ਗਰਭ-ਅਵਸਥਾ 'ਚ ਸਰੀਰ 'ਚ ਬਹੁਤ ਸਾਰੇ ਬਦਲਾਅ ਆਉਂਦੇ ਹਨ। ਇਸ ਦੌਰਾਨ ਹੱਥਾਂ ਅਤੇ ਪੈਰਾਂ 'ਤੇ ਸੂਜਨ ਹੋਣਾ ਆਮ ਗੱਲ ਹੈ। ਅਜਿਹੇ 'ਚ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਕੁਝ ਘਰੇਲੂ ਉਪਾਅ ਕਰਕੇ ਤੁਸੀਂ ਇਸ ਪਰੇਸ਼ਾਨੀ ਤੋਂ ਆਰਾਮ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਬਾਰੇ।
1. ਗਰਭ-ਅਵਸਥਾ 'ਚ ਪੈਰਾਂ ਦੀ ਸੂਜਨ ਤੋਂ ਆਰਾਮ ਪਾਉਣ ਲਈ ਕਾਲੇ ਜੀਰੇ ਦਾ ਕਾੜਾ ਬਣਾ ਕੇ ਉਸ 'ਚ ਪੈਜਾਂ ਨੂੰ ਡੁਬਾ ਲਓ ਅਤੇ ਇਸ ਨਾਲ ਪੈਰਾਂ ਨੂੰ ਧੋਵੋ।
2. ਬਰਗਦ ਦੇ ਪੱਤਿਆਂ 'ਤੇ ਘਿਓ ਲਗਾ ਕੇ ਚੋਪੜ ਲਓਅਤੇ ਇਸ ਨਾਲ ਪੈਰਾਂ ਨੂੰ ਬੰਨ੍ਹ ਲਓ। ਇਸ ਨਾਲ ਸੂਜਨ ਦੂਰ ਹੋ ਜਾਵੇਗੀ।
3. ਅਨਾਨਾਸ ਨੂੰ ਛਿੱਲ ਕੇ ਇਸ ਦੇ ਗੋਲ-ਗੋਲ ਟੁਕੜੇ ਕੱਟ ਲਓ ਅਤੇ ਇਸ 'ਤੇ ਕਾਲੀ ਮਿਰਚ ਅਤੇ ਚੂਰਣ ਲਗਾ ਕੇ ਖਾਣ ਨਾਲ ਸੂਜਨ ਘੱਟ ਹੋ ਜਾਂਦੀ ਹੈ।
4. ਅਜ਼ਵਾਇਨ ਦਾ ਬਾਰੀਕ ਚੂਰਨ ਬਣਾ ਕੇ ਪੈਰਾਂ 'ਤੇ ਰਗੜੋ। ਇਸ ਨਾਲ ਬਹੁਤ ਹੀ ਆਰਾਮ ਮਿਲੇਗਾ।
ਜਾਣੋ ਹਿੱਚਕੀ ਦਾ ਕਾਰਨ ਅਤੇ ਇਲਾਜ
NEXT STORY