ਸ਼ਿਮਲਾ- ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਇਕ ਫੈਸਲੇ 'ਚ ਕਿਹਾ ਹੈ ਕਿ ਇਕ ਮਹਿਲਾ ਸਰਕਾਰੀ ਕਰਮਚਾਰੀ ਆਪਣੇ ਤੀਜੇ ਬੱਚੇ ਲਈ ਜਣੇਪਾ ਛੁੱਟੀ ਦੀ ਹੱਕਦਾਰ ਹੈ, ਸ਼ਰਤੀਆ ਉਸ ਦੇ ਪਹਿਲੇ 2 ਬੱਚੇ, ਸਰਕਾਰੀ ਸੇਵਾ 'ਚ ਆਉਣ ਤੋਂ ਪਹਿਲੇ ਪੈਦਾ ਹੋਏ ਹੋਣ। ਅਦਾਲਤ ਨੇ ਇਹ ਫ਼ੈਸਲਾ ਸਿਵਲ ਹਸਪਤਾਲ, ਪਾਉਂਟਾ ਸਾਹਿਬ ਦੀ ਸਟਾਫ ਨਰਸ ਅਰਚਨਾ ਸ਼ਰਮਾ ਦੇ ਪੱਖ 'ਚ ਸੁਣਾਇਆ। ਉਨ੍ਹਾਂ ਨੂੰ ਕੇਂਦਰੀ ਸਿਵਲ ਸੇਵਾ (ਛੁੱਟੀ) ਨਿਯਮ, 1972 ਦੇ ਨਿਯਮ 43 (1) ਦੇ ਅਧੀਨ 180 ਦਿਨਾਂ ਦੀ ਜਣੇਪਾ ਛੁੱਟੀ ਨਹੀਂ ਦਿੱਤੀ ਗਈ ਸੀ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਹਿਲਾਂ ਤੋਂ ਹੀ 2 ਬੱਚੇ ਹਨ, ਇਸ ਲਈ ਤੀਜੇ ਬੱਚੇ ਲਈ ਜਣੇਪਾ ਛੁੱਟੀ ਨਹੀਂ ਮਿਲ ਸਕਦੀ।
ਜੱਜ ਸੰਦੀਪ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਸਰਕਾਰੀ ਕਰਮਚਾਰੀ ਮਹਿਲਾ ਦੇ ਘੱਟ ਤੋਂ ਘੱਟ 2 ਜਿਊਂਦੇ ਬੱਚੇ ਹਨ ਅਤੇ ਜੇਕਰ ਉਹ ਸਰਕਾਰੀ ਨੌਕਰੀ 'ਚ ਆਉਣ ਤੋਂ ਪਹਿਲੇ ਪੈਦਾ ਹੋਏ ਹਨ ਤਾਂ ਔਰਤ ਨੂੰ ਆਪਣੇ ਤੀਜੇ ਬੱਚੇ ਲਈ ਜਣੇਪਾ ਛੁੱਟੀ ਮਿਲੇਗੀ। ਹਾਈ ਕੋਰਟ ਨੇ ਕੇ. ਉਮਾਦੇਵੀ ਬਨਾਮ ਤਾਮਿਲਨਾਡੂ ਸਰਕਾਰ ਅਤੇ ਹੋਰ (ਸਿਵਲ ਅਪੀਲ ਸੰਖਿਆ 2526/2025) ਮਾਮਲੇ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੱਤਾ। ਇਸ ਮਾਮਲੇ 'ਚ ਕਿਹਾ ਗਿਆ ਸੀ ਕਿ ਬੱਚੇ ਦਾ ਜਨਮ ਜੀਵਨ ਦੀ ਕੁਦਰਤੀ ਘਟਨਾ ਹੈ ਅਤੇ ਜਣੇਪਾ ਛੁੱਟੀ ਦੇ ਪ੍ਰਬੰਧਾਂ ਨੂੰ ਇਸ ਨਜ਼ਰੀਏ ਨਾਲ ਦੇਖਣਾ ਚਾਹੀਦਾ। ਜੱਜ ਸ਼ਰਮਾ ਨੇ ਜਣੇਪਾ ਛੁੱਟੀ ਦੇ ਸੰਵਿਧਾਨਕ ਅਤੇ ਮਨੁੱਖੀ ਆਧਾਰਾਂ 'ਤੇ ਚਾਨਣਾ ਪਾਇਆ ਅਤੇ ਸੁਪਰੀਮ ਕੋਰਟ ਦੀ ਟਿੱਪਣੀ ਦੋਹਰਾਉਂਦੇ ਹੋਏ ਕਿਹਾ ਕਿ ਜਣੇਪਾ ਛੁੱਟੀ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਕੰਮਕਾਜੀ ਔਰਤ ਸਨਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਮਾਂ ਬਣਨ ਦਾ ਸੁੱਖ ਹਾਸਲ ਕਰ ਸਕੇ। ਉਸ ਨੂੰ ਇਸ ਗੱਲ ਦਾ ਡਰ ਨਾ ਹੋਵੇ ਕਿ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਦੀ ਮਿਆਦ 'ਚ ਕੰਮ ਗੈਰ-ਹਾਜ਼ਰੀ ਕਾਰਨ ਉਸ ਦਾ ਉਤਪੀੜਨ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਮਚਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ! ਬੱਸ ਸੇਵਾਵਾਂ ਠੱਪ, ਯਾਤਰੀ ਪਰੇਸ਼ਾਨ
NEXT STORY