ਨਵੀਂ ਦਿੱਲੀ- ਮਾਤਾ-ਪਿਤਾ ਹਮੇਸ਼ਾ ਆਪਣੇ ਬੱਚਿਆਂ ਦੀ ਨਹੁੰ ਖਾਣ ਦੀ ਆਦਤ ਤੋਂ ਪਰੇਸ਼ਾਨ ਰਹਿੰਦੇ ਹਨ ਕਿਉਂਕਿ ਨਹੁੰਆਂ ਵਿਚ ਕਈ ਬੈਕਟੀਰੀਆ ਅਤੇ ਕੀਟਾਣੂ ਹੁੰਦੇ ਹਨ ਅਤੇ ਇਨ੍ਹਾਂ ਨੂੰ ਖਾਣ ਨਾਲ ਇਹ ਉਨ੍ਹਾਂ ਦੇ ਢਿੱਡ ਵਿਚ ਚਲੇ ਜਾਂਦੇ ਹਨ ਅਤੇ ਜਿਸ ਕਰਕੇ ਉਹ ਬੀਮਾਰ ਹੋ ਜਾਂਦੇ ਹਨ। ਇਸ ਦੇ ਬਾਵਜੂਦ ਵੀ ਬੱਚੇ ਨਹੁੰ ਖਾਣਾ ਨਹੀਂ ਛੱਡਦੇ। ਜੇਕਰ ਤੁਸੀਂ ਵੀ ਆਪਣੇ ਬੱਚੇ ਦੇ ਨਹੁੰ ਖਾਣ ਦੀ ਆਦਤ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਬੱਚੇ ਦੀ ਇਸ ਆਦਤ ਨੂੰ ਛੁਡਵਾ ਸਕਦੇ ਹੋ।
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਮਿਰਚੀ ਪਾਊਡਰ
ਜੇਕਰ ਤੁਹਾਡਾ ਵੀ ਬੱਚਾ ਨਹੁੰ ਖਾਂਦਾ ਹੈ ਤਾਂ ਤੁਸੀਂ ਉਨ੍ਹਾਂ ਦੇ ਨਹੁੰਆਂ 'ਤੇ ਮਿਰਚੀ ਪਾਊਡਰ ਲਗਾ ਦਿਓ। ਇਸ ਨਾਲ ਜਦੋਂ ਵੀ ਬੱਚਾ ਨਹੁੰ ਖਾਣ ਲੱਗੇਗਾ ਤਾਂ ਉਸ ਨੂੰ ਮਿਰਚ ਲੱਗੇਗੀ ਅਤੇ ਉਹ ਨਹੁੰ ਖਾਣੇ ਬੰਦ ਕਰ ਦੇਵੇਗਾ।
ਨਿੰਮ ਲਗਾਓ
ਬੱਚਿਆਂ ਦੇ ਨਹੁੰਆਂ 'ਤੇ ਨਿੰਮ ਦੇ ਪੱਤਿਆਂ ਦਾ ਰਸ ਲਗਾਓ ਕਿਉਂਕਿ ਤੁਸੀਂ ਜਾਣਦੇ ਹਨ ਕਿ ਨਿੰਮ ਦੇ ਪੱਤੇ ਕਾਫ਼ੀ ਕੌੜੇ ਹੁੰਦੇ ਹਨ, ਜਦੋਂ ਵੀ ਬੱਚਾ ਨਹੁੰ ਖਾਣ ਲਈ ਹੱਥ ਮੂੰਹ ਵਿਚ ਪਾਵੇਗਾ ਤਾਂ ਉਸ ਨੂੰ ਕੌੜਾ ਲੱਗੇਗਾ।
ਨੇਲ ਰਿਮੂਵਰ
ਤੁਸੀਂ ਬੱਚਿਆਂ ਦੇ ਨਹੁੰਆਂ 'ਤੇ ਨੇਲ ਪਾਲਿਸ਼ ਰਿਮੂਵਰ ਦਾ ਵੀ ਇਸਤੇਮਾਲ ਕਰ ਸਕਦੇ ਹੋ। ਨੇਲ ਪਾਲਿਸ਼ ਰਿਮੂਵਰ ਦੇ ਖ਼ਰਾਬ ਸੁਆਦ ਕਾਰਨ ਬੱਚਾ ਨਹੁੰ ਖਾਣੇ ਹੌਲੀ-ਹੌਲੀ ਛੱਡ ਦੇਵੇਗਾ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਬੈਂਡੇਜ ਜਾਂ ਸਟਿੱਕਰ
ਇਸ ਆਦਤ ਨੂੰ ਦੂਰ ਕਰਨ ਲਈ ਤੁਸੀਂ ਬੱਚਿਆਂ ਦੀਆਂ ਉਂਗਲੀਆਂ 'ਤੇ ਬੈਂਡੇਜ ਜਾਂ ਸਟਿੱਕਰ ਵੀ ਲਗਾ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਯਾਦ ਆਉਂਦਾ ਰਹੇਗਾ ਕਿ ਨਹੂੰ ਨਹੀਂ ਖਾਣੇ।
ਨਹੁੰਆਂ ਨੂੰ ਕੱਟਦੇ ਰਹੋ
ਬੱਚਿਆਂ ਦੀ ਇਸ ਆਦਤ ਨੂੰ ਛੁਡਾਉਣਾ ਹੈ ਤਾਂ ਤੁਸੀਂ ਸਮੇਂ-ਸਮੇਂ ਜਾਂ ਹਰ ਹਫ਼ਤੇ ਬੱਚਿਆਂ ਦੇ ਨਹੁੰਆਂ ਨੂੰ ਕੱਟਦੇ ਰਹੋ। ਜੇਕਰ ਉਨ੍ਹਾਂ ਦੇ ਨਹੁੰ ਵਧਣਗੇ ਹੀ ਨਹੀਂ ਤਾਂ ਇਹ ਆਦਤ ਆਪਣੇ ਆਪ ਛੁੱਟ ਜਾਵੇਗੀ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਰੋਜ਼ ਪੀਓ ਗੰਨੇ ਦਾ ਰਸ, ਕੈਂਸਰ ਸਮੇਤ ਹੋਰ ਕਈ ਬਿਮਾਰੀਆਂ ਤੋਂ ਰਹੇਗਾ ਬਚਾਅ
NEXT STORY