ਵੈੱਬ ਡੈਸਕ- ਫੈਸਟਿਵ ਸੀਜ਼ਨ 'ਚ ਚਿਹਰੇ ਨੂੰ ਤਾਂ ਹਰ ਕੋਈ ਨਿਖਾਰਦਾ ਹੈ ਪਰ ਹਮੇਸ਼ਾ ਸਰੀਰ ਦੇ ਡਾਰਕ ਹਿੱਸਿਆਂ ਨੂੰ ਨਜ਼ਰਅੰਦਾਜ ਕਰ ਦਿੱਤਾ ਜਾਂਦਾ ਹੈ। ਅਜਿਹੇ 'ਚ ਚਿਹਰਾ ਅਤੇ ਸਰੀਰ ਦਾ ਰੰਗ ਮੇਲ ਨਹੀਂ ਖਾਂਦਾ। ਪੂਰੇ ਸਰੀਰ 'ਤੇ ਮਹਿੰਗਾ ਟੈਨ ਰਿਮੂਵਲ ਟ੍ਰੀਟਮੈਂਟ ਕਰਵਾਉਣਾ ਸਾਰਿਆਂ ਲਈ ਸੌਖਾ ਨਹੀਂ ਹੁੰਦਾ ਪਰ ਘਰੇਲੂ ਨੁਸਖ਼ਿਆਂ ਨਾਲ ਤੁਸੀਂ ਸਰੀਰ ਨੂੰ ਵੀ ਚਮਕਾ ਸਕਦੇ ਹੋ।
ਨੁਸਖ਼ੇ 'ਚ ਇਸਤੇਮਾਲ ਸਮੱਗਰੀ
ਹਲਦੀ
ਕੌਫੀ
ਨਿੰਬੂ ਦਾ ਰਸ
ਸ਼ਹਿਦ (ਮਾਤਰਾ ਲੋੜ ਅਨੁਸਾਰ)
ਨੁਸਖ਼ਾ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਗੈਸ 'ਤੇ ਤਵਾ ਗਰਮ ਕਰੋ ਅਤੇ ਉਸ 'ਤੇ ਹਲਦੀ ਪਾਊਡਰ ਪਾ ਕੇ ਭੁੰਨ ਲਵੋ। ਜਦੋਂ ਹਲਦੀ ਦਾ ਰੰਗ ਬ੍ਰਾਊਨ ਹੋ ਜਾਵੇ, ਉਦੋਂ ਇਸ 'ਚ ਕੌਫ਼ੀ ਪਾਊਡਰ, ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰ ਲਵੋ। ਇਸ ਪੇਸਟ ਨੂੰ ਸਰੀਰ ਦੇ ਕਾਲੇ ਹਿੱਸਿਆਂ 'ਤੇ ਚੰਗੀ ਤਰ੍ਹਾਂ ਲਗਾਓ ਅਤੇ ਲਗਭਗ 15 ਮਿੰਟਾਂ ਤੱਕ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਇਸ ਨੂੰ ਧੋ ਲਵੋ। ਇਸ ਨਾਲ ਚਮੜੀ 'ਤੇ ਜੰਮੀ ਮੈਲ ਅਤੇ ਡੈੱਡ ਸੈਲਜ਼ ਹਟ ਜਾਣਗੇ ਅਤੇ ਤੁਰੰਤ ਨਿਖਾਰ ਤੇ ਤਾਜ਼ਗੀ ਦਿਖਾਈ ਦੇਣ ਲੱਗੇਗੀ।
ਸਮੱਗਰੀ ਦੇ ਫ਼ਾਇਦੇ
ਹਲਦੀ
ਹਲਦੀ 'ਚ ਮੌਜੂਦ ਕਰਕਿਊਮਿਨ, ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਚਮੜੀ ਦੀ ਸੋਜ, ਜਲਣ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਨਾਲ ਹੀ ਇਹ ਸਕਿਨ ਨੂੰ ਬੈਕਟੀਰੀਆ ਤੋਂ ਬਚਾ ਕੇ ਸਾਫ਼ ਅਤੇ ਹੈਲਦੀ ਬਣਾਈ ਰੱਖਦਾ ਹੈ।
ਕੌਫ਼ੀ
ਕੌਫ਼ੀ ਚਮੜੀ ਲਈ ਇਹ ਬਿਹਤਰੀਨ ਨੈਚੁਰਲ ਸਕ੍ਰਬ ਮੰਨੀ ਜਾਂਦੀ ਹੈ। ਇਸ 'ਚ ਮੌਜੂਦ ਕੈਫੀਨ ਬਲੱਡ ਸਰਕੂਲੇਸ਼ਨ ਨੂੰ ਵਧਾਉਂਦਾ ਹੈ, ਜਿਸ ਨਾਲ ਚਮੜੀ ਤਾਜ਼ਗੀ ਅਤੇ ਨਿਖਾਰ ਨਾਲ ਭਰ ਜਾਂਦੀ ਹੈ। ਇਹ ਡੈੱਡ ਸਕਿਨ ਸੈਲਜ਼ ਨੂੰ ਹਟਾ ਕੇ ਚਮੜੀ ਨੂੰ ਸਾਫ਼ਟ ਅਤੇ ਬ੍ਰਾਈਟ ਬਣਾਉਣ 'ਚ ਮਦਦ ਕਰਦੀ ਹੈ।
ਨਿੰਬੂ ਦਾ ਰਸ
ਨਿੰਬੂ ਦਾ ਰਸ ਚਮੜੀ ਲਈ ਨੈਚੁਰਲ ਬਲੀਚਿੰਗ ਏਜੰਟ ਦਾ ਕੰਮ ਕਰਦਾ ਹੈ। ਇਸ 'ਚ ਮੌਜੂਦ ਵਿਟਾਮਿਨ ਸੀ ਸਕਿਨ ਨੂੰ ਬ੍ਰਾਈਟ ਅਤੇ ਹੈਲਦੀ ਬਣਾਉਣ 'ਚ ਮਦਦ ਕਰਦਾ ਹੈ। ਇਹ ਟੈਨਿੰਗ, ਦਾਗ-ਧੱਬਿਆਂ ਅਤੇ ਡਾਰਕ ਸਪਾਟਸ ਨੂੰ ਹਲਕਾ ਕਰਦਾ ਹੈ, ਜਿਸ ਨਾਲ ਚਮੜੀ ਨੈਚੁਰਲੀ ਗਲੋਇੰਗ ਅਤੇ ਫ੍ਰੈਸ਼ ਨਜ਼ਰ ਆਉਂਦੀ ਹੈ।
ਸ਼ਹਿਦ
ਸ਼ਹਿਦ ਚਮੜੀ ਲਈ ਇਕ ਕੁਦਰਤੀ ਮੁਆਇਸਚਰਾਈਜ਼ਰ ਹੈ। ਇਹ ਸਕਿਨ ਨੂੰ ਡੂੰਘਾਈ ਤੋਂ ਹਾਈਡ੍ਰੇਟ ਕਰਦਾ ਹੈ ਅਤੇ ਉਸ ਨੂੰ ਸਾਫ਼ਟ ਬਣਾਉਂਦਾ ਹੈ। ਇਸ 'ਚ ਮੌਜੂਦ ਐਂਟੀਬੈਕਟੀਰੀਅਲ ਗੁਣ ਚਮੜੀ ਨੂੰ ਇਨਫੈਕਸ਼ਨ ਅਤੇ ਪਿੰਪਲਜ਼ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ, ਜਿਸ ਨਾਲ ਚਮੜੀ ਹੈਲਦੀ ਅਤੇ ਚਮਕਦਾਰ ਬਣੀ ਰਹਿੰਦੀ ਹੈ।
ਘਰੇਲੂ ਨੁਸਖ਼ਾ ਅਪਣਾਉਣ ਤੋਂ ਪਹਿਲਾਂ ਵਰਤੋਂ ਸਾਵਧਾਨੀ
- ਨਿੰਬੂ ਦਾ ਰਸ ਲਗਾਉਣ ਤੋਂ ਬਾਅਦ ਤੁਰੰਤ ਧੁੱਪ 'ਚ ਨਾ ਨਿਕਲੋ, ਨਹੀਂ ਤਾਂ ਸਕਿਨ 'ਤੇ ਜਲਣ ਹੋ ਸਕਦੀ ਹੈ।
- ਬਹੁਤ ਜ਼ਿਆਦਾ ਸੰਵੇਦਨਸ਼ੀਲ ਸਕਿਨ ਵਾਲੇ ਲੋਕ ਪਹਿਲਾਂ ਪੈਚ ਟੈਸਟ ਜ਼ਰੂਰ ਕਰਨ।
- ਇਹ ਨੁਸਖ਼ਾ ਸਸਤਾ ਅਤੇ ਅਸਰਦਾਰ ਹੈ, ਜੋ ਤੁਹਾਡੀ ਸਕਿਨ ਨੂੰ 15 ਮਿੰਟਾਂ 'ਚ ਕਲੀਨ ਅਤੇ ਬ੍ਰਾਈਟ ਬਣਾ ਦੇਵੇਗਾ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਵਾਈ ਨਾਲ ਕੰਟਰੋਲ ਨਹੀਂ ਹੋ ਰਹੀ Blood Sugar ਤਾਂ ਖ਼ਾਲੀ ਪੇਟ ਚਬਾਓ ਇਹ ਪੱਤੀਆਂ
NEXT STORY