ਹੈਲਥ ਡੈਸਕ- ਸਰਦੀਆਂ ਦੀ ਸ਼ੁਰੂਆਤ ਨਾਲ ਹੀ ਬਾਜ਼ਾਰਾਂ 'ਚ ਗਰਮ-ਗਰਮ ਕਰਾਰੀ ਮੂੰਗਫਲੀ ਦੀ ਰੌਣਕ ਵੱਧ ਜਾਂਦੀ ਹੈ। ਧੁੱਪ 'ਚ ਬੈਠ ਕੇ ਮੂੰਗਫਲੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ, ਪਰ ਇਸ ਦਾ ਵਧੇਰੇ ਸੇਵਨ ਸਿਹਤ ਲਈ ਨੁਕਸਾਨਦਾਇਕ ਵੀ ਬਣ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਮੂੰਗਫਲੀ ਦੀ ਤਾਸੀਰ, ਰੋਜ਼ਾਨਾ ਮਾਤਰਾ ਅਤੇ ਇਸਦੇ ਫਾਇਦਿਆਂ ਬਾਰੇ ਜਾਣਕਾਰੀ ਹੋਵੇ।
ਮੂੰਗਫਲੀ ਦੀ ਤਾਸੀਰ ਕੀ ਹੁੰਦੀ ਹੈ?
ਆਯੁਰਵੈਦ ਅਨੁਸਾਰ ਮੂੰਗਫਲੀ ਦੀ ਤਾਸੀਰ ਗਰਮ ਹੁੰਦੀ ਹੈ। ਇਸ ਕਰਕੇ ਸਰਦੀਆਂ 'ਚ ਇਹ ਸਰੀਰ ਨੂੰ ਅੰਦਰੋਂ ਗਰਮੀ ਅਤੇ ਤਾਕਤ ਦਿੰਦੀ ਹੈ। ਇਹ ਵਾਤ ਦੋਸ਼ ਨੂੰ ਸੰਤੁਲਿਤ ਕਰਦੀ ਹੈ ਅਤੇ ਬੀਮਾਰੀਆਂ ਤੋਂ ਬਚਾਉਣ 'ਚ ਮਦਦਗਾਰ ਹੈ।
ਮੂੰਗਫਲੀ 'ਚ ਮਿਲਣ ਵਾਲੇ ਪੋਸ਼ਕ ਤੱਤ
ਮੂੰਗਫਲੀ ਇਕ ਸਸਤਾ ਪਰ ਬਹੁਤ ਪੌਸ਼ਟਿਕ ਸੁਪਰਫੂਡ ਮੰਨਿਆ ਜਾਂਦਾ ਹੈ। ਇਸ 'ਚ ਮਿਲਦਾ ਹੈ:
- ਹੈਲਦੀ ਫੈਟ
- ਪ੍ਰੋਟੀਨ
- ਫਾਈਬਰ
- ਕੈਲਸ਼ੀਅਮ, ਪੋਟੈਸ਼ੀਅਮ, ਮੈਗਨੀਸ਼ੀਅਮ
- ਵਿਟਾਮਿਨ E ਅਤੇ B12
- ਇਹ ਤੱਤ ਸਰੀਰ ਨੂੰ ਤਾਕਤ ਦੇਣ ਅਤੇ ਰੋਗ-ਪ੍ਰਤੀਰੋਧਕ ਸ਼ਕਤੀ ਵਧਾਉਣ 'ਚ ਮਹੱਤਵਪੂਰਨ ਹਨ।
ਸਰਦੀਆਂ 'ਚ ਇਕ ਦਿਨ ‘ਚ ਕਿੰਨੀ ਮੂੰਗਫਲੀ ਖਾਣੀ ਚਾਹੀਦੀ ਹੈ?
- ਆਮ ਵਿਅਕਤੀ ਲਈ: 30–50 ਗ੍ਰਾਮ (1–2 ਮੁੱਠੀਆਂ)
- ਜ਼ਿਆਦਾ ਮਿਹਨਤ ਕਰਨ ਵਾਲੇ, ਐਥਲੀਟ ਜਾਂ ਵਰਕਆਊਟ ਕਰਨ ਵਾਲਿਆਂ ਲਈ: 80–100 ਗ੍ਰਾਮ
- ਇਸ ਤੋਂ ਵੱਧ ਸੇਵਨ ਨਾਲ ਕੈਲੋਰੀ ਵਧਣ ਅਤੇ ਪਚਨ ਦਿੱਕਤ ਆਉਣ ਦੀ ਸੰਭਾਵਨਾ ਹੁੰਦੀ ਹੈ।
ਮੂੰਗਫਲੀ ਖਾਣ ਦੇ ਮੁੱਖ ਫਾਇਦੇ
- ਰੋਗ-ਪ੍ਰਤੀਰੋਧਕ ਸ਼ਕਤੀ ਵਧੇ
- ਹੱਡੀਆਂ ਤੇ ਮਾਸਪੇਸ਼ੀਆਂ ਦੀ ਮੁਰੰਮਤ
- ਦਿਲ ਲਈ ਫਾਇਦੇਮੰਦ, ਬੁਰਾ ਕੋਲੇਸਟਰੋਲ ਘਟੇ
- ਪਾਚਨ ਸੁਧਰੇ ਤੇ ਸੋਜ ਘਟੇ
- ਡਾਇਬਟੀਜ਼ ਮਰੀਜ਼ਾਂ ਲਈ ਲਾਭਦਾਇਕ
- ਭਾਰ ਵਧਾਉਣ ਜਾਂ ਘਟਾਉਣ — ਦੋਵੇਂ 'ਚ ਮਦਦਗਾਰ (ਮਾਤਰਾ ਅਨੁਸਾਰ)
- ਦਿਮਾਗ ਅਤੇ ਚਮੜੀ ਲਈ ਵੀ ਫਾਇਦੇਮੰਦ
- ਮੂੰਗਫਲੀ ਖਾਣ ਦਾ ਸਹੀ ਸਮਾਂ ਅਤੇ ਤਰੀਕਾ
ਮੂੰਗਫਲੀ ਦਾ ਸੇਵਨ ਸਵੇਰੇ ਜਾਂ ਸ਼ਾਮ ਕਰਨਾ ਸਭ ਤੋਂ ਵਧੀਆ ਹੈ। ਰਾਤ ਨੂੰ ਇਸਨੂੰ ਖਾਣ ਤੋਂ ਬਚਣਾ ਚਾਹੀਦਾ ਹੈ। ਗੁੜ ਜਾਂ ਸ਼ਹਿਦ ਨਾਲ ਮੂੰਗਫਲੀ ਖਾਣ ਨਾਲ ਇਸ ਦੇ ਫਾਇਦੇ ਹੋਰ ਵਧ ਜਾਂਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਅਚਾਨਕ ਹੱਥ-ਪੈਰ ਹੋ ਜਾਣ ਸੁੰਨ ਤਾਂ ਨਾ ਕਰਿਓ ਇਗਨੋਰ ! ਇਸ ਵਿਟਾਮਿਨ ਦੀ ਘਾਟ ਕਾਰਨ ਹੁੰਦੀ ਹੈ ਝਨਝਨਾਹਟ
NEXT STORY