ਜਲੰਧਰ— ਅੱਜ ਕਲ ਦੀ ਵਿਅਸਥ ਜਿੰਦਗੀ 'ਚ ਲੋਕ ਆਪਣੀ ਸਿਹਤ 'ਤੇ ਖਾਣ ਪੀਣ ਵੱਲ ਧਿਆਨ ਘੱਟ ਦਿੰਦੇ ਹਨ। ਸਮੇਂ ਦੀ ਕਮੀ ਹੋਣ ਕਾਰਨ ਉਹ ਫਾਸਟ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਜਿਨ੍ਹਾਂ ਨਾਲ ਪੇਟ ਦੀਆਂ ਕਈ ਬੀਮਾਰੀਆਂ ਹੋ ਜਾਂਦੀਆਂ ਹਨ । ਜਿਵੇ ਗੈਸ ਦੀ ਸਮੱਸਿਆ, ਭੁੱਖ ਨਾ ਲੱਗਣਾ , ਪਾਚਣ ਕਿਰਿਆ ਖਰਾਬ ਹੋ ਜਾਂਦੀ ਹੈ ਆਦਿ । ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂÎ ਜਿਨ੍ਹਾਂ ਨਾਲ ਤੁਹਾਡੇ ਪੇਟ ਦੀ ਹਰ ਸਮੱਸਿਆ ਤੋਂ ਰਾਹਤ ਮਿਲੇਗੀ।
1. ਜੇਕਰ ਭੁੱਖ ਨਾ ਲੱਗੇ ਤਾਂ ਅਨਾਨਾਸ ਦਾ ਰਸ ਅੱਧਾ ਗਿਲਾਸ , ਰੋਟੀ ਤੋਂ ਪਹਿਲਾਂ ਪੀਣ ਨਾਲ ਭੁੱਖ ਲੱਗੇਗੀ।
2. ਅਦਰਕ ਕੱਦੂਕਸ ਕਰ ਲਓ, ਲੂਣ ਮਿਲਾ ਕੇ ਦਿਨ 'ਚ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਖਾਣ ਨਾਲ ਭੁੱਖ ਲੱਗਦੀ ਹੈ। ਪੇਟ 'ਚ ਗੈਸ ਵੀ ਨਹੀਂ ਬਣਦੀ।
3. ਅਨਾਰ ਖਾਣ ਨਾਲ ਭੁੱਖ ਵੱਧਦੀ ਹੈ।
4. ਦੋ ਛੁਹਾਰਿਆਂ ਦੀਆਂ ਗਿਟਕਾ ਕੱਢ ਕੇ ਦੁੱਧ 'ਚ ਉਬਾਲੋ ਅਤੇ ਛੁਹਾਰਿਆਂ ਨੂੰ ਪ੍ਰਹਾਂ ਕਰਕੇ ਦੁੱਧ ਪੀ ਲਓ। ਭੁੱਖ ਵੱਧੇਗੀ ਅਤੇ ਪਾਛਣ ਕਿਰਿਆ ਵੀ ਠੀਕ ਰਹੇਗੀ।
5. ਜੀਰਾ.ਸੁੰਢ, ਅਜਵਾਇਣ , ਛੋਟੀ ਪਿੱਪਲੀ, ਕਾਲੀ ਮਿਰਚ, ਭੁੰਨੀ ਹਿੰਗ ਬਰਾਬਰ ਮਾਤਰਾ 'ਚ ਲੈ ਕੇ ਸਭ ਨੂੰ ਪੀਹ ਕੇ ਸ਼ੀਸ਼ੀ 'ਚ ਰੱਖ ਲਵੋ। ਇਸ ਚੂਰਨ ਦਾ ਥੋੜ੍ਹਾਂ ਜਿਹਾ ਹਿੱਸਾ ਹਰ ਰੋਜ਼ ਲਵੋ। ਭੁੱਖ ਵੱਧਦੀ ਹੈ।
6. ਸੇਬ ਖਾਣ ਨਾਲ ਖੂਨ ਸਾਫ ਹੁੰਦਾ ਹੈ। ਇਸ ਲਈ ਰੋਜ਼ਾਨਾ ਇੱਕ ਸੇਬ ਜ਼ਰੂਰ ਖਾਓ।
ਇਸ ਤਰ੍ਹਾਂ ਕਰੋ ਬਵਾਸੀਰ ਦਾ ਇਲਾਜ਼
NEXT STORY