ਕਾਂਗੜਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ’ਚ ਇਕ 20 ਸਾਲਾ ਨੌਜਵਾਨ ਨੂੰ ਜਾਸੂਸੀ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ। ਮੁਲਜ਼ਮ ਦੀ ਪਛਾਣ ਅਭਿਸ਼ੇਕ ਭਾਰਦਵਾਜ ਵਜੋਂ ਹੋਈ ਹੈ, ਜੋ ਕਿ ਸੁਖਾਹਰ (ਕਾਂਗੜਾ) ਦਾ ਰਹਿਣ ਵਾਲਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਭਿਸ਼ੇਕ ਕਾਲਜ ਛੱਡ ਚੁੱਕਾ ਹੈ। ਪੁਲਸ ਟੀਮ ਪਿਛਲੇ ਕੁਝ ਦਿਨਾਂ ਤੋਂ ਮੁਲਜ਼ਮ ਨੌਜਵਾਨ ’ਤੇ ਨਜ਼ਰ ਰੱਖ ਰਹੀ ਸੀ। ਕਾਂਗੜਾ ਪੁਲਸ ਨੇ ਅਭਿਸ਼ੇਕ ਨੂੰ ਉਸਦੇ ਘਰੋਂ ਹਿਰਾਸਤ ਵਿਚ ਲੈ ਲਿਆ ਅਤੇ ਪੁੱਛਗਿੱਛ ਲਈ ਦੇਹਰਾ ਪੁਲਸ ਸਟੇਸ਼ਨ ਲੈ ਆਈ। ਅਭਿਸ਼ੇਕ ਦੇ ਮੋਬਾਈਲ ਫੋਨ ਵਿਚ ਸੰਵੇਦਨਸ਼ੀਲ ਅਤੇ ਇਤਰਾਜ਼ਯੋਗ ਸਮੱਗਰੀ ਮਿਲੀ ਹੈ।
ਬਾਈਕ ਸਾਫ਼ ਕਰ ਰਹੇ ਮਕੈਨਿਕ ਨੂੰ ਦਿਖਾਈ ਦਿੱਤੀ ਅਜਿਹੀ ਚੀਜ਼, ਉੱਡ ਗਏ ਹੋਸ਼, ਤੇ ਫਿਰ...(ਵੀਡੀਓ)
NEXT STORY