ਜਲੰਧਰ (ਬਿਊਰੋ) — ਛੋਟੀ ਇਲਾਇਚੀ ਦਾ ਇਸਤੇਮਾਲ ਹਰ ਘਰ 'ਚ ਖਾਣੇ ਅਤੇ ਚਾਹ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ। ਇਲਾਇਚੀ 'ਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਦੇ ਇਲਾਵਾ ਭਰਪੂਰ ਖਣਿਜ ਪਦਾਰਥ ਹੁੰਦੇ ਹਨ। ਇਹ ਸਾਰੇ ਪਦਾਰਥ ਪਾਚਨ 'ਚ ਸੁਧਾਰ ਕਰਨ ਦੇ ਨਾਲ-ਨਾਲ ਕੈਂਸਰ ਵਰਗੀ ਬੀਮਾਰੀਆਂ ਤੋਂ ਵੀ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਛੋਟੀ ਇਲਾਇਚੀ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੈ ਪਰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਲੋਕਾਂ ਦੇ ਮਨ 'ਚ ਇਹ ਸਵਾਲ ਉੱਠਦਾ ਹੈ ਕਿ ਇਸ ਦੀ ਤਾਸੀਰ ਗਰਮ ਹੈ ਜਾਂ ਠੰਡੀ। ਜਦਕਿ ਸੱਚਾਈ ਇਹ ਹੈ ਕਿ ਛੋਟੀ ਹਰੀ ਇਲਾਇਚੀ ਦੀ ਤਾਸੀਰ ਗਰਮ ਹੁੰਦੀ ਹੈ। ਜਿੰਨੀ ਛੋਟੀ ਇਲਾਇਚੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ, ਉਨਾ ਹੀ ਇਸ ਦਾ ਪਾਣੀ ਸਿਹਤ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਇਲਾਇਚੀ ਖਾਣ ਦੇ ਫ਼ਾਇਦਿਆਂ ਦੇ ਨਾਲ-ਨਾਲ ਇਸ ਦਾ ਪਾਣੀ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਵੀ ਦੱਸਣ ਜਾ ਰਹੇ ਹਾਂ।
1. ਗਲੇ ਦੀ ਇਨਫੈਕਸ਼ਨ ਨੂੰ ਕਰੇ ਦੂਰ : ਜੇਕਰ ਗਲੇ 'ਚ ਤਕਲੀਫ ਰਹਿੰਦੀ ਹੈ ਜਾਂ ਗਲਾ ਦਰਦ ਹੋ ਰਿਹਾ ਹੈ ਤਾਂ ਸਵੇਰੇ ਉੱਠਦੇ ਅਤੇ ਰਾਤ ਨੂੰ ਸੌਣ ਸਮੇਂ ਇਚਾਇਚੀ ਚਬਾ ਕੇ ਖਾਣ ਤੋਂ ਬਾਅਦ ਖੋੜ੍ਹਾ ਗਰਮ ਪਾਣੀ ਪੀਓ।
2. ਵਾਲਾਂ ਦਾ ਝੜਨਾ ਕਰੇ ਘੱਟ : ਪ੍ਰਦੂਸ਼ਣ ਦਾ ਅਟੈਕ, ਤਣਾਅ ਅਤੇ ਖਰਾਬ ਡਾਈਟ ਵਾਲਾਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਾਰਨ ਵਾਲ ਝੜਣ ਲੱਗਦੇ ਹਨ। ਪਰ ਇਹ ਉਪਾਅ ਵਾਲਾਂ ਨੂੰ ਝੜਣ ਤੋਂ ਰੋਕਣ 'ਚ ਕਾਫੀ ਹੱਦ ਤੱਕ ਮਦਦਗਾਰ ਸਾਬਤ ਹੋ ਸਕਦਾ ਹੈ। ਨਾਲ ਹੀ ਇਸ ਨਾਲ ਸਿਕਰੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
3. ਮੂੰਹ ਦੀ ਬਦਬੂ ਕਰੇ ਖ਼ਤਮ : ਕਈ ਵਾਰ ਇਨਸਾਨ ਨੂੰ ਮੂੰਹ 'ਚੋਂ ਬਦਬੂ ਆਉਣ ਕਰਕੇ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰੀ ਇਲਾਇਚੀ ਦਾ ਪਾਣੀ ਮੂੰਹ 'ਚੋਂ ਬਦਬੂ ਖਤਮ ਕਰਨ 'ਚ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸਵੇਰ ਦੇ ਸਮੇਂ ਇਲਾਇਚੀ ਵਾਲਾ ਉਬਲਿਆ ਹੋਇਆ ਪਾਣੀ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਤੋਂ ਰਾਹਤ ਮਿਲੇਗੀ।
4. ਫਟੇ ਬੁੱਲ੍ਹ ਹੋਣਗੇ ਠੀਕ : ਬਦਲਦੇ ਮੌਸਮ 'ਚ ਬੁੱਲ੍ਹ ਫੱਟਣ ਦੀ ਸਮੱਸਿਆ ਆਮ ਹੈ ਅਜਿਹੇ 'ਚ ਇਲਾਇਚੀ ਨੂੰ ਪੀਸ ਕੇ ਮੱਖਣ ਦੇ ਨਾਲ ਮਿਲਾ ਕੇ ਦਿਨ 'ਚ ਦੋ ਵਾਰ ਲਗਾਓ। ਸੱਤ ਦਿਨਾਂ 'ਚ ਹੀ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।
5. ਕਬਜ਼ ਤੋਂ ਮਿਲੇ ਛੁਟਕਾਰਾ : ਇਲਾਇਚੀ ਵਾਲਾ ਪਾਣੀ ਕਬਜ਼ ਤੋਂ ਰਾਹਤ ਦਿਵਾਉਣ 'ਚ ਵੀ ਬੇਹੱਦ ਫ਼ਾਇਦੇਮੰਦ ਸਾਬਤ ਹੁੰਦਾ ਹੈ। ਜੇਕਰ ਤੁਹਾਨੂੰ ਵੀ ਕਬਜ਼ ਰਹਿੰਦੀ ਹੈ ਤਾਂ ਰੋਜ਼ਾਨਾ ਇਲਾਇਚੀ ਵਾਲਾ ਉਬਲਿਆ ਹੋਇਆ ਪਾਣੀ ਚਾਹੀਦਾ ਹੈ।
6. ਭੁੱਖ ਵਧਾਏ : ਇਲਾਇਚੀ ਵਾਲਾ ਪਾਣੀ ਭੁੱਖ ਵਧਾਉਣ 'ਚ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਫਿਰ ਰੋਜ਼ਾਨਾ ਤੁਹਾਨੂੰ ਇਕ ਗਿਲਾਸ ਇਲਾਇਚੀ ਵਾਲਾ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਲਾਇਚੀ ਵਾਲਾ ਪਾਣੀ ਮੂੰਹ ਦੇ ਛਾਲੇ ਵੀ ਖ਼ਤਮ ਕਰ ਦਿੰਦਾ ਹੈ।
7. ਢਿੱਡ ਦੀ ਚਰਬੀ ਕਰੇ ਘੱਟ : ਜੇਕਰ ਤੁਸੀਂ ਆਪਣੇ ਵਧੇ ਹੋਏ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ 2 ਇਲਾਇਚੀ ਖਾ ਕੇ ਗਰਮ ਪਾਣੀ ਪੀ ਲਓ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ-1, ਬੀ-6ਅਤੇ ਵਿਟਾਮਿਨ-ਸੀ ਹੁੰਦਾ ਹੈ, ਜੋ ਐਕਸਟਰਾ ਕੈਲੋਰੀ ਬਰਨ ਕਰਨ 'ਚ ਮਦਦ ਕਰਦਾ ਹੈ।
8. ਪ੍ਰੈਗਨੈਂਸੀ 'ਚ ਫ਼ਾਇਦੇ : ਗਰਭਵਤੀ ਔਰਤਾਂ ਨੂੰ ਹਮੇਸ਼ਾ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਇਲਾਇਚੀ ਦੇ ਕਾੜ੍ਹੇ 'ਚ ਗੁੜ ਮਿਲਾ ਕੇ ਸਵੇਰੇ ਅਤੇ ਸ਼ਾਮ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
9. ਤਣਾਅ ਤੋਂ ਮਿਲੇ ਛੁਟਕਾਰਾ : ਇਲਾਇਚੀ ਚਬਾਉਣ ਨਾਲ ਹਾਰਮੋਨਜ਼ 'ਚ ਤੁਰੰਤ ਬਦਲਾਅ ਹੁੰਦਾ ਹੈ। ਇਸ ਨਾਲ ਤਣਾਅ ਤੋਂ ਬਹੁਤ ਜਲਦੀ ਛੁਟਕਾਰਾ ਮਿਲਦਾ ਹੈ।
ਪੱਥਰੀ ਦੀ ਸਮੱਸਿਆ ਤੇ ਅੱਖਾਂ ਦੀ ਰੌਸ਼ਨੀ ਲਈ ਬੇਹੱਦ ਲਾਹੇਵੰਦ ਹੈ 'ਆਂਵਲਾ', ਜਾਣੋ ਹੋਰ ਵੀ ਫ਼ਾਇਦੇ
NEXT STORY