ਜਲੰਧਰ— ਖੂਬਸੂਰਤ, ਸੰਘਣੇ ਅਤੇ ਲੰਬੇ ਵਾਲ ਕੌਣ ਨਹੀਂ ਚਾਹੁੰਦਾ। ਜ਼ਿਆਦਾਤਰ ਲੜਕੀਆਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਵਾਲ ਲੰਬੇ ਅਤੇ ਸੰਘਣੇ ਹੋਣ ਕਿਉਂਕਿ ਵਾਲਾਂ ਦੇ ਬਿਨਾਂ ਖੂਬਸੂਰਤੀ ਅਧੂਰੀ ਲੱਗਦੀ ਹੈ। ਅੱਜਕਲ੍ਹ ਬਦਲਦੇ ਲਾਈਫ ਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਜ਼ਿਆਦਾਤਰ ਲੋਕ ਚਿੱਟੇ ਵਾਲ ਅਤੇ ਵਾਲਾਂ ਦੇ ਝੜਨ ਦੀਆਂ ਸਮੱਸਿਆਵਾਂ ਤੋਂ ਕਾਫੀ ਪਰੇਸ਼ਾਨ ਹਨ। ਇਨ੍ਹਾਂ ਸਮੱਵਿਆਵਾਂ ਕਰਕੇ ਵਾਲਾਂ ਦੀ ਗ੍ਰੋਥ ਵੀ ਚੰਗੀ ਨਹੀਂ ਹੋ ਪਾਉਂਦੀ। ਅਜਿਹੇ 'ਚ ਲੋਕ ਕਈ ਸ਼ੈਂਪੂ ਜਾਂ ਤੇਲ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ 'ਚ ਕਈ ਤਰ੍ਹਾਂ ਦੇ ਕੈਮੀਕਲਸ ਮਿਲੇ ਹੁੰਦੇ ਹਨ ਜੋ ਵਾਲਾਂ ਨੂੰ ਲੰਬਾ ਅਤੇ ਸੰਘਣਾ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਕਈ ਲੋਕ ਵ੍ਹਾਈਟ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਡਾਕਟਰਾਂ ਤੋਂ ਦਵਾਈ ਵੀ ਲੈਂਦੇ ਹਨ ਪਰ ਨਤੀਜਾ ਨਾ ਮਾਤਰ ਹੀ ਰਹਿੰਦਾ ਹੈ। ਚਿੱਟੇ ਵਾਲਾਂ ਤੋਂ ਛੁਟਕਾਰਾ ਦਿਵਾਉਣ ਲਈ ਲਸਣ ਦਾ ਘਰੇਲੂ ਨੁਸਖਾ ਵੀ ਵਰਤ ਸਕਦੇ ਹੋ, ਜੋ ਨਾ ਸਿਰਫ ਤੁਹਾਡੇ ਵਾਲਾਂ ਨੂੰ ਮਜ਼ਬੂਤ ਬਣਾਏਗਾ ਸਗੋਂ ਚਿੱਟੇ ਵਾਲਾਂ ਤੋਂ ਛੁਟਕਾਰਾ ਦਿਵਾਉਣ ਦੇ ਨਾਲ-ਨਾਲ ਗੰਜੇਪਨ ਤੋਂ ਵੀ ਛੁਟਕਾਰਾ ਦਿਵਾਏਗਾ।
ਵਾਲਾਂ ਲਈ ਇੰਝ ਕਰੋ ਲਸਣ ਦੀ ਵਰਤੋਂ
ਚਿੱਟੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਲਸਣ ਦੇ ਪੇਸਟ ਨੂੰ ਜੈਤੂਨ ਦੇ ਤੇਲ 'ਚ ਮਿਲਾ ਕੇ ਉਦੋਂ ਤੱਕ ਗਰਮ ਕਰੋ, ਜਦੋਂ ਤੱਕ ਧੂੰਆਂ ਨਾ ਨਿਕਲੇ। ਫਿਰ ਇਸ ਪੇਸਟ ਨੂੰ ਠੰਡਾ ਕਰਕੇ ਵਾਲਾਂ 'ਤੇ ਲਗਾਓ। ਅਜਿਹਾ ਕਰਨ ਦੇ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਦੂਰ ਹੋਵੇਗੀ।
ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ ਲਸਣ
ਕੁਝ ਲੋਕਾਂ ਦੇ ਵਾਲ ਬੇਹੱਦ ਕਮਜ਼ੋਰ ਹੁੰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਕ ਕਟੋਰੀ 'ਚ ਲਸਣ ਦਾ ਰਸ ਪਾਓ ਅਤੇ ਪਾਣੀ ਦੀਆਂ ਕੁਝ ਬੂੰਦਾਂ ਮਿਲਾ ਕੇ ਪਤਲਾ ਪੇਸਟ ਬਣਾ ਲਵੋ। ਹੁਣ ਹਲਕੇ ਹੱਥਾਂ ਨਾਲ ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ। ਫਿਰ ਦੋ ਘੰਟਿਆਂ ਤੋਂ ਬਾਅਦ ਪਾਣੀ ਨਾਲ ਸਿਰ ਨੂੰ ਧੋ ਲਵੋ। ਅਜਿਹਾ ਕਰਨ ਦੇ ਨਾਲ ਵਾਲਾਂ 'ਚ ਮਜ਼ਬੂਤੀ ਆਵੇਗੀ। ਜੇਕਰ ਤੁਹਾਡੇ ਸਿਰ 'ਚੋਂ ਲਸਣ ਦੀ ਮਹਿਕ ਆਵੇ ਤਾਂ ਤੁਸੀਂ ਨਾਰੀਅਲ ਦਾ ਤੇਲ ਲਗਾ ਸਕਦੇ ਹੋ।
ਲਸਣ ਦੋ-ਮੂੰਹੇ ਵਾਲਾਂ ਤੋਂ ਦਿਵਾਉਂਦਾ ਹੈ ਇੰਝ ਛੁਟਕਾਰਾ
ਸਿਕਰੀ ਅਤੇ ਦੋ-ਮੂੰਹੇ ਵਾਲਾਂ ਦੀ ਸਮੱਸਿਆ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੁਝ ਲੋਕਾਂ 'ਚ ਸਿਕਰੀ ਦੀ ਸਮੱਸਿਆ ਇੰਨੀ ਜ਼ਿਆਦਾ ਹੁੰਦੀ ਹੈ ਕਿ ਖਾਰਿਸ਼ ਕਰਨ 'ਤੇ ਵੀ ਖੂਨ ਨਿਕਲ ਆਉਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਸ਼ੁੱਧ ਸਰੋਂ ਦੇ ਤੇਲ 'ਚ ਲਸਣ ਦਾ ਪੇਸਟ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਹੁਣ ਇਸ ਮਿਸ਼ਰਣ ਨਾਲ ਰਾਤ ਦੇ ਸਮੇਂ ਵਾਲਾਂ ਦੀ ਮਾਲਿਸ਼ ਕਰੋ ਅਤੇ ਅਗਲੇ ਦਿਨ ਵਾਲ ਧੋ ਲਵੋ। ਅਜਿਹਾ ਕਰਨ ਦੇ ਨਾਲ ਸਿਕਰੀ ਦੀ ਸਮੱਸਿਆ ਦੂਰ ਹੋਵੇਗੀ।
ਲਸਣ ਕਰੇ ਗੰਜਾਪਨ ਦੂਰ
ਜੇਕਰ ਤੁਹਾਡੇ ਵਾਲ ਤੇਜੀ ਨਾਲ ਝੜਦੇ ਹਨ ਤਾਂ ਲਸਣ ਤੁਹਾਡੇ ਲਈ ਵਰਦਾਨ ਸਾਬਤ ਹੋਵੇਗਾ। ਅੱਜਕਲ ਤਣਾਅ ਅਤੇ ਖਰਾਬ ਡਾਈਟ ਦੇ ਚਲਦਿਆਂ ਗੰਜੇਪਨ ਦੀ ਸਮੱਸਿਆ ਵਧ ਰਹੀ ਹੈ। ਗੰਜਾਪਨ ਦੂਰ ਕਰਨ ਦੇ ਲਈ 4 ਚਮਚੇ ਲਸਣ ਦੇ ਰਸ 'ਚ ਕਰੀਬ 4 ਚਮਲੇ ਪਾਣੀ ਮਿਲਾ ਕੇ ਪੇਸਟ ਬਣਾ ਲਵੋ। ਇਕ ਦਿਨ ਕਰੀਬ ਤਿੰਨ ਵਾਰ ਪੇਸਟ ਦੀ ਵਰਤੋਂ ਕਰਨੀ ਚਾਹੀਦੀ ਹੈ। ਕਰੀਬ 4 ਮਹੀਨਿਆਂ ਤੱਕ ਅਜਿਹਾ ਕਰਨ ਨਾਲ ਤੁਹਾਡਾ ਗੰਜਾਪਨ ਦੂਰ ਹੋ ਜਾਵੇਗਾ।
ਭਾਰ ਘੱਟ ਕਰਨ ਦੇ 6 ਆਸਾਨ ਆਯੁਰਵੈਦਿਕ ਟਿਪਸ
NEXT STORY