ਨਵੀਂ ਦਿੱਲੀ- ਇਨਫਲੂਐਂਜ਼ਾ ਵਾਇਰਸ ਦੇ ਸਬਟਾਈਪ H3N2 ਵਾਇਰਸ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਭਾਰਤ 'ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਕੋਵਿਡ ਦੇ ਮਾਮਲਿਆਂ ਨੂੰ ਲੈ ਕੇ ਸਾਵਧਾਨ ਹੋ ਗਈ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਹਰ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹੈ। ਕੋਵਿਡ ਅਤੇ ਇਨਫਲੂਐਂਜ਼ਾ ਦੇ ਲੱਛਣਾਂ 'ਚ ਲਗਾਤਾਰ ਖੰਘ, ਜ਼ੁਕਾਮ ਅਤੇ ਬੁਖ਼ਾਰ ਦਾ ਆਉਣਾ ਆਮ ਹੈ। ਇਸ ਕਾਰਨ ਕਰਕੇ ਜ਼ਿਆਦਾ ਲੋਕ ਕੰਫਿਊਜ਼ ਹਨ ਕਿ ਕਿਤੇ H3N2 ਵਾਇਰਸ ਦਾ ਸਬੰਧ ਕੋਰੋਨਾ ਵਾਇਰਸ ਨਾਲ ਤਾਂ ਨਹੀਂ ਹੈ। ਕੀ ਤੁਹਾਨੂੰ ਪਤਾ ਹੈ ਕਿ ਦਵਾਈ ਤੋਂ ਇਲਾਵਾ ਰਸੋਈ 'ਚ ਮੌਜੂਦ ਕੁਝ ਚੀਜ਼ਾਂ ਨਾਲ ਵੀ ਤੁਸੀਂ ਕੋਰੋਨਾ ਦੇ ਲੱਛਣਾਂ ਤੋਂ ਖ਼ੁਦ ਦਾ ਬਚਾਅ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਇਸ ਦੇ ਬਾਰੇ 'ਚ...
ਇਹ ਵੀ ਪੜ੍ਹੋ- ਭਗਵਾਨ ਸ਼ਿਵ ਜੀ ਦੀ ਪੂਜਾ ਦੌਰਾਨ ਭੁੱਲ ਕੇ ਵੀ ਨਾ ਪਾਓ ਅਜਿਹੇ ਕੱਪੜੇ, ਨਹੀਂ ਹੋਵੇਗੀ ਕਿਰਪਾ
ਦਾਲਚੀਨੀ
ਖਾਣੇ ਦਾ ਸਵਾਦ ਵਧਾਉਣ ਵਾਲੀ ਦਾਲਚੀਨੀ ਇਕ ਮਸਾਲਾ ਹੈ। ਦਾਲਚੀਨੀ ਨੂੰ ਨਾ ਸਿਰਫ਼ ਖਾਣੇ 'ਚ ਸਗੋਂ ਪੁਰਾਣੇ ਸਮੇਂ ਤੋਂ ਇਲਾਜ 'ਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਐਂਟੀ-ਆਕਸੀਡੈਂਟ, ਐਂਟੀ-ਇੰਫਲਾਮੇਂਟਰੀ, ਐਂਟੀ-ਬਾਇਓਟਿਕ, ਐਂਟੀ-ਕੈਂਸਰ ਇਫੈਕਟਸ ਹੁੰਦੇ ਹਨ। ਕੋਵਿਡ ਜਾਂ ਇਨਫਲੂਐਂਜ਼ਾ ਦੇ ਅਸਰ ਨੂੰ ਘੱਟ ਕਰਨ ਵਾਲੀ ਇਮਿਊਨਿਟੀ ਨੂੰ ਤੁਸੀਂ ਦਾਲਚੀਨੀ ਦੇ ਪਾਣੀ ਜਾਂ ਇਸ ਨਾਲ ਬਣੀਆਂ ਦੂਜੀਆਂ ਚੀਜ਼ਾਂ ਨੂੰ ਖਾ ਸਕਦੇ ਹਨ।
ਇਹ ਵੀ ਪੜ੍ਹੋ-ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ
ਨਿੰਬੂ
ਮਜ਼ਬੂਤ ਇਮਿਊਨ ਸਿਸਟਮ ਦੇ ਲਈ ਸਰੀਰ 'ਚ ਵਿਟਾਮਿਨ ਸੀ ਦਾ ਹੋਣਾ ਜ਼ਰੂਰੀ ਹੈ ਅਤੇ ਇਸ ਦੀ ਘਾਟ ਨੂੰ ਨਿੰਬੂ ਨਾਲ ਦੂਰ ਕੀਤਾ ਜਾ ਸਕਦਾ ਹੈ। ਕੋਰੋਨਾ ਦੇ ਬੁਰੇ ਦੌਰ 'ਚ ਲੋਕਾਂ ਨੇ ਨਿੰਬੂ ਵਾਲਾ ਕਾੜ੍ਹਾ ਕਾਫ਼ੀ ਪੀਤਾ। ਵਿਟਾਮਿਨ ਸੀ ਹੋਣ ਨਾਲ ਸਰੀਰ ਦਾ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਤੁਸੀਂ ਘੱਟੋ-ਘੱਟ ਬੀਮਾਰ ਹੁੰਦੇ ਹਨ। ਰੋਜ਼ਾਨਾ ਸਵੇਰੇ ਅੱਧੇ ਨਿੰਬੂ ਨੂੰ ਇਕ ਗਲਾਸ ਪਾਣੀ 'ਚ ਪਾ ਕੇ ਜ਼ਰੂਰ ਪੀਓ।
ਇਹ ਵੀ ਪੜ੍ਹੋ- ਸੂਬੇ 'ਚ ਦੁੱਗਣਾ ਹੋਵੇਗਾ ਬਾਸਮਤੀ ਦਾ ਰਕਬਾ, ਵਿਦੇਸ਼ਾਂ ਤੱਕ ਪਹੁੰਚੇਗਾ ਪੰਜਾਬ ਦਾ ਬ੍ਰਾਂਡ
ਪਾਣੀ ਵਾਲੇ ਫਲ
ਸਰੀਰ ਦੇ ਹਾਈਡ੍ਰੇਟ ਹੋਣ ਨਾਲ ਕਈ ਸਾਰੀਆਂ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਲੋਕ ਕੰਮ 'ਚ ਰੁੱਝੇ ਹੋਣ ਨਾਲ ਜਾਂ ਦੂਜੇ ਕਾਰਨਾਂ ਕਰਕੇ ਪਾਣੀ ਘੱਟ ਪੀਂਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਫਲਾਂ ਦਾ ਸੇਵਨ ਕਰ ਸਕਦੇ ਹਨ ਜੋ ਪੋਸ਼ਕ ਤੱਤਾਂ ਦੇ ਨਾਲ-ਨਾਲ ਪਾਣੀ ਦੀ ਘਾਟ ਨੂੰ ਵੀ ਪੂਰਾ ਕਰਦੇ ਹਨ। ਗਰਮੀਆਂ ਆ ਗਈਆਂ ਹਨ ਤਾਂ ਇਸ ਸੀਜ਼ਨ 'ਚ ਤਰਬੂਜ਼ ਵੀ ਖਾ ਸਕਦੇ ਹੋ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਕੀ ਬਚਪਨ ਦੀਆਂ ਗਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ?
NEXT STORY