ਹੈਲਥ ਡੈਸਕ- ਦਹੀਂ ਸਿਰਫ਼ ਸਵਾਦ ਲਈ ਹੀ ਨਹੀਂ, ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਇਹ ਪ੍ਰੋਬਾਇਓਟਿਕਸ ਦਾ ਚੰਗਾ ਸਰੋਤ ਹੁੰਦਾ ਹੈ ਜੋ ਹਾਜ਼ਮਾ ਸੁਧਾਰਦਾ ਹੈ। ਜੇਕਰ ਤੁਸੀਂ ਪੇਟ ਦੀ ਸਮੱਸਿਆ, ਜਿਵੇਂ ਕਿ ਗੈਸ, ਬਦਹਜ਼ਮੀ ਜਾਂ ਐਸਿਡਿਟੀ ਨਾਲ ਪਰੇਸ਼ਾਨ ਰਹਿੰਦੇ ਹੋ, ਤਾਂ ਇਹ ਚੀਜ਼ਾਂ ਦਹੀਂ 'ਚ ਮਿਲਾ ਕੇ ਖਾਣਾ ਤੁਹਾਨੂੰ ਫਾਇਦਾ ਦੇ ਸਕਦਾ ਹੈ:
1. ਜੀਰਾ ਪਾਊਡਰ
ਦਹੀਂ ਵਿੱਚ ਅੱਧਾ ਚਮਚਾ ਭੁੰਨਿਆ ਹੋਇਆ ਜੀਰਾ ਪਾਊਡਰ ਮਿਲਾ ਕੇ ਖਾਣ ਨਾਲ ਪਾਚਣ ਕਿਰਿਆ ਤੇਜ਼ ਹੁੰਦੀ ਹੈ, ਗੈਸ ਤੋਂ ਰਾਹਤ ਮਿਲਦੀ ਹੈ ਅਤੇ ਪੇਟ ਠੀਕ ਰਹਿੰਦਾ ਹੈ।
2. ਅਜਵਾਇਣ ਅਤੇ ਕਾਲਾ ਨਮਕ
ਦਹੀਂ ਵਿੱਚ ਅਜਵਾਇਣ ਅਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
3. ਅਦਰਕ ਪੇਸਟ
ਥੋੜ੍ਹੀ ਜਿਹੀ ਅਦਰਕ ਦੀ ਪੇਸਟ ਦਹੀਂ 'ਚ ਮਿਲਾ ਕੇ ਲਓ। ਇਹ ਪੇਟ ਦੀ ਸੋਜ ਅਤੇ ਅਲਸਰ ਵਰਗੀਆਂ ਸਮੱਸਿਆਵਾਂ ਲਈ ਲਾਭਕਾਰੀ ਹੈ।
4. ਪੁਦੀਨਾ
ਤਾਜਾ ਪੁਦੀਨੇ ਦੀਆਂ ਪਤੀਆਂ ਨੂੰ ਚੰਗੀ ਤਰ੍ਹਾਂ ਕੱਟ ਕੇ ਜਾਂ ਪੀਸ ਕੇ ਦਹੀਂ 'ਚ ਮਿਲਾਓ। ਇਹ ਸਰੀਰ ਨੂੰ ਠੰਡਾ ਰੱਖਦਾ ਹੈ ਅਤੇ ਹਾਜ਼ਮੇ ਨੂੰ ਸੁਧਾਰਦਾ ਹੈ।
5. ਹਿੰਗ
ਇੱਕ ਚੁਟਕੀ ਹਿੰਗ ਪਾਊਡਰ ਦਹੀਂ ਵਿੱਚ ਪਾ ਕੇ ਖਾਣ ਨਾਲ ਗੈਸ ਅਤੇ ਬਦਹਜ਼ਮੀ ਵਿੱਚ ਬਹੁਤ ਲਾਭ ਹੁੰਦਾ ਹੈ।
ਦਿਨ ਵਿੱਚ ਕਦੋਂ ਖਾਣਾ ਵਧੀਆ?
ਦਹੀਂ ਨਾਲ ਇਹ ਚੀਜ਼ਾਂ ਦੁਪਹਿਰ ਦੇ ਖਾਣੇ ਵਿੱਚ ਸ਼ਾਮਿਲ ਕਰਨਾ ਸਭ ਤੋਂ ਵਧੀਆ ਹੁੰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ ਜਾਂ ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਾਣੋ ਗਰਮੀਆਂ 'ਚ ਇਸ ਫਲ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਦੇ ਫਾਇਦੇ
NEXT STORY