ਮੇਖ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫ਼ਲਤਾ ਮਿਲੇਗੀ, ਅਫਸਰ ਆਪ ਦੀ ਗੱਲ ਧਿਆਨ, ਧੀਰਜ ਨਾਲ ਸੁਣਨਗੇ, ਦੁਸ਼ਮਣ ਵੀ ਕਮਜ਼ੋਰ ਰਹਿਣਗੇ।
ਬ੍ਰਿਖ : ਜਨਰਲ ਸਿਤਾਰਾ ਮਜ਼ਬੂਤ ਜਿਹੜਾ ਆਪ ਦੀ ਪਲਾਨਿੰਗ- ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ’ਚ ਹੈਲਪਫੁਲ ਹੋਵੇਗਾ, ਦੁਸ਼ਮਣ ਆਪ ਦੀ ਪਕੜ ’ਚ ਰਹਿਣਗੇ।
ਮਿਥੁਨ : ਸਿਤਾਰਾ ਸਿਹਤ, ਖਾਸ ਕਰਕੇ ਢਿੱਡ ਲਈ ਠੀਕ ਨਹੀਂ, ਇਸ ਲਈ ਉਨ੍ਹਾਂ ਵਸਤਾਂ ਦੀ ਖਾਣ-ਪੀਣ ’ਚ ਵਰਤੋਂ ਘੱਟ ਹੀ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫ਼ਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਸਦਭਾਅ ਬਣਿਆ ਰਹੇਗਾ।
ਸਿੰਘ : ਵਿਰੋਧੀਆਂ ’ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਲਿਫਟ ਦਿਓ ਕਿਉਂਕਿ ਉਨ੍ਹਾਂ ਨਾਲ ਤਾਲਮੇਲ ਅਤੇ ਨੇੜਤਾ ਨੁਕਸਾਨ ਹੀ ਦੇਵੇਗੀ।
ਕੰਨਿਆ : ਯਤਨ ਕਰਨ ’ਤੇ ਆਪ ਦੀ ਕੋਈ ਸਕੀਮ ਸਿਰੇ ਚੜ੍ਹੇਗੀ, ਮਾਣ-ਸਨਮਾਨ ਬਣਿਆ ਰਹੇਗਾ, ਆਪ ਜਨਰਲ ਤੌਰ ’ਤੇ ਕਾਫੀ ਐਕਟਿਵ ਰਹੋਗੇ।
ਤੁਲਾ : ਜ਼ਮੀਨੀ ਜਾਇਦਾਦ ਕੰਮਾਂ ਲਈ ਸਿਤਾਰਾ ਚੰਗਾ, ਵੱਡੇ ਲੋਕਾਂ ’ਚ ਆਪ ਦੀ ਪੈਠ-ਲਿਹਾਜ਼ਦਾਰੀ ਬਣੀ ਰਹੇਗੀ ਪਰ ਸਿਹਤ ਦਾ ਧਿਆਨ ਜ਼ਰੂਰ ਰੱਖੋ।
ਬ੍ਰਿਸ਼ਚਕ : ਵੱਡੇ ਲੋਕ ਆਪ ਦੀ ਗੱਲ ਧਿਆਨ ਨਾਲ ਸੁਣਨਗੇ ਅਤੇ ਆਪ ਦਾ ਲਿਹਾਜ਼ ਕਰਨਗੇ, ਆਪਣੇ ਕਿਸੇ ਕੰਮਕਾਜੀ ਕੰਮ ਨੂੰ ਨਿਪਟਾਉਣ ’ਚ ਵੀ ਕਦਮ ਬੜ੍ਹਤ ਵੱਲ ਰਹੇਗਾ।
ਧਨ : ਵਪਾਰ ਅਤੇ ਕਾਰੋਬਾਰ ਦੇ ਕੰਮਾਂ ’ਚ ਲਾਭ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ, ਕੰਮਕਾਜੀ ਪਲਾਨਿੰਗ ’ਚੋਂ ਵੀ ਕੋਈ ਰੁਕਾਵਟ -ਮੁਸ਼ਕਲ ਹਟੇਗੀ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਤੋਂ ਬਚਾਅ ਰੱਖੋ।
ਕੁੰਭ : ਕਿਉਂਕਿ ਸਿਤਾਰਾ ਖਰਚਿਆਂ ਨੂੰ ਵਧਾਉਣ ਵਾਲਾ ਹੈ, ਇਸ ਲਈ ਹੱਥ ਖਿੱਚ ਕੇ ਖਰਚ ਕਰਨਾ ਸਹੀ ਰਹੇਗਾ, ਨੁਕਸਾਨ ਅਤੇ ਧਨ ਹਾਨੀ ਦਾ ਡਰ।
ਮੀਨ : ਲੋਹਾ, ਲੋਹਾ ਮਸ਼ੀਨਰੀ, ਲੋਹੇ ਦੇ ਕਲ ਪੁਰਜ਼ਿਆਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਦੁਸ਼ਮਣ ਆਪ ਦੀ ਪਕੜ ਹੇਠ ਰਹਿਣਗੇ।
ਮਿਥੁਨ ਰਾਸ਼ੀ ਵਾਲੇ ਸਿਹਤ ਦਾ ਰੱਖਣ ਖ਼ਾਸ ਖ਼ਿਆਲ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY