ਲਿਊਕੋਰੀਆ ਜਾਂ ਲਿਕੋਰੀਆ ਮਹਿਲਾਵਾਂ ਨੂੰ ਹੋਣ ਵਾਲਾ ਇਕ ਰੋਗ ਹੈ, ਜਿਸ ਨੂੰ ਸਫੇਦ ਪਾਣੀ ਵੀ ਕਹਿੰਦੇ ਹਨ। ਲਿਕੋਰੀਆ ਨਾਲ ਪੀੜਤ ਔਰਤ ਦੇ ਗੁਪਤ ਅੰਗ 'ਚੋਂ ਬਹੁਤ ਜ਼ਿਆਦਾ ਮਾਤਰਾ 'ਚ ਬਦਬੂਦਾਰ ਪਾਣੀ ਨਿਕਲਦਾ ਹੈ, ਜਿਸ ਨੂੰ ਵਜਾਈਨਲ ਡਿਸਚਾਰਜ ਕਹਿੰਦੇ ਹਨ। ਇਸ ਕਾਰਨ ਸਰੀਰ 'ਚ ਕਾਫੀ ਕਮਜ਼ੋਰੀ ਆਉਣ ਲੱਗਦੀ ਹੈ। ਵੈਸੇ ਤਾਂ ਇਹ ਰੋਗ ਆਮ ਹੁੰਦਾ ਹੈ, ਜਿਸ ਨੂੰ ਤੁਸੀਂ ਬੀਮਾਰੀ ਨਹੀਂ ਕਹਿ ਸਕਦੇ। ਇਹ ਇਕ ਤਰ੍ਹਾਂ ਨਾਲ ਯੂਟਰਿਸ ਅਤੇ ਯੋਨੀ ਇਨਫੈਕਸ਼ਨ ਜਾਂ ਪ੍ਰਜਣਨ ਅੰਗਾਂ 'ਚ ਸੋਜ ਦੀ ਨਿਸ਼ਾਨੀ ਹੈ, ਜੋ ਹੋਰ ਕਈ ਰੋਗਾਂ ਨੂੰ ਸੱਦਾ ਦਿੰਦੀ ਹੈ।
ਭਾਰਤੀ ਔਰਤਾਂ ਇਸ ਬੀਮਾਰੀ ਦੀਆਂ ਆਮ ਸ਼ਿਕਾਰ ਹੁੰਦੀਆਂ ਹਨ। ਕਿਸੇ ਦੂਜੇ ਨੂੰ ਦੱਸਣ ਬਜਾਏ ਹਿਚਕਿਚਾਹਟ ਵਿਚ ਉਹ ਇਸ ਸਮੱਸਿਆ ਨੂੰ ਛੁਪਾ ਲੈਂਦੀਆਂ ਹਨ ਜਾਂ ਨਾਰਮਲ ਸਮਝ ਕੇ ਸ਼ੁਰੂਆਤ 'ਚ ਹੀ ਧਿਆਨ ਨਹੀਂ ਦਿੰਦੀਆਂ, ਜੋ ਬਾਅਦ ਵਿਚ ਵਧ ਜਾਂਦੀ ਹੈ। ਇਸ ਸਮੱਸਿਆ ਦੇ ਵਧਣ ਕਾਰਨ ਯੋਨੀ ਜਾਂ ਬੱਚੇਦਾਨੀ 'ਚੋਂ ਬਲਗਮ ਨਿਕਲਣ ਲੱਗਦੀ ਹੈ, ਜੋ ਸਰੀਰ ਨੂੰ ਕਮਜ਼ੋਰ ਕਰ ਦਿੰਦੀ ਹੈ।
ਸਰੀਰ 'ਤੇ ਅਸਰ
►ਹੱਥਾਂ-ਪੈਰਾਂ ਅਤੇ ਕਮਰ 'ਚ ਦਰਦ
►ਪਿੰਨੀਆਂ 'ਚ ਖਿਚਾਅ
►ਯੋਨੀ ਵਾਲੀ ਥਾਂ 'ਤੇ ਖਾਰਿਸ਼
►ਸਰੀਰ 'ਚ ਕਮਜ਼ੋਰੀ ਅਤੇ ਥਕਾਵਟ
►ਸੁਸਤੀ ਪੈਣਾ, ਚਿੜਚਿੜਾਪਣ, ਸਰੀਰ 'ਚ ਸੋਜ ਜਾਂ ਭਾਰੀਪਣ
►ਚੱਕਰ ਆਉਣਾ
ਕਾਰਨ
ਵੈਸੇ ਤਾਂ ਇਹ ਇਨਫੈਕਸ਼ਨ ਪ੍ਰਾਈਵੇਟ ਪਾਰਟ ਨੂੰ ਸਾਫ ਨਾ ਰੱਖਣ ਕਰ ਕੇ ਹੁੰਦੀ ਹੈ। ਇਸ ਤੋਂ ਇਲਾਵਾ ਅਸ਼ਲੀਲ ਗੱਲਬਾਤ, ਰੋਗਗ੍ਰਸਤ ਪੁਰਸ਼ ਨਾਲ ਸੰਬੰਧ ਬਣਾਉਣਾ, ਇੰਟਰਕੋਰਸ ਤੋਂ ਬਾਅਦ ਯੋਨੀ ਨੂੰ ਸਾਫ ਨਾ ਕਰਨਾ, ਅੰਡਰ ਗਾਰਮੈਂਟਸ ਗੰਦੇ ਜਾਂ ਰੋਜ਼ ਨਾ ਬਦਲਣੇ, ਯੂਰਿਨ ਤੋਂ ਬਾਅਦ ਯੋਨੀ ਨੂੰ ਪਾਣੀ ਨਾਲ ਨਾ ਧੋਣਾ ਜਾਂ ਵਾਰ-ਵਾਰ ਅਬਾਰਸ਼ਨ ਕਰਵਾਉਣਾ ਸਫੇਦ ਪਾਣੀ ਦੇ ਮੁੱਖ ਕਾਰਨ ਹਨ। ਸਫੇਦ ਪਾਣੀ ਦਾ ਇਕ ਹੋਰ ਕਾਰਨ ਪ੍ਰੋਟਿਸਟ ਹੈ, ਜੋ ਕਿ ਇਕ ਸੂਖਮ ਜੀਵਾਂ ਦਾ ਸਮੂਹ ਹੈ।
ਘਰੇਲੂ ਇਲਾਜ ਨਾਲ ਪਾਓ ਛੁਟਕਾਰਾ
ਘਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਜ਼ਰੂਰੀ ਕੰਮ ਹੈ ਸਾਫ-ਸਫਾਈ। ਯੋਨੀ ਨੂੰ ਸਾਫ ਪਾਣੀ ਨਾਲ ਧੋਵੋ। ਤੁਸੀਂ ਉਸ ਨੂੰ ਫਟਕੜੀ ਦੇ ਪਾਣੀ ਨਾਲ ਵੀ ਸਾਫ ਕਰ ਸਕਦੇ ਹੋ। ਫਟਕੜੀ ਇਕ ਵਧੀਆ ਜੀਵਾਣੂਨਾਸ਼ਕ ਦਵਾਈ ਹੈ, ਜੋ ਸਸਤੀ ਵੀ ਪੈਂਦੀ ਹੈ।
►ਸ਼ਰਮ ਅਤੇ ਹਿਚਕਿਚਾਹਟ ਨੂੰ ਛੱਡ ਕੇ ਇਸ ਬਾਰੇ ਡਾਕਟਰ ਨਾਲ ਸੰਪਰਕ ਕਰੋ। ਇਸ ਰੋਗ ਦੀਆਂ ਮੁੱਖ ਦਵਾਈਆਂ ਅਸ਼ੋਕਰਿਸ਼ਟ, ਅਸ਼ੋਕ ਘਨਬਟੀ, ਪ੍ਰਦਰਾਂਤਕ ਲੌਹ, ਪ੍ਰਦਰਹਰ ਰਸ ਆਦਿ ਹਨ।
►ਯੋਨੀ ਦੀ ਅੰਦਰੂਨੀ ਸਫਾਈ ਲਈ ਪਿਚਕਾਰੀ ਨਾਲ ਧੋਵੋ (ਡੂਸ਼ ਲੈਣਾ)। ਨਾਰੀਅਲ ਤੇਲ ਦੀ ਵਰਤੋਂ ਸਭ ਤੋਂ ਬੈਸਟ ਮੰਨੀ ਜਾਂਦੀ ਹੈ।
►ਮੂਤਰ ਤਿਆਗ ਤੋਂ ਬਾਅਦ ਪੂਰੇ ਅੰਗ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਯੋਨੀ ਨੂੰ ਸਾਫ ਕਰਨ ਲਈ ਤੁਹਾਨੂੰ ਮਾਰਕੀਟ 'ਚ ਬਹੁਤ ਸਾਰੇ ਪ੍ਰੋਡਕਟ ਮਿਲ ਜਾਣਗੇ। ਤੁਸੀਂ ਦਿਨ 'ਚ ਇਕ ਵਾਰ ਵੀ-ਵਾਸ਼ ਦੀ ਵਰਤੋਂ ਕਰ ਸਕਦੇ ਹੋ।
►ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਭੁੱਜੇ ਛੋਲੇ ਰੋਜ਼ ਖਾਓ। ਤੁਸੀਂ ਉਸ ਵਿਚ ਗੁੜ ਨੂੰ ਪੀਸ ਕੇ ਮਿਕਸ ਵੀ ਕਰ ਸਕਦੇ ਹੋ। ਕੁਝ ਦਿਨਾਂ 'ਚ ਹੀ ਤੁਹਾਨੂੰ ਫਰਕ ਨਜ਼ਰ ਆਵੇਗਾ।
►ਲਿਕੋਰੀਆ ਦੀ ਪਰੇਸ਼ਾਨੀ ਹੋਣ 'ਤੇ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਜਿਵੇਂ-ਪੇਸਟਰੀ, ਕਸਟਰਡ, ਆਈਸਕਰੀਮ ਅਤੇ ਪੁਡਿੰਗ ਦੇ ਰੂਪ 'ਚ ਸ਼ੱਕਰਯੁਕਤ ਖਾਧ ਪਦਾਰਥ ਇਸ ਸਮੱਸਿਆ ਨੂੰ ਵਧਾਉਂਦੇ ਹਨ।
ਗਰਭਅਵਸਥਾ 'ਚ ਡਰੰਮਸਟਿਕ ਖਾਣ ਦੇ ਫਾਇਦੇ
NEXT STORY