ਨਵੀਂ ਦਿੱਲੀ- ਜਦੋਂ ਤੁਹਾਡਾ ਢਿੱਡ ਖਾਲੀ ਹੁੰਦਾ ਹੈ ਤਾਂ ਦਿਨ ਭਰ ਦਾ ਮਾਮੂਲੀ ਕੰਮ ਵੀ ਕਰਨਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਸੀਂ ਜ਼ਿਆਦਾ ਦੇਰ ਭੁੱਖੇ ਰਹੋਗੇ ਤਾਂ ਐਸਿਡਿਟੀ, ਢਿੱਡ ਦਰਦ, ਉਲਟੀ ਵਰਗੀਆਂ ਪਰੇਸ਼ਾਨੀਆਂ ਨੂੰ ਦਾਵਤ ਮਿਲਦੀ ਹੈ। ਖ਼ਾਸ ਕਰਕੇ ਸਵੇਰ ਦੇ ਸਮੇਂ ਤੁਹਾਡੇ ਢਿੱਡ 'ਚ ਕੁਝ ਵੀ ਤਾਜ਼ਾ ਭੋਜਨ ਨਹੀਂ ਹੁੰਦਾ, ਉਦੋਂ ਸਾਨੂੰ ਆਪਣੇ ਖਾਣ ਪੀਣ ਨੂੰ ਲੈ ਕੇ ਕਾਫੀ ਸਾਵਧਾਨ ਰਹਿਣਾ ਹੋਵੇਗਾ, ਜੇਕਰ ਅਸੀਂ ਕੁਝ ਵੀ ਉਲਟਾ ਸਿੱਧਾ ਖਾਵਾਂਗੇ ਤਾਂ ਇਹ ਸਮੱਸਿਆਵਾਂ ਨੂੰ ਜਨਮ ਦੇ ਦੇਵੇਗਾ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ 'ਚ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸੇਵਨ ਖਾਲੀ ਢਿੱਡ ਨਹੀਂ ਕਰਨਾ ਚਾਹੀਦਾ।
ਸ਼ਰਾਬ
ਸ਼ਰਾਬ ਪੀਣਾ ਹਮੇਸ਼ਾ ਹੀ ਸਿਹਤ ਲਈ ਨੁਕਸਾਨਦਾਇਕ ਹੈ ਇਸ ਤੋਂ ਪੂਰੀ ਤਰ੍ਹਾਂ ਤੌਬਾ ਕਰ ਲਈ ਜਾਵੇ ਤਾਂ ਬਿਹਤਰ ਹੈ, ਇਸ ਦੇ ਸੇਵਨ ਨਾਲ ਲੀਵਰ ਡੈਮੇਜ਼ ਅਤੇ ਹਾਰਟ ਅਟੈਕ ਦਾ ਖਤਰਾ ਪੈਦਾ ਹੋ ਜਾਂਦਾ ਹੈ ਉਧਰ ਇਸ ਨੂੰ ਖਾਲੀ ਢਿੱਡ ਪੀਣਾ ਹੋਰ ਵੀ ਖਤਰਨਾਕ ਹੈ। ਜੇਕਰ ਤੁਸੀਂ ਬਿਨਾਂ ਕੁਝ ਖਾਧੇ ਸ਼ਰਾਬ ਪੀਓਗੇ ਤਾਂ ਇਹ ਡਾਇਰੈਕਟ ਤੁਹਾਡੀ ਬਲੱਡ ਸਟ੍ਰੀਮ 'ਚ ਪਹੁੰਚ ਜਾਵੇਗਾ ਜਿਸ ਨਾਲ ਪਲਸ ਰੇਟ ਡਿੱਗ ਸਕਦੀ ਹੈ ਅਤੇ ਬਲੱਡ ਪ੍ਰੈਸ਼ਰ ਵੀ ਅਪ ਐਂਡ ਡਾਊਨ ਹੋ ਜਾਵੇਗਾ।

ਚਿਊਇੰਗ ਗਮ
ਬੱਚਿਆਂ ਅਤੇ ਨੌਜਵਾਨ 'ਚ ਚਿਊਇੰਗ ਗਮ ਚਬਾਉਣ ਦਾ ਸ਼ੌਂਕ ਕਾਫ਼ੀ ਜ਼ਿਆਦਾ ਹੁੰਦਾ ਹੈ। ਪਰ ਖਾਲੀ ਢਿੱਡ ਅਜਿਹਾ ਕਰਨਾ ਪਰੇਸ਼ਾਨੀਆਂ ਨੂੰ ਦਾਵਤ ਦੇਣ ਵਰਗਾ ਹੈ। ਕੁਦਰਤੀ ਪ੍ਰੋਸੈਸ ਦੇ ਹਿਸਾਬ ਨਾਲ ਵੀ ਜਦੋਂ ਵੀ ਤੁਸੀਂ ਕੁਝ ਵੀ ਚਬਾਉਣਾ ਸ਼ੁਰੂ ਕਰਦੇ ਹੋ ਤਾਂ ਢਿੱਡ 'ਚ ਡਾਇਜੈਸਟਿਵ ਐਸਿਡ ਰਿਲੀਜ਼ ਹੋਣ ਲੱਗਦੇ ਹਨ। ਖਾਲੀ ਢਿੱਡ 'ਚ ਇਹ ਐਸਿਡ ਸਟੋਮੇਕ ਅਲਸਰ ਜਾਂ ਐਸਿਡਿਟੀ ਵਰਗੀਆਂ ਪਰੇਸ਼ਾਨੀਆਂ ਪੈਦਾ ਕਰ ਸਕਦੇ ਹਨ। ਇਸ ਲਈ ਜੇਕਰ ਤੁਸੀਂ ਚਿਊਇੰਗ ਗਮ ਚਬਾਉਣਾ ਚਾਹੁੰਦੇ ਹੋ ਤਾਂ ਇਹ ਕੰਮ ਭੋਜਨ ਕਰਨ ਤੋਂ ਬਾਅਦ ਹੀ ਕਰੋ।

ਕੌਫੀ
ਕੌਫੀ ਪੀਣ ਨਾਲ ਤੁਹਾਡੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ, ਕਾਫ਼ੀ ਲੋਕਾਂ ਨੂੰ ਸਵੇਰੇ ਉਠਦੇ ਹੀ ਕੌਫੀ ਪੀਣ ਦੀ ਆਦਤ ਹੁੰਦੀ ਪਰ ਅਜਿਹਾ ਬਿਲਕੁੱਲ ਵੀ ਨਾ ਕਰੋ ਕਿਉਂਕਿ ਇਸ ਪੀਣ ਵਾਲੇ ਪਦਾਰਥ 'ਚ ਮੌਜੂਦ ਕੰਪਾਊਂਡ ਜੋ ਢਿੱਡ 'ਚ ਹਾਈਡ੍ਰੋਕਲੋਰਿਕ ਐਸਿਡ ਨੂੰ ਵਧਾਉਣ ਲੱਗਦੇ ਹਨ ਅਤੇ ਫਿਰ ਢਿੱਡ 'ਚ ਜਲਨ ਹੋ ਸਕਦੀ ਹੈ।
ਬੀਮਾਰੀਆਂ ਦੂਰ ਰੱਖਣ ਲਈ ਗੁਣਾਂ ਦੀ ਖਾਨ ਹੈ ਮੂਲੀ, ਜਾਣੋ ਸਰੀਰ ਨੂੰ ਹੋਣ ਵਾਲੇ ਬੇਮਿਸਾਲ ਫ਼ਾਇਦੇ
NEXT STORY