ਨਵੀਂ ਦਿੱਲੀ-ਹਮੇਸ਼ਾ ਕਿਹਾ ਜਾਂਦਾ ਹੈ ਕਿ ਤਿੱਖਾ ਅਤੇ ਜ਼ਿਆਦਾ ਮਸਾਲੇਦਾਰ ਖਾਣਾ ਖਾਣਾ ਸਿਹਤ ਲਈ ਵਧੀਆ ਨਹੀਂ ਹੁੰਦਾ ਅਤੇ ਇਸ ਦੀ ਵਰਤੋਂ ਨਾਲ ਢਿੱਡ 'ਚ ਜਲਨ ਮਹਿਸੂਸ ਹੁੰਦੀ ਹੈ। ਭੋਜਨ 'ਚ ਵਰਤੀ ਜਾਣ ਵਾਲੀ ਹਰੀ ਮਿਰਚ ਨਾ ਸਿਰਫ਼ ਖਾਣੇ ਦੇ ਸੁਆਦ ਨੂੰ ਵਧਾਉਂਦੀ ਹੈ ਸਗੋਂ ਇਸ ਦੀ ਵਰਤੋਂ ਨਾਲ ਸਿਹਤ ਨੂੰ ਵੀ ਕਈ ਲਾਭ ਮਿਲਦੇ ਹਨ। ਦੱਸਣਯੋਗ ਹੈ ਕਿ ਹਰੀਆਂ ਮਿਰਚਾਂ 'ਚ ਪੋਸ਼ਟਿਕ ਤੱਤ ਜਿਵੇਂ ਵਿਟਾਮਿਨ-ਏ, ਬੀ-6, ਸੀ, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਮੌਜੂਦ ਹੁੰਦੇ ਹਨ। ਇਹ ਹੀ ਨਹੀਂ ਇਸ 'ਚ ਬੀਟਾ ਕੈਰੋਟੀਨ, ਕ੍ਰੀਪਟੋਕਸਾਨੀਥਨ, ਆਦਿ ਸਿਹਤਮੰਦ ਚੀਜ਼ਾਂ ਮੌਜੂਦ ਹਨ।
ਇਨ੍ਹਾਂ ਰੋਗਾਂ ਨੂੰ ਕਰਦੀ ਹੈ ਘੱਟ

ਚਮੜੀ ਲਈ ਫ਼ਾਇਦੇਮੰਦ
ਹਰੀਆਂ ਮਿਰਚਾਂ 'ਚ ਬਹੁਤ ਸਾਰੇ ਵਿਟਾਮਿਨਸ ਪਾਏ ਜਾਂਦੇ ਹਨ ਜੋ ਚਮੜੀ ਲਈ ਫ਼ਾਇਦੇਮੰਦ ਸਾਬਤ ਹੁੰਦੇ ਹਨ। ਹਰੀਆਂ ਮਿਰਚਾਂ ਖਾਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।
ਕੈਂਸਰ ਦਾ ਵੱਧਦਾ ਖਤਰਾ ਘੱਟ ਕਰਦੀ ਹੈ
ਹਰੀਆਂ ਮਿਰਚਾਂ ਖਾਣ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਪੁਰਸ਼ਾਂ ਨੂੰ ਹਰੀਆਂ ਮਿਰਚਾਂ ਖਾਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਪ੍ਰੋਸਟੇਟ ਕੈਂਸਰ ਦਾ ਖਤਰਾ ਰਹਿੰਦਾ ਹੈ। ਵਿਗਿਆਨਕ ਸੋਧਾਂ ਨੇ ਇਹ ਸਾਬਤ ਕੀਤਾ ਹੈ ਕਿ ਹਰੀਆਂ ਮਿਰਚਾਂ ਖਾਣ ਨਾਲ ਪ੍ਰੋਸਟੇਟ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ।

ਦਮੇ ਲਈ ਹਰੀਆਂ ਮਿਰਚਾਂ ਹਨ ਲਾਹੇਵੰਦ
ਹਰੀਆਂ ਮਿਰਚਾਂ ਦਾ ਇਕ ਚਮਚ ਰਸ ਸ਼ਹਿਦ 'ਚ ਮਿਲਾ ਕੇ ਖਾਲੀ ਢਿੱਡ ਖਾਣ ਨਾਲ ਦਮੇ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ। ਇਸ ਦੀ ਵਰਤੋਂ 10 ਦਿਨਾਂ ਤੱਕ ਕਰਨ ਨਾਲ ਲਾਭ ਮਿਲੇਗਾ। ਜਿੱਥੇ ਹਰੀਆਂ ਮਿਰਚਾਂ ਖਾਣ ਨਾਲ ਸਰੀਰ 'ਚੋਂ ਗਰਮੀ ਨਿਕਲਦੀ ਹੈ ਤਾਂ ਉਥੇ ਹੀ ਇਹ ਦਰਦ ਨੂੰ ਵੀ ਘੱਟ ਕਰਦਾ ਹੈ।

ਪਾਚਨ ਤੰਤਰ ਨੂੰ ਕਰਦੀ ਹੈ ਮਜ਼ਬੂਤ
ਹਰੀਆਂ ਮਿਰਚਾਂ ਪਾਚਨ ਤੰਤਰ ਨੂੰ ਵੀ ਮਜ਼ਬੂਤ ਕਰਨ 'ਚ ਲਾਭਦਾਇਕ ਹੁੰਦੀਆਂ ਹਨ। ਇਹ ਖਾਣੇ ਨੂੰ ਵੀ ਜਲਦੀ ਪਚਾ ਦਿੰਦੀਆਂ ਹਨ। ਹਰੀਆਂ ਮਿਰਚਾਂ ਨੂੰ ਖਾਣ ਨਾਲ ਇਨਫੈਕਸ਼ਨ ਦੇ ਕਾਰਨ ਹੋਣ ਵਾਲੇ ਰੋਗ ਨਹੀਂ ਹੁੰਦੇ ਹਨ।

ਖ਼ੂਨ ਵਧਾਉਣ 'ਚ ਮਦਦਗਾਰ
ਔਰਤਾਂ 'ਚ ਅਕਸਰ ਖ਼ੂਨ ਦੀ ਘਾਟ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਰੋਜ਼ਾਨਾ ਹਰੀਆਂ ਮਿਰਚਾਂ ਖਾਂਦੇ ਹੋ ਤਾਂ ਤੁਹਾਡੀ ਇਹ ਘਾਟ ਵੀ ਪੂਰੀ ਹੋ ਜਾਵੇਗੀ। ਇਸ 'ਚ ਵਿਟਾਮਿਨ-ਸੀ ਵੀ ਹੁੰਦਾ ਹੈ। ਹਰੀਆਂ ਮਿਰਚਾਂ ਨੂੰ ਹਮੇਸ਼ਾ ਠੰਡੀ ਥਾਂ 'ਤੇ ਰੱਖਣਾ ਚਾਹੀਦਾ ਹੈ ਕਿਉਂਕਿ ਗਰਮੀ ਦੇ ਨਾਲ ਹਰੀਆਂ ਮਿਰਚਾਂ ਦੇ ਪੋਸ਼ਟਿਕ ਤੱਤ ਖਤਮ ਹੋ ਜਾਂਦੇ ਹਨ।
ਸਰੀਰ ਲਈ ਬੇਹੱਦ ਲਾਭਦਾਇਕ ਹੈ ਨਿੰਬੂ, ਗਰਮੀਆਂ 'ਚ ਜ਼ਰੂਰ ਕਰੋ ਇਸ ਦੀ ਵਰਤੋਂ
NEXT STORY