ਮੇਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਪ੍ਰਾਪਰਟੀ ਅਤੇ ਕੋਰਟ ਕਚਹਿਰੀ ਦੇ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਬ੍ਰਿਖ : ਯਤਨ ਕਰਨ ’ਤੇ ਜਿੱਥੇ ਆਪ ਦੀ ਕੰਮਕਾਜੀ ਪਲਾਨਿੰਗ ਕੁਝ ਅੱਗੇ ਵਧੇਗੀ, ਉੱਥੇ ਆਪ ਕਿਸੇ ਸਮੱਸਿਆ ਨੂੰ ਵੀ ਟੈਕਲ ਕਰ ਸਕਦੇ ਹੋ।
ਮਿਥੁਨ : ਸਿਤਾਰਾ ਆਮਦਨ ਵਾਲਾ ਅਤੇ ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕਾਰੋਬਾਰੀ ਟੂਰਿੰਗ ਵੀ ਬਿਹਤਰ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕਰਕ : ਯਤਨ ਕਰਨ ’ਤੇ ਕਾਰੋਬਾਰੀ ਕੰਮਾਂ ’ਚ ਸਫਲਤਾ ਮਿਲੇਗੀ, ਜਿਹੜੇ ਵੀ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਤਬੀਅਤ’ਚ ਜ਼ਿੰਦਾਦਿਲੀ ਰਹੇਗੀ।
ਸਿੰਘ : ਕਿਉਂਕਿ ਸਮਾਂ ਕਮਜ਼ੋਰ ਅਤੇ ਪ੍ਰੇਸ਼ਾਨੀ ਵਾਲਾ ਹੈ, ਇਸ ਲਈ ਹਰ ਕੰਮ ਨੂੰ ਹੱਥ ’ਚ ਲੈਣ ਦੇ ਸਮੇਂ ਆਪ ਦੁਵਿਧਾ ਅਤੇ ਅਸਮੰਜਸ ’ਚ ਰਹੋਗੇ।
ਕੰਨਿਆ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਿਸੇ ਕੰਮਕਾਜੀ ਪ੍ਰੋਗਰਾਮ ਨੂੰ ਅੱਗੇ ਵਧਾਉਣ ’ਚ ਮਦਦ ਦੇਣ ਵਾਲਾ ਪਰ ਤਬੀਅਤ ’ਚ ਤੇਜ਼ੀ ਬਣੀ ਰਹੇਗੀ।
ਤੁਲਾ : ਸਮਾਂ ਬਿਹਤਰ, ਕਿਸੇ ਅਫਸਰ ਦੇ ਸਾਫਟ ਅਤੇ ਸੁਪੋਰਟਿਵ ਰੁਖ ਕਰ ਕੇ ਆਪ ਦੇ ਕਿਸੇ ਕੰਮ ’ਚ ਉਸ ਦੀ ਸਮੱਸਿਆ ਦਾ ਜ਼ੋਰ ਘਟੇਗਾ।
ਬ੍ਰਿਸ਼ਚਕ : ਸਟ੍ਰਾਂਗ ਸਿਤਾਰੇ ਕਰ ਕੇ ਆਪ ਹਰ ਕੰਮ ਨੂੰ ਹੱਥ ’ਚ ਲੈਣ ਲਈ ਉਤਸ਼ਾਹਿਤ ਅਤੇ ਤਿਆਰ ਰਹੋਗੇ, ਕੰਮਕਾਜੀ ਦਸ਼ਾ ਬਿਹਤਰ ਰਹੇਗੀ।
ਧਨ : ਸਿਤਾਰਾ ਸਿਹਤ ਲਈ ਕਮਜ਼ੋਰ, ਵੈਸੇ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕੋਈ ਕੰਮ ਜਲਦਬਾਜ਼ੀ ’ਚ ਨਿਪਟਾਓ।
ਮਕਰ : ਕੰਮਕਾਜੀ ਦਸ਼ਾ ਸੰਤੋਖਜਨਕ, ਮਨ ਸਫਰ ਲਈ ਰਾਜ਼ੀ ਰਹੇਗਾ, ਦੋਨੋਂ ਪਤੀ ਪਤਨੀ ਇਕ ਦੂਜੇ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ।
ਕੁੰਭ : ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ, ਇਸ ਲਈ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਨਾ ਕਰਨਾ ਵੀ ਸਹੀ ਰਹੇਗਾ।
ਮੀਨ : ਮਨ ’ਤੇ ਸਾਤਵਿਕ ਅਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਸ਼ਤਰੂ ਚਾਹ ਕੇ ਵੀ ਆਪ ਅੱਗੇ ਟਿਕ ਨਾ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।
3 ਦਸੰਬਰ 2023, ਐਤਵਾਰ
ਮੱਘਰ ਵਦੀ ਤਿੱਥੀ ਛੱਠ (ਸ਼ਾਮ 7.28 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਕਰਕ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਧਨ ’ਚ
ਗੁਰੂ ਮੇਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਮੱਘਰ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ :1945, ਮਿਤੀ: 12 (ਮੱਘਰ), ਹਿਜਰੀ ਸਾਲ 1445, ਮਹੀਨਾ: ਜਮਾਦਿ ਉਲ ਅੱਵਲ, ਤਰੀਕ : 18, ਸੂਰਜ ਉਦੇ ਸਵੇਰੇ 7.14 ਵਜੇ, ਸੂਰਜ ਅਸਤ ਸ਼ਾਮ 5.20 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਰਾਤ 9.36 ਤੱਕ) ਅਤੇ ਮਗਰੋਂ ਨਕਸ਼ੱਤਰ ਮੱਘਾ, ਯੋਗ : ਏਂਦਰ (ਰਾਤ 8.56 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਕਰਕ ਰਾਸ਼ੀ ’ਤੇ (ਰਾਤ 9.36 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (ਸ਼ਾਮ 7.28 ’ਤੇ) , ਰਾਤ 9.36 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਡਾ. ਰਾਜਿੰਦਰ ਪ੍ਰਸਾਦ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕਰਕ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY