ਨਵੀਂ ਦਿੱਲੀ— ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ 'ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸੇਲੇਨਿਯਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਵਾਲਾਂ ਅਤੇ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ 'ਚ ਮੌਜੂਦ ਓਮੇਗਾ 3 ਫੈਟੀ ਐਸਿਡ ਸਰੀਰ ਨੂੰ ਅਸਥਮਾ, ਆਰਥਰਾਈਟਸ, ਸਕਿਨ ਪ੍ਰਾਬਲਮਸ, ਐਗਜ਼ੀਮਾ ਅਤੇ ਸੋਰਾਇਸਿਸ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਵੀ ਅਖਰੋਟ ਖਾਣ ਦੇ ਅਨੇਕ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਆਓ ਜਾਣਦੇ ਇਨ੍ਹਾਂ ਬਾਰੇ...
1. ਭਾਰ ਘੱਟ ਕਰੇ
ਅਖਰੋਟ ਭਾਰ ਕੰਟਰੋਲ ਕਰਨ 'ਚ ਸਹਾਈ ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਆਸਾਨੀ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਜੋ ਲੋਕ ਵਧਦੇ ਭਾਰ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਹਰ ਰੋਜ਼ ਅਖਰੋਟ ਖਾਣੇ ਚਾਹੀਦੇ ਹਨ। ਲਗਾਤਾਰ ਅਖਰੋਟ ਖਾਣ ਨਾਲ ਤੁਹਾਨੂੰ ਕੁਝ ਹੀ ਦਿਨਾਂ 'ਚ ਫਰਕ ਦਿਖਾਈ ਦੇਣ ਲੱਗੇਗਾ।
2. ਚੰਗੀ ਨੀਂਦ
ਜਿਨ੍ਹਾਂ ਲੋਕਾਂ ਨੂੰ ਪੂਰਾ ਦਿਨ ਕੰਮ ਕਰਨ ਦੇ ਬਾਅਦ ਵੀ ਨੀਂਦ ਨਹੀਂ ਆਉਂਦੀ ਉਨ੍ਹਾਂ ਲਈ ਅਖਰੋਟ ਰਾਮਬਾਣ ਦਾ ਕੰਮ ਕਰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ 1 ਜਾਂ 2 ਅਖਰੋਟ ਖਾਣ ਨਾਲ ਸਰੀਰ ਰਿਲੈਕਸ ਰਹਿੰਦਾ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ।
3. ਦਿਲ ਨੂੰ ਸਿਹਤਮੰਦ ਰੱਖੇ
ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਦਿਲ ਨੂੰ ਦਰੁੱਸਤ ਕਰਨ ਦਾ ਕੰਮ ਕਰਦਾ ਹੈ। ਅਖਰੋਟ ਖਾਣ ਨਾਲ ਦਿਲ ਨਾਲ ਸੰਬੰਧਤ ਸਮੱਸਿਆਵਾਂ ਨਹੀਂ ਹੁੰਦੀਆਂ।
4. ਸ਼ੂਗਰ
ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਅਖਰੋਟ ਦੀ ਨਿਯਮਿਤ ਰੂਪ 'ਚ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਖਾਣ ਨਾਲ ਸ਼ੂਗਰ ਟਾਈਪ 2 ਤੋਂ ਆਰਾਮ ਮਿਲਦਾ ਹੈ।
5. ਡਿਪ੍ਰੈਸ਼ਨ ਤੋਂ ਰਾਹਤ
ਅੱਜਕਲ ਦੀ ਭੱਜ ਦੌੜ ਭਰੀ ਜ਼ਿੰਦਗੀ ਕਰਕੇ 5 ਵਿਚੋਂ 4 ਲੋਕ ਤਣਾਅ ਮਤਲਬ ਡਿਪ੍ਰੈਸ਼ਨ ਦਾ ਸ਼ਿਕਾਰ ਹਨ। ਅਖਰੋਟ ਦੀ ਵਰਤੋਂ ਕਰਨ ਨਾਲ ਡਿਪ੍ਰੈਸ਼ਨ ਤੋਂ ਕਾਫੀ ਹਦ ਤਕ ਰਾਹਤ ਮਿਲਦੀ ਹੈ। ਹਾਲ ਹੀ 'ਚ ਹੋਏ ਇਕ ਸਰਵੇ ਤੋਂ ਇਹ ਪਤਾ ਚਲਿਆ ਹੈ ਕਿ ਅਖਰੋਟ ਦੀ ਵਰਤੋਂ ਨਾਲ ਤਣਾਅ ਦਾ ਪੱਧਰ ਕਾਫੀ ਘਟ ਜਾਂਦਾ ਹੈ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਰਹਿੰਦੀ ਹੈ।
6. ਮਜ਼ਬੂਤ ਪਾਚਨ ਤੰਤਰ
ਇਸ 'ਚ ਮੌਜੂਦ ਪੋਸ਼ਕ ਤੱਤ ਢਿੱਡ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ। ਇਸ ਨਾਲ ਕਬਜ਼, ਅਪਚ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਰੋਜ਼ ਇਸ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ।
7. ਸਿਹਤਮੰਦ ਜੀਵਨ
ਸਿਹਤਮੰਦ ਅਤੇ ਲੰਬੇ ਜੀਵਨ ਲਈ ਅਖਰੋਟ ਖਾਣਾ ਚੰਗਾ ਰਹਿੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਉਮਰ ਵਧਦੀ ਹੈ ਇਸ ਨਾਲ ਜੀਵਨ ਊਰਜਾ ਨਾਲ ਭਰਪੂਰ ਰਹਿੰਦਾ ਹੈ।
ਦਿਲ ਲਈ ਲਾਹੇਵੰਦ ਹੈ 'ਖਜੂਰ', ਜਾਣੋ ਹੋਰ ਵੀ ਬੇਮਿਸਾਲ ਫਾਇਦੇ
NEXT STORY