ਜਲੰਧਰ — ਭਾਰਤੀ ਮਹਾਂਦੀਪ 'ਚ ਉੱਗਣ ਵਾਲੇ ਪਿੱਪਲ ਦੇ ਦਰੱਖਤ ਆਪਣੇ ਅੰਦਰ ਕਈ ਗੁਣਾ ਨੂੰ ਛੁਪਾ ਕੇ ਬੈਠਾ ਹੈ। ਜਿਥੇ ਇਸ ਦਰੱਖਤ ਦੀ ਪੂਜਾ ਹੁੰਦੀ ਹੈ ਉਥੇ ਇਹ ਕਈ ਬੀਮਾਰੀਆਂ ਨੂੰ ਵੀ ਠੀਕ ਕਰਦਾ ਹੈ। ਇਹ ਆਪਣੇ ਆਸ-ਪਾਸ ਦੀ ਹਵਾ ਤਾਂ ਸਾਫ ਕਰਦਾ ਹੀ ਹੈ ਨਾਲੋਂ-ਨਾਲ ਕਈ ਪੰਛੀਆਂ ਦੇ ਘਰ ਵੀ ਇਸ ਦੇ ਅੰਦਰ ਹੁੰਦੇ ਹਨ। ਕਈ-ਕਈ ਸਾਲ ਪੁਰਾਣੇ ਦਰੱਖਤ ਆਪਣੇ ਅੰਦਰ ਕਈ ਯਾਦਾਂ, ਕਈ ਕੁੜੀਆਂ ਦੀਆਂ ਪੀਘਾਂ ਅਤੇ ਕਈ ਬੱਚਿਆਂ ਦੇ ਹਾਸੇ ਦਾ ਖ਼ਜਾਨਾ ਵੀ ਆਪਣੇ ਅੰਦਰ ਲੁਕਾ ਕੇ ਬੈਠਾ ਹੈ। ਇਸ ਦੇ ਆਲੇ-ਦੁਆਲੇ ਕਈ ਲੋਕ ਆਪਣੀਆਂ ਆਸਾਂ ਦੇ ਧਾਗੇ ਵੀ ਬੰਨ ਦਿੰਦੇ ਹਨ। ਉਮੀਦਾਂ ਦਾ ਤਾਂ ਪਤਾ ਨਹੀਂ ਪਰ ਕਈ ਬੀਮਾਰੀਆਂ ਤਾਂ ਜ਼ਰੂਰ ਠੀਕ ਕਰਦਾ ਹੈ ਇਹ ਪਿੱਪਲ। ਸੋ ਅੱਜ ਜਾਣਦੇ ਹਾਂ ਇਸ ਦੇ ਲਾਭ।
1. ਛੁਰੜੀਆਂ — ਇਸ ਦੀਆਂ ਜੜ੍ਹਾਂ ਨੂੰ ਸਿਰੇ ਤੋਂ ਕੱਟ ਕੇ ਪਾਣੀ 'ਚ ਭਿਓਂ ਕੇ ਪੀਸ ਲਓ। ਇਸ ਦੇ ਪੇਸਟ ਨੂੰ ਚਿਹਰੇ ਤੇ ਲਗਾਉਣ ਨਾਲ ਝੁਰੜੀਆਂ ਤੋਂ ਛੁਟਕਾਰਾ ਮਿਲਦਾ ਹੈ।
2. ਦੰਦਾਂ ਦਾ ਹਿਲਣਾ ਅਤੇ ਸੜਨਾ — ਪਿੱਪਲ ਦਾ 10 ਗ੍ਰਾਮ ਛਿੱਲਕਾ, ਕੱਥਾ ਅਤੇ ਦੋ ਗ੍ਰਾਮ ਕਾਲੀ ਮਿਰਚ ਨੂੰ ਬਰੀਕ ਪੀਸ ਕੇ ਪਾਊਡਰ ਬਣਾ ਲਓ ਅਤੇ ਰੋਜ਼ ਇਸ ਪੇਸਟ ਨਾਲ ਦੰਦ ਸਾਫ ਕਰੋ। ਇਸ ਨਾਲ ਦੰਦਾਂ ਦਾ ਹਿਲਣਾ, ਸੜਨ ਅਤੇ ਬਦਬੂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ।
3. ਦਮੇ ਲਈ — ਪਿੱਪਲ ਦੀ ਛਿੱਲ ਦੇ ਅੰਦਰ ਦਾ ਹਿੱਸਾ ਕੱਢ ਕੇ ਸੁੱਕਾ ਲਓ ਅਤੇ ਇਸ ਦਾ ਪੇਸਟ ਬਣਾ ਲਓ। ਇਸ ਦੀ ਵਰਤੋਂ ਕਰਨ ਨਾਲ ਦਮੇ ਦੇ ਰੋਗ 'ਚ ਅਰਾਮ ਮਿਲਦਾ ਹੈ।
4. ਫੱਟੀਆ ਅੱਡੀਆਂ — ਪੈਰਾਂ ਦੀਆਂ ਫੱਟੀਆਂ ਅੱਡੀਆਂ 'ਤੇ ਪਿੱਪਲ ਦੇ ਪੱਤੇ ਦਾ ਦੁੱਧ ਕੱਢ ਕੇ ਪੈਰਾਂ 'ਤੇ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਪੈਰ ਨਰਮ ਹੋ ਜਾਂਦੇ ਹਨ।
5. ਦਾਦ-ਖਾਜ ਖੁਜਲੀ — ਪਿੱਪਲ ਦੇ 4-5 ਨਰਮ ਪੱਤੇ ਚਬਾ-ਚਬਾ ਕੇ ਖਾਣ ਨਾਲ, ਇਸ ਦੇ ਛਿੱਲਕੇ ਦਾ ਕਾੜ੍ਹਾ ਬਣਾ ਕੇ ਅੱਧਾ ਕਰਕੇ ਪੀਣ ਨਾਲ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
6. ਜਖ਼ਮ — ਪਿੱਪਲ ਦੇ ਤਾਜ਼ੇ ਪੱਤਿਆਂ ਨੂੰ ਗਰਮ ਕਰਕੇ ਜਖ਼ਮ 'ਤੇ ਇਸ ਦਾ ਲੇਪ ਲਗਾਉਣ ਨਾਲ ਜਖ਼ਮ ਜਲਦੀ ਭਰ ਜਾਂਦਾ ਹੈ। ਜਖ਼ਮ ਗਹਿਰਾ ਹੋਣ 'ਤੇ ਤਾਜ਼ੇ ਪੱਤਿਆਂ ਨੂੰ ਗਰਮ ਕਰਕੇ ਥੋੜ੍ਹਾ ਠੰਡਾ ਹੋਣ 'ਤੇ ਇਸ ਪੱਤਿਆਂ ਨੂੰ ਜਖ਼ਮ ਦੇ ਅੰਦਰ ਭਰਨ ਨਾਲ, ਕੁਝ ਦਿਨਾਂ 'ਚ ਜ਼ਖਮ ਭਰਨਾ ਸ਼ੁਰੂ ਹੋ ਜਾਂਦਾ ਹੈ।
7. ਪੇਟ ਦੇ ਰੋਗਾਂ ਲਈ — ਇਸ ਦੇ ਤਾਜ਼ੇ ਪੱਤਿਆਂ ਦਾ ਰਸ ਇਕ ਚਮਚ ਸਵੇਰੇ ਸ਼ਾਮ ਲੈਣ ਨਾਲ ਪਿੱਤ ਦਾ ਨਾਸ਼ ਹੁੰਦਾ ਹੈ।
8. ਨਜ਼ਲਾ-ਜੁਕਾਮ — ਪਿੱਪਲ ਦੇ ਤਾਜ਼ੇ ਪੱਤਿਆਂ ਨੂੰ ਛਾਂ 'ਚ ਸੁਕਾ ਕੇ ਪਾਊਡਰ ਬਣਾ ਲਓ। ਅੱਧਾ ਲੀਟਰ ਪਾਣੀ 'ਚ ਇਸ ਚਮਚ ਪਾਊਡਰ ਪਾ ਕੇ ਕਾੜ੍ਹਾ ਬਣਾ ਲਓ। ਇਸ 'ਚ ਪੀਸੀ ਹੋਈ ਮਿਸ਼ਰੀ ਪਾ ਕੇ ਕੋਸਾ ਕਰਕੇ ਪੀਣ ਨਾਲ ਨਜ਼ਲਾ-ਜ਼ੁਕਾਮ ਤੋਂ ਰਾਹਤ ਮਿਲਦੀ ਹੈ।
9. ਨਕਸੀਰ ਫੁੱਟਣ ਦਾ ਇਲਾਜ — ਪਿੱਪਲ ਦੇ ਤਾਜ਼ੇ ਪੱਤਿਆਂ ਦਾ ਰਸ ਨੱਕ 'ਚ ਟਪਕਾਉਣ ਨਾਲ ਨਕਸੀਰ ਦੀ ਸਮੱਸਿਆਂ ਤੋਂ ਅਰਾਮ ਮਿਲਦਾ ਹੈ।
ਖੂਨ ਨੂੰ ਸਾਫ ਕਰਨ ਦੇ ਬੈਸਟ ਤਰੀਕੇ
NEXT STORY