ਮੇਖ- ਦੁਸ਼ਮਣਾਂ ਦੀਅਾਂ ਸ਼ਰਾਰਤਾਂ, ਹਰਕਤਾਂ ’ਤੇ ਨਜ਼ਰ ਰੱਖਣਾ ਸਹੀ ਰਹੇਗਾ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ, ਲੱਤ ਖਿੱਚਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ।
ਬ੍ਰਿਖ- ਸੰਤਾਨ ਦੇ ਸਹਿਯੋਗੀ ਅਤੇ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਪਰ ਪਤੀ-ਪਤਨੀ ਰਿਲੇਸ਼ਨਸ਼ਿਪ ’ਚ ਕੁਝ ਕੁੜੱਤਣ ਨਜ਼ਰ ਆਵੇਗੀ।
ਮਿਥੁਨ- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਵੱਡੇ ਲੋਕ ਮਿਹਰਬਾਨ ਸੁਪੋਰਟਿਵ ਰਹਿਣਗੇ।
ਕਰਕ- ਕਿਸੇ ਕੰਮਕਾਜੀ ਸਾਥੀ ਦੀ ਮਦਦ ਨਾਲ ਆਪ ਦੀ ਕੋਈ ਕਾਰੋਬਾਰੀ ਸਮੱਸਿਆ ਹੱਲ ਹੋ ਸਕਦੀ ਹੈ ਪਰ ਸੰਤਾਨ ਪੱਖੋਂ ਕੁਝ ਪ੍ਰੇਸ਼ਾਨੀ ਰਹੇਗੀ।
ਸਿੰਘ- ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।
ਕੰਨਿਆ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਅਤੇ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਜਨਰਲ ਹਾਲਾਤ ਅਨੁਕੂਲ ਚਲਣਗੇ।
ਤੁਲਾ- ਧਿਆਨ ਰੱਖੋ ਕਿ ਉਲਝਣਾਂ ਕਰਕੇ ਆਪ ਦੀ ਪਲਾਨਿੰਗ ਉਖੜ ਵਿਗੜ ਨਾ ਜਾਵੇ, ਦੂਜਿਆਂ ’ਤੇ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।
ਬ੍ਰਿਸ਼ਚਕ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਬਾਧਾ ਮੁਸ਼ਕਲ ਹਟੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਧਨ- ਰਾਜਕੀ ਕੰਮਾਂ ’ਚ ਵਿਜੇ ਮਿਲੇਗੀ, ਅਫਸਰ ਆਪ ਦੇ ਪ੍ਰਤੀ ਸਾਫਟ ਸੁਪੋਰਟਿਵ ਹਮਦਰਦਾਨਾ ਰੁਖ ਰੱਖਣਗੇ, ਕਾਰੋਬਾਰੀ ਦਸ਼ਾ ਸੰਤੋਖਜਨਕ।
ਮਕਰ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਕਦਮ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਕੁੰਭ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਲੈਣ-ਦੇਣ ਦਾ ਕੰਮ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ।
ਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਸ਼ੁੱਭ ਕੰਮਾਂ ’ਚ ਧਿਆਨ।
15 ਜੁਲਾਈ 2021, ਵੀਰਵਾਰ ਹਾੜ੍ਹ ਸੁਦੀ ਤਿਥੀ ਪੰਚਮੀ (ਸਵੇਰੇ 7.17 ਤੱਕ) ਅਤੇ ਮਗਰੋਂ ਿਤੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਸਿੰਘ ’ਚ
ਮੰਗਲ ਕਰਕ ’ਚ
ਬੁੱੱਧ ਮਿਥੁਨ ’ਚ
ਗੁਰੂ ਕੁੰਭ ’ਚ
ਸ਼ੁੱਕਰ ਕਰਕ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਹਾੜ੍ਹ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 24 (ਹਾੜ੍ਹ), ਹਿਜਰੀ ਸਾਲ 1442, ਮਹੀਨਾ : ਜਿਲਹਿਜ਼ ਤਰੀਕ : 4, ਸੂਰਜ ਉਦੇ ਸਵੇਰੇ 5.38 ਵਜੇ, ਸੂਰਜ ਅਸਤ ਸ਼ਾਮ 7.29 ਵਜੇ (ਜਲੰਧਰ ਟਾਈਮ) ਨਕਸ਼ੱਤਰ : ਉਤਰਾ ਫਾਲਗੁਣੀ (15-16 ਮੱਧ ਰਾਤ 3.21 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਵਰਿਯਾਨ (ਪੁਰਵ ਦੁਪਹਿਰ 11.43 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਸਿੰਘ ਰਾਸ਼ੀ ’ਤੇ (ਸਵੇਰੇ 9.39 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪਵੇਸ਼ ਕਰੇਗਾ। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸਕੰਦ ਛੱਠ, ਕੁਮਾਰ ਛੱਠ।
–(ਪੰ. ਅਸੁਰਾਰੀ ਨੰਦ ਸ਼ਾਂਡਲਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ
NEXT STORY