ਮੇਖ : ਵਿਰੋਧੀ ਕੈਂਪ ’ਚ ਕਿਸੇ ਮਹਿਲਾ ਦੀ ਮੌਜੂਦਗੀ ਨਾਲ ਆਪ ਦੀਆਂ ਮੁਸ਼ਕਲਾਂ-ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਇਸ ਲਈ ਜ਼ਿਆਦਾ ਚੌਕਸੀ ਵਰਤੋ।
ਬ੍ਰਿਖ : ਸੰਤਾਨ ਦਾ ਰੁਖ ਮਿਕਸਡ ਜਿਹਾ ਰਹੇਗਾ, ਕਿਸੇ ਸਮੇਂ ਉਹ ਆਪ ਦੇ ਨਾਲ ਨਜ਼ਰ ਆਵੇਗੀ ਅਤੇ ਕਿਸੇ ਘੜੀ ਉਹ ਸਹਿਯੋਗ ਦੇਣ ਤੋਂ ਬੱਚਦੀ ਨਜ਼ਰ ਆਵੇਗੀ।
ਮਿਥੁਨ : ਪੂਰੀ ਤਿਆਰੀ ਦੇ ਬਗੈਰ ਕੋਰਟ-ਕਚਹਿਰੀ ’ਚ ਜਾਣ ’ਤੇ ਮਨਮਰਜ਼ੀ ਦੀ ਸਫਲਤਾ ਨਾ ਮਿਲੇਗੀ, ਅਦਾਲਤੀ ਢਾਂਚੇ ਨਾਲ ਜੁੜੇ ਲੋਕ ਵੀ ਪੂਰਾ ਸਹਿਯੋਗ ਨਾ ਕਰਨਗੇ।
ਕਰਕ : ਹਲਕੀ ਨੇਚਰ ਅਤੇ ਸੋਚ ਵਾਲੇ ਲੋਕ ਹਰ ਮਾਮਲੇ ’ਚ ਆਪ ਦੀ ਲੱਤ ਖਿੱਚਦੇ ਨਜ਼ਰ ਆਉਣਗੇ, ਇਸ ਲਈ ਉਨ੍ਹਾਂ ਨਾਲ ਜ਼ਿਆਦਾ ਨੇੜਤਾ-ਤਾਲਮੇਲ ਨਾ ਰੱਖੋ।
ਸਿੰਘ : ਪੂਰੀ ਮਿਹਨਤ ਕਰਨ ਦੇ ਬਾਵਜੂਦ ਵੀ ਕਾਰੋਬਾਰੀ ਕੰਮਾਂ ’ਚ ਮਨਮਰਜ਼ੀ ਦੀ ਸਫਲਤਾ ਨਾ ਮਿਲੇਗੀ, ਕਾਰੋਬਾਰੀ ਟੂਰ ਵੀ ਸਹੀ ਨਤੀਜਾ ਨਾ ਦੇਵੇਗਾ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਨਾ ਤਾਂ ਆਪ ਦੇ ਯਤਨ ਸਹੀ ਰਿਟਰਨ ਦੇਣਗੇ ਅਤੇ ਨਾ ਹੀ ਉਤਸ਼ਾਹ ਨਾਲ ਆਪ ਕੁਝ ਕਰਨ ਦੀ ਚਾਹਤ ਰੱਖ ਸਕੋਗੇ।
ਤੁਲਾ : ਸਿਤਾਰਾ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਅਤੇ ਬਣਦੇ ਕੰਮ ਨੂੰ ਵਿਗਾੜਣ ਵਾਲਾ, ਦੂਜਿਆਂ ਦੇ ਝਾਸਿਆਂ ’ਚ ਫਸਣ ਤੋਂ ਬਚਣਾ ਸਹੀ ਰਹੇਗਾ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।
ਧਨ : ਰਾਜਕੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਨਾ ਤਾਂ ਆਪ ਦੇ ਪੱਖ ਦੀ ਕੋਈ ਖਾਸ ਸੁਣਵਾਈ ਹੋਵੇਗੀ ਅਤੇ ਨਾ ਹੀ ਆਪ ’ਤੇ ਧਿਆਨ ਦਿੱਤਾ ਜਾਵੇਗਾ।
ਮਕਰ : ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗੇਟਿਵਿਟੀ ਆਪ ਨੂੰ ਨਾ ਸਿਰਫ ਅਪਸੈੱਟ ਹੀ ਰੱਖੇਗੀ ਬਲਕਿ ਆਪ ਨੂੰ ਉਤਸ਼ਾਹਹੀਣ ਵੀ ਰੱਖੇਗੀ।
ਕੁੰਭ : ਜਨਰਲ ਸਿਤਾਰਾ ਕਮਜ਼ੋਰ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ, ਫਿਰ ਕੇਤੂ ਦੀ ਸਥਿਤੀ ਵੀ ਸਿਹਤ ਨੂੰ ਵਿਗਾੜਣ ਵਾਲੀ ਬਣ ਸਕਦੀ ਹੈ।
ਮੀਨ : ਕਾਰੋਬਾਰੀ ਦਸ਼ਾ ਸੰਤੋਖਜਨਕ ਪਰ ਮਨ ’ਤੇ ਨਾ ਤਾਂ ਉਮੀਦ ਬਣੀ ਰਹੇਗੀ, ਫੈਮਿਲੀ ਫਰੰਟ ’ਤੇ ਵੀ ਫਿਕਰ-ਪ੍ਰੇਸ਼ਾਨੀ ਰਹੇਗੀ।
9 ਨਵੰਬਰ 2023, ਵੀਰਵਾਰ
ਕੱਤਕ ਵਦੀ ਤਿਥੀ ਇਕਾਦਸ਼ੀ (ਸਵੇੇਰੇ 10.42 ਤਕ) ਅਤੇ ਮਗਰੋਂ ਤਿਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕੰਨਿਆ ’ਚ
ਮੰਗਲ ਤੁਲਾ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਮੇਖ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਕੱਤਕ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 18 (ਕੱਤਕ), ਹਿਜਰੀ ਸਾਲ 1445, ਮਹੀਨਾ : ਰਬਿ ਉਲਸਾਨੀ, ਤਰੀਕ : 24, ਸੂਰਜ ਉਦੇ ਸਵੇਰੇ 6.53 ਵਜੇ, ਸੂਰਜ ਅਸਤ ਸ਼ਾਮ 5.29 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਫਾਲਗੁਣੀ (ਰਾਤ 9.57 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਵੈਧ੍ਰਿਤੀ (ਸ਼ਾਮ 4.48 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ) , ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਰਮਾ ਇਕਾਦਸ਼ੀ ਵਰਤ, ਗੋਵਤਸ ਦੁਆਦਸ਼ੀ, ਕੋਮੁਦੀ ਮਹੋਤਸਵ ਸ਼ੁਰੂ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY