ਅੰਕੁਰਿਤ ਹਰੀ ਮੂੰਗ ਦੀ ਦਾਲ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਫਾਇਬਰ ਅਤੇ ਪ੍ਰੋਟੀਨ ਮਿਲਦਾ ਹੈ। ਅੰਕੁਰਿਤ ਮੂੰਗ ਦੀ ਦਾਲ ਪੇਟ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਤੋਂ ਪਹਿਲਾਂ ਹਲਕਾ ਫਰਾਈ ਕਰੋ ਜਾਂ ਥੌੜੀ ਦੇਰ ਉਬਾਲੋ। ਇਸ ਨਾਲ ਨਮੀ ਕਾਰਨ ਪੈਦਾ ਹੋਏ ਬੈਕਟੀਰੀਆ ਖਤਮ ਹੋ ਜਾਂਦੇ ਹਨ। ਅੰਕੁਰਿਤ ਮੂੰਗ ਦਾਲ ਖਾਣ ਨਾਲ ਮਿਲਣਗੇ ਤੁਹਾਨੂੰ ਇਹ ਫਾਇਦੇ।
1. ਇਸ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ ਵਜ਼ਨ ਘੱਟ ਕਰਨ 'ਚ ਮਦਦ ਮਿਲਦੀ ਹੈ।
2. ਅੰਕੁਰਿਤ ਮੂੰਗ ਦੀ ਦਾਲ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਸ਼ੂਗਰ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ।
3. ਇਸ 'ਚ ਪੋਲੀਫੇਨਾਲਸ ਹੁੰਦੇ ਹਨ ਜੋ ਕੈਂਸਰ ਤੋਂ ਬਚਾਉਣ ਤੋਂ ਮਦਦ ਕਰਦੇ ਹਨ।
4. ਇਸ 'ਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਆਰਥਰਾਇਟਸ ਦਾ ਅਸਰ ਘੱਟ ਕਰਨ 'ਚ ਫਾਇਦੇਮੰਦ ਹੁੰਦੇ ਹਨ।
5. ਇਸ ਨੂੰ ਖਾਣ ਨਾਲ ਸਰੀਰ ਦੇ ਟਾਕਿਸਨਸ ਦੂਰ ਹੁੰਦੇ ਹਨ ਅਤੇ ਚਮੜੀ 'ਤੇ ਨਿਖਾਰ ਲਿਆਉਂਦੇ ਹਨ।
6. ਇਸ ਦਾਲ 'ਚ ਫਾਇਬਰ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਨਾਲ ਡਾਇਜੇਸ਼ਨ ਠੀਕ ਰਹਿੰਦਾ ਹੈ।
7. ਇਸ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।
8. ਇਸ 'ਚ ਵਿਟਾਮਿਨ 'ਸੀ' ਹੁੰਦਾ ਹੈ ਜੋ ਕਮਜ਼ੋਰੀ ਨੂੰ ਦੂਰ ਕਰਦਾ ਹੈ ਅਤੇ ਐਨਰਜੀ ਨੂੰ ਬਣਾਏ ਰੱਖਦਾ ਹੈ।
9. ਇਸ 'ਚ ਮੌਜੂਦ ਐਂਟੀਆਕਸੀਡੈਂਟਸ ਵਾਲਾਂ ਨੂੰ ਲੰਬਾ ਅਤੇ ਕਾਲਾ ਬਣਾਏ ਰੱਖਣ 'ਚ ਮਦਦ ਕਰਦੇ ਹਨ।
10.ਇਸ ਨੂੰ ਖਾਣ ਨਾਲ ਇਮਿਊਨਿਟੀ ਵੱਧਦੀ ਹੈ ਅਤੇ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਪ੍ਰੈਗਨੇਂਸੀ ਟੈਸਟ ਕਰਨ ਦੇ ਲਈ ਅਪਣਾਓ ਇਹ ਘਰੇਲੂ ਨੁਸਖੇ
NEXT STORY