜੇ ਹੋਏ ਅਖਰੋਟ ਖਾਣ ਨਾਲ ਤੁਹਾਡਾ ਮੂਡ ਵੀ ਠੀਕ ਹੁੰਦਾ ਹੈ ਅਤੇ ਫਿਰ ਆਪਣੇ ਆਪ ਹੀ ਤੁਹਾਡਾ ਤਣਾਅ ਘੱਟ ਜਾਂਦਾ ਹੈ।
ਇਹ ਵੀ ਪੜ੍ਹੋ : Low BP ਵੀ ਹੁੰਦੈ ਸਿਹਤ ਲਈ ਬਹੁਤ ਖ਼ਤਰਨਾਕ, ਜਾਣੋ ਲੱਛਣ ਤੇ ਬਚਾਅ ਦੇ ਉਪਾਅ
ਮਜ਼ਬੂਤ ਹੱਡੀਆਂ ਲਈ ਅਖਰੋਟ ਖਾਓ
ਅਖਰੋਟ ਵਿੱਚ ਬਹੁਤ ਸਾਰੇ ਤੱਤ ਅਤੇ ਗੁਣ ਹੁੰਦੇ ਹਨ ਜੋ ਤੁਹਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ। ਅਖਰੋਟ ਵਿੱਚ ਅਲਫ਼ਾ-ਲਿਨੋਲੇਨਿਕ ਐਸਿਡ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਅਖਰੋਟ ‘ਚ ਮੌਜੂਦ ਓਮੇਗਾ-3 ਫੈਟੀ ਐਸਿਡ ਵੀ ਸੋਜ ਨੂੰ ਘੱਟ ਕਰਦਾ ਹੈ।
ਕੈਂਸਰ ਦਾ ਖ਼ਤਰਾ ਘੱਟ ਕਰੇ
ਅਖਰੋਟ ਦਾ ਸੇਵਨ ਕਰਨ ਨਾਲ ਕੈਂਸਰ ਦਾ ਖਤਰਾ ਵੀ ਘੱਟ ਹੁੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਹਰ-ਰੋਜ ਅਖਰੋਟ ਖਾਣ ਨਾਲ ਪ੍ਰੋਸਟੇਟ ਕੈਂਸਰ ਹੋਣ ਦਾ ਖਤਰਾ ਟਲ ਸਕਦਾ ਹੈ। ਜਾਨਵਰਾਂ 'ਤੇ ਰਿਸਰਚ ਕਰਨ 'ਤੇ ਪਤਾ ਲੱਗਾ ਕਿ ਅਖਰੋਟ ਖਾਣ ਨਾਲ ਬ੍ਰੇਸਟ ਕੈਂਸਰ ਦਾ ਰਿਸਕ ਵੀ ਘੱਟ ਜਾਂਦਾ ਹੈ।
ਬਲੱਡ ਪ੍ਰੈਸ਼ਰ ਰਖੇ ਕੰਟਰੋਲ
ਅਖਰੋਟ ਓਮੇਗਾ-3 ਫੈਟੀ ਐਸਿਡਸ ਦਾ ਸਰੋਤ ਹੈ। ਇਸ ਨੂੰ ਖਾਣ ਨਾਲ ਕਾਰਡਿਰਯੋਵੈਸਕੂਲਰ ਸਿਸਟਮ ਠੀਕ ਰਹਿੰਦਾ ਹੈ। ਰਿਸਰਚ ਦੇ ਹਿਸਾਬ ਨਾਲ ਹਰ-ਰੋਜ ਕੁਝ ਅਖਰੋਟ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ਲੱਗਦਾ ਹੈ।
ਇਹ ਵੀ ਪੜ੍ਹੋ : ਸਿਹਤ ਲਈ ਨੁਕਸਾਨਦਾਇਕ ਹੈ ਠੰਡਾ ਪਾਣੀ, ਇਨ੍ਹਾਂ ਬੀਮਾਰੀਆਂ ਦਾ ਵਧ ਸਕਦੈ ਖ਼ਤਰਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Health Tips: ਖਾਲੀ ਢਿੱਡ ਭੁੱਲ ਕੇ ਨਾ ਖਾਓ 'ਤਰਬੂਜ', ਵਧ ਸਕਦਾ ਹੈ ਢਿੱਡ ਦਰਦ ਸਣੇ ਇਨ੍ਹਾਂ ਬੀਮਾਰੀਆਂ ਦਾ ਖਤਰਾ
NEXT STORY