ਨਵੀਂ ਦਿੱਲੀ- ਸਰਦੀਆਂ 'ਚ ਖਾਦੀ ਜਾਣ ਵਾਲੀ ਮੂੰਗਫਲੀ ਨੂੰ ਗਰੀਬਾਂ ਦਾ ਬਾਦਾਮ ਕਿਹਾ ਜਾਂਦਾ ਹੈ ਕਿਉਂਕਿ ਜੋ ਫਾਇਦੇ ਬਾਦਾਮ ਦਿੰਦਾ ਹੈ ਓਹੀ ਫਾਇਦੇ ਮੂੰਗਫਲੀ ਨਾਲ ਵੀ ਹੁੰਦੇ ਹਨ। ਸੁਆਦ ਅਤੇ ਗੁਣਾਂ ਨਾਲ ਭਰਪੂਰ ਹੋਣ ਕਾਰਨ ਮੂੰਗਫਲੀ ਨਾ ਸਿਰਫ ਦਿਮਾਗ ਤੇਜ਼ ਕਰਦੀ ਹੈ ਸਗੋਂ ਦਿਲ ਨੂੰ ਵੀ ਸਿਹਤਮੰਦ ਰੱਖਦੀ ਹੈ। ਇਸ ਦਾ ਤੇਲ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮਿਨਰਲਸ, ਨਿਊਟ੍ਰਿਏਂਟਸ ਅਤੇ ਐਂਟੀ-ਆਕਸੀਡੈਂਟ,ਵਿਟਾਮਿਨ-ਬੀ ਕਾਮਪਲੈਕਸ, ਰਿਬੋਫਲੇਵਿਨ, ਥਿਆਮਿਨ, ਵਿਟਾਮਿਨ ਬੀ6 ਅਤੇ ਵਿਟਾਮਿਨ ਬੀ9 ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ।
ਮੂੰਗਫਲੀ ਖਾਣ ਦੇ ਫਾਇਦੇ
1. ਡਾਇਬਿਟੀਜ਼ ਨੂੰ ਰੱਖੇ ਕੰਟਰੋਲ
ਪ੍ਰਤੀਦਿਨ ਮੂੰਗਫਲੀ ਖਾਣ ਨਾਲ ਡਾਇਬਿਟੀਜ਼ ਹੋਣ ਦੀ ਸੰਭਾਵਨਾ 21 ਫੀਸਦੀ ਘੱਟ ਹੁੰਦੀ ਹੈ। ਮੂੰਗਫਲੀ 'ਚ ਮੌਜੂਦ ਮੈਗਨੀਜ਼ ਨਾਂ ਦਾ ਤੱਤ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਸਰੀਰ 'ਚ ਕੈਲਸ਼ੀਅਮ ਦੇ ਅਵਸ਼ੋਸ਼ਣ 'ਚ ਮਦਦ ਕਰਦਾ ਹੈ ਅਤੇ ਮੈਟਾਬਾਲੀਜ਼ਮ ਵਧਾਉਂਦਾ ਹੈ।
2. ਮਸਲਸ ਵਧਾਏ
ਜੇਕਰ ਤੁਹਾਡਾ ਸਰੀਰ ਕਮਜ਼ੋਰ ਹੈ ਅਤੇ ਆੜੇ-ਟੇਢੇ ਮਸਲ ਤੁਹਾਡੀ ਲੁੱਕ ਖਰਾਬ ਕਰ ਰਹੇ ਹਨ ਤਾਂ ਰੋਜ਼ਾਨਾ ਭਿੱਜੀ ਹੋਈ ਮੂੰਗਫਲੀ ਦੁੱਧ ਨਾਲ ਖਾਓ। ਹੌਲੀ-ਹੌਲੀ ਤੁਹਾਡੀ ਮਸਲਸ ਵਧਣੇ ਸ਼ੁਰੂ ਹੋ ਜਾਣਗੇ।
3. ਕੈਂਸਰ ਤੋਂ ਬਚਾਅ
ਐਂਟੀ-ਆਕਸੀਡੈਂਟ, ਆਇਰਨ, ਫਾਲੇਟ, ਕੈਲਸ਼ੀਅਮ ਅਤੇ ਜ਼ਿੰਕ ਸਰੀਰ ਨੂੰ ਕੈਂਸਰ ਸੈੱਲਸ ਨਾਲ ਲੜਣ 'ਚ ਮਦਦ ਕਰਦੇ ਹਨ। ਇਸ ਲਈ ਰੋਜ਼ਾਨਾ ਮੂੰਗਫਲੀ ਦੀ ਵਰਤੋਂ ਕਰਨੀ ਚਾਹੀਦੀ ਹੈ।
4. ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖੇ
ਇਹ ਸਰੀਰ 'ਚ ਗਰਮਾਹਟ ਲਿਆਉਂਦੀ ਹੈ, ਜਿਸ ਵਜ੍ਹਾ ਨਾਲ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ। ਹਾਰਟ ਅਟੈਕ ਜਾਂ ਦਿਲ ਸੰਬੰਧੀ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
5. ਗਰਭਵਤੀ ਔਰਤਾਂ ਲਈ ਲਾਭਕਾਰੀ
ਗਰਭਵਤੀ ਔਰਤਾਂ ਲਈ ਮੂੰਗਫਲੀ ਖਾਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਗਰਭ 'ਚ ਪਲ ਰਹੇ ਬੱਚੇ ਦੇ ਵਿਕਾਸ ਲਈ ਫਾਇਦੇਮੰਦ ਹੈ।
6. ਭਾਰ ਘਟਾਏ
ਇਸ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਐਨਰਜੀ ਦਾ ਚੰਗਾ ਸਰੋਤ ਹੈ ਇਸ ਲਈ ਇਸ ਨੂੰ ਖਾਣ 'ਤੇ ਜਲਦੀ ਭੁੱਖ ਨਹੀਂ ਲੱਗਦੀ। ਇਸ ਲਈ ਵੇਟ ਮੈਨੇਜਮੈਂਟ ਲਈ ਮੂੰਗਫਲੀ ਦੀ ਵਰਤੋਂ ਕਰਨੀ ਚਾਹੀਦੀ ਹੈ।
7. ਤਣਾਅ ਤੋਂ ਰਾਹਤ
ਤਣਾਅ ਤੋਂ ਬਚਾਅ ਤੇ ਉਪਚਾਰ 'ਚ ਮੂੰਗਫਲੀ ਦੀ ਵਰਤੋਂ ਚੰਗੀ ਹੁੰਦੀ ਹੈ। ਮੂੰਗਫਲੀ 'ਚ ਟ੍ਰਿਪਟੋਫਾਨ ਨਾਂ ਦਾ ਅਮੀਨੋਐਸਿਡ ਹੁੰਦਾ ਹੈ ਜੋ ਕਿ ਮੂਡ ਸੁਧਾਰਨ ਵਾਲੇ ਹਾਰਮੋਨ ਸੇਰੋਟੋਨਿਨ ਦਾ ਸਰੋਤ ਵਧਾਉਂਦਾ ਹੈ, ਜਿਸ ਨਾਲ ਮੂਡ ਚੰਗਾ ਹੁੰਦਾ ਹੈ ਅਤੇ ਮਨ ਸ਼ਾਂਤ ਹੁੰਦਾ ਹੈ।
8. ਯਾਦਦਾਸ਼ਤ ਵਧਾਏ
ਮੂੰਗਫਲੀ 'ਚ ਮੌਜੂਦ ਵਿਟਾਮਿਨ ਬੀ3 ਦਿਮਾਗ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ ਅਤੇ ਯਾਦਦਾਸ਼ਤ ਸ਼ਕਤੀ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਦਿਮਾਗ ਸਿਹਤਮੰਦ ਅਤੇ ਤੇਜ਼ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਆਦਾ ਚਾਹ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਨੁਕਸਾਨ
NEXT STORY