ਜਲੰਧਰ (ਬਿਊਰੋ) – ਬਹੁਤ ਸਾਰੇ ਲੋਕਾਂ ਲਈ ਸ਼ੂਗਰ ਦੀ ਲਾਲਸਾ ਇਕ ਗੰਭੀਰ ਸਮੱਸਿਆ ਹੋ ਸਕਦੀ ਹੈ। ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪਾ ਤੇ ਹੋਰ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ’ਚ ਤੁਸੀਂ ਸ਼ੂਗਰ ਦੀ ਲਾਲਸਾ ਨੂੰ ਘੱਟ ਕਰਨ ਲਈ ਆਪਣੀ ਖੁਰਾਕ ’ਚ ਕੁਝ ਭੋਜਨ ਸ਼ਾਮਲ ਕਰ ਸਕਦੇ ਹੋ। ਜੋ ਤੁਹਾਡੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਭੋਜਨਾਂ ਬਾਰੇ–
ਚਿਆ ਸੀਡਸ ਦਾ ਸੇਵਨ ਕਰੋ
ਚੀਨੀ ਦੀ ਲਾਲਸਾ ਨੂੰ ਘੱਟ ਕਰਨ ਲਈ ਤੁਸੀਂ ਚਿਆ ਸੀਡਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਡਾਈਟ ’ਚ ਸ਼ਾਮਲ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਦਾ ਸੇਵਨ ਸਲਾਦ ਦੇ ਰੂਪ ’ਚ ਕਰ ਸਕਦੇ ਹੋ ਜਾਂ ਫਿਰ ਕਸਟਰਡ ’ਚ ਮਿਲਾ ਕੇ ਕਰ ਸਕਦੇ ਹੋ।
ਫਲ ਖਾਓ
ਫਲ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹਨ। ਇਸ ’ਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਮਿਨਰਲਜ਼ ਪਾਏ ਜਾਂਦੇ ਹਨ, ਜੋ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦਗਾਰ ਹੁੰਦੇ ਹਨ। ਜੇਕਰ ਤੁਸੀਂ ਮਿਠਾਈਆਂ ਖਾਣ ਦੇ ਸ਼ੌਕੀਨ ਹੋ ਤਾਂ ਮੌਸਮੀ ਫਲਾਂ ਦਾ ਸੇਵਨ ਕਰਕੇ ਲਾਲਸਾ ਨੂੰ ਘੱਟ ਕਰ ਸਕਦੇ ਹੋ।
ਖਜੂਰ ਹੈ ਲਾਭਦਾਇਕ
ਖਜੂਰ ਸੁੱਕੇ ਮੇਵੇ ਦੀ ਇਕ ਕਿਸਮ ਹੈ। ਜੋ ਖਜੂਰ ਦੇ ਦਰੱਖਤ ਤੋਂ ਪ੍ਰਾਪਤ ਹੁੰਦਾ ਹੈ। ਇਸ ਦਾ ਸੁਆਦ ਮਿੱਠਾ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਖੁਸ਼ਕ ਹੋਣ ਦੇ ਬਾਵਜੂਦ ਇਹ ਫਾਈਬਰ, ਪੋਟਾਸ਼ੀਅਮ, ਆਇਰਨ ਤੇ ਹੋਰ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਦਹੀਂ ਨੂੰ ਡਾਈਟ ’ਚ ਕਰੋ ਸ਼ਾਮਲ
ਜਦੋਂ ਅਸੀਂ ਸਿਹਤਮੰਦ ਮਿਠਾਈਆਂ ਦੇ ਬਦਲਾਂ ਬਾਰੇ ਗੱਲ ਕਰਦੇ ਹਾਂ ਤਾਂ ਦਹੀਂ ਨੂੰ ਲਿਸਟ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ’ਚ ਪ੍ਰੋਟੀਨ ਤੇ ਕੈਲਸ਼ੀਅਮ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਤੁਹਾਡੇ ਲਈ ਸਿਹਤਮੰਦ ਸਾਬਿਤ ਹੋ ਸਕਦਾ ਹੈ। ਤੁਸੀਂ ਇਸ ਦੀ ਵਰਤੋਂ ਸ਼ੂਗਰ ਦੀ ਲਾਲਸਾ ਨੂੰ ਘੱਟ ਕਰਨ ਲਈ ਕਰ ਸਕਦੇ ਹੋ।
ਸਮੂਦੀ
ਜਦੋਂ ਤੁਹਾਨੂੰ ਮਿੱਠੇ ਦੀ ਲਾਲਸਾ ਹੁੰਦੀ ਹੈ ਤਾਂ ਸ਼ੇਕ ਤੇ ਸਮੂਦੀ ਇਕ ਵਧੀਆ ਬਦਲ ਹਨ। ਤੁਸੀਂ ਇਸ ਨੂੰ ਆਪਣੇ ਮਨਪਸੰਦ ਫਲਾਂ ਨਾਲ ਬਣਾ ਸਕਦੇ ਹੋ ਪਰ ਇਸ ’ਚ ਵਾਧੂ ਖੰਡ ਨਾ ਪਾਓ। ਸੁੱਕੇ ਮੇਵੇ ਇਸ ਦੀ ਸਜਾਵਟ ਦੇ ਤੌਰ ’ਤੇ ਵਰਤੇ ਜਾ ਸਕਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
6 ਦੇਸੀ ਤੇ ਘਰੇਲੂ ਨੁਸਖ਼ੇ, ਜੋ ਸਾਨੂੰ ਖ਼ਤਰਨਾਕ ਬੀਮਾਰੀਆਂ ਤੋਂ ਬਚਾ ਕੇ ਰੱਖਣਗੇ ਸਿਹਤਮੰਦ
NEXT STORY