ਜਲੰਧਰ (ਬਿਊਰੋ) - ਸਰਦੀਆਂ 'ਚ ਧੁੱਪ ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਜਿਸ ਕਾਰਨ ਲੋਕ ਵਿਹਲੇ ਹੋ ਕੇ ਧੁੱਪ ’ਚ ਬੈਠਣਾ ਪਸੰਦ ਕਰਦੇ ਹਨ। ਗਰਮ ਕੱਪੜੇ, ਅੱਗ ਅਤੇ ਧੁੱਪ ਲੋਕਾਂ ਨੂੰ ਠੰਡ ਤੋਂ ਬਚਾਉਂਦੀ ਹੈ। ਅੱਜ ਕਲ ਲੋਕ ਟੈਨਿੰਗ ਜਾਂ ਆਪਣੇ ਕੰਮ ਕਰਕੇ ਧੁੱਪ 'ਚ ਨਹੀਂ ਬੈਠ ਪਾਉਂਦੇ। ਸੂਰਜ ਦੀ ਰੌਸ਼ਨੀ ਸਾਡੇ ਲਈ ਇਕ ਵਰਦਾਨ ਹੈ। ਰੋਜ਼ਾਨਾ ਕੁਝ ਦੇਰ ਸੇਕੀ ਗਈ ਧੁੱਪ ਰੋਗ ਪ੍ਰਤੀਰੋਧੀ ਸਮਰੱਥਾ ਵਧਾਉਣ, ਦਿਮਾਗ ਨੂੰ ਸਿਹਤਮੰਦ ਰੱਖਣ ਅਤੇ ਦਮਾ ਰੋਗੀਆਂ ਲਈ ਉਪਯੋਗੀ ਹੈ। ਸਰਦੀਆਂ ’ਚ ਧੁੱਪ ਸੇਕਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਧੁੰਪ ਤੋਂ ਵਿਟਾਮਿਨ-ਡੀ ਮਿਲਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਧੁੱਪ ਸੇਕਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਨੇ, ਆਓ ਜਾਣਦੇ ਹਾਂ.....
1. ਬੱਚਿਆਂ ਲਈ ਫ਼ਾਇਦੇਮੰਦ
ਸਰਦੀ ਹੋਵੇ ਜਾਂ ਗਰਮੀ ਬੱਚਿਆਂ ਨੂੰ ਧੁੱਪ 'ਚ ਇੱਕ ਘੰਟਾ ਜ਼ਰੂਰ ਖੇਡਣਾ ਚਾਹੀਦਾ ਹੈ। ਜੇਕਰ ਬੱਚਿਆਂ 'ਚ ਵਿਟਾਮਨ-ਡੀ ਦੀ ਘਾਟ ਹੈ ਤਾਂ ਦੁੱਧ ਅਤੇ ਪਨੀਰ ਦੇ ਜਰੀਏ ਮਿਲਣ ਵਾਲੇ ਕੈਲਸ਼ੀਅਮ ਹੱਡੀਆਂ ਤੱਕ ਨਹੀਂ ਪਹੁੰਚ ਪਾਉਂਦਾ। ਇਸੇ ਲਈ ਉਨ੍ਹਾਂ ਨੂੰ ਧੁੱਪ ਸੇਕਣ ਲਈ ਕਹੋ।
3. ਉਮਰ ਵਧਾਓ
ਧੁੱਪ 'ਚ ਹਰ ਰੋਜ਼ ਕੁਝ ਦੇਰ ਬੈਠਣ ਨਾਲ ਪ੍ਰਤੀਰੋਗ ਰੋਧਕ ਸ਼ਮਤਾ ਵੱਧ ਜਾਂਦੀ ਹੈ, ਜਿਸ ਨਾਲ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ ਨਾਲ ਸਰੀਰ ਸ਼ੂਗਰ, ਕਿਡਨੀ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬੱਚ ਸਕਦਾ ਹੈ ਅਤੇ ਉਮਰ ਵੱਧਦੀ ਹੈ।
4. ਦਿਲ ਦੀਆਂ ਬੀਮਾਰੀਆਂ ਤੋਂ ਬਚਾਅ
ਇੱਕ ਅਧਿਐਨ ਅਨੁਸਾਰ ਧੁੱਪ 'ਚ ਕੁਝ ਬੈਠਣ ਨਾਲ ਖੂਨ ਦਾ ਦੌਰਾ ਕੰਟਰੋਲ ਹੋਣ ਲੱਗਦਾ ਹੈ। ਇਸ ਨਾਲ ਦਿਲ ਸੰਬੰਧੀ ਬੀਮਾਰੀਆਂ ਨਹੀਂ ਹੁੰਦੀਆਂ।
5. ਵਿਟਾਮਿਨ-ਡੀ ਦਾ ਪ੍ਰਮੁੱਖ ਸਰੋਤ
ਸਾਡੀਆਂ ਹੱਡੀਆਂ ਲਈ ਵਿਟਾਮਿਨ-ਡੀ ਬਹੁਤ ਮਹੱਤਵਪੂਰਨ ਹੁੰਦਾ ਹੈ। ਸਰਦੀਆਂ ਦੀ ਧੁੱਪ ਵਿਟਾਮਿਨ-ਡੀ ਦਾ ਮੁੱਖ ਸਰੋਤ ਹੈ। ਜਿਨ੍ਹਾਂ ਲੋਕਾਂ ਨੂੰ ਹੱਡੀਆਂ ਦੀ ਦਰਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਧੂਪ ਵਿੱਚ ਬੈਠਣਾ ਚਾਹੀਦਾ ਹੈ। ਇਸ ਤੋਂ ਕੁਦਰਤੀ ਤੌਰ ਤੇ ਕੈਲਸੀਅਮ ਦੀ ਘਾਟ ਪੂਰੀ ਹੁੰਦੀ ਹੈ।
6. ਰੋਗਾਂ ਤੋਂ ਛੁਟਕਾਰਾ ਪਾਓ
ਸਰਦੀਆਂ ਵਿੱਚ ਇਨਫੇਕਸ਼ਨ ਅਤੇ ਕੀਟਾਣੂ ਜ਼ਿਆਦਾਤਰ ਰੋਗਾਂ ਦੇ ਕਾਰਨ ਹੁੰਦੇ ਹਨ। ਕੁਝ ਸਮੇਂ ਲਈ ਧੁੱਪ ਵਿਚ ਬੈਠਣ ਨਾਲ ਅਸੀ ਉਨ੍ਹਾਂ ਦੇ ਪ੍ਰਭਾਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਸਾਡੇ ਸਰੀਰ ਦੀ ਇਮਿਨਯੂਟੀ ਸਮਰੱਥਾ ਧੁੱਪ ਨਾਲ ਮਜ਼ਬੂਤ ਹੁੰਦੀ ਹੈ, ਜੋ ਬੀਮਾਰੀਆਂ ਨਾਲ ਲੜਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ।
7. ਕੈਂਸਰ ਤੋਂ ਸੁਰੱਖਿਆ
ਸੂਰਜ ਦੀਆਂ ਕਿਰਨਾਂ ਕੈਂਸਰ ਨਾਲ ਲੜਨ ਵਿੱਚ ਮਦਦਗਾਰ ਹੁੰਦੀਆਂ ਹਨ। ਇਹ ਅਸਰਦਾਰ ਟੰਗ ਨਾਲ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਨੂੰ ਖ਼ਤਮ ਕਰਦਾ ਹੈ।
8. ਸੀਜਨਲ ਡਿਪ੍ਰੈਸ਼ਨ
ਕੁਝ ਲੋਕ ਸਰਦੀਆਂ ‘ਚ ਘੱਟ ਰੌਸ਼ਨੀ ਅਤੇ ਧੁੰਧ ਕਾਰਨ ਸੀਜਨਲ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ‘ਚ ਧੁੱਪ ‘ਚ ਕੁਝ ਦੇਰ ਬੈਠਣ ਨਾਲ ਸੀਜਨਲ ਡਿਪ੍ਰੈਸ਼ਨ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
Health Tips: ਕਬਜ਼ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੀ ਹੈ 'ਅੰਜੀਰ', ਖਾਣ ਨਾਲ ਹੋਣਗੇ ਸਰੀਰ ਨੂੰ ਹੋਰ ਵੀ ਲਾਭ
NEXT STORY