ਮੇਖ : ਲੋਹਾ, ਲੋਹਾ ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਸਕ੍ਰੈਪ, ਸਰੀਏ ਦਾ ਕੰਮ ਕਰਨ ਵਾਲਿਆਂ ਦਾ ਕਾਰੋਬਾਰੀ ਕਦਮ ਬੜ੍ਹਤ ਵੱਲ ਰਹੇਗਾ।
ਬ੍ਰਿਖ : ਕਿਸੇ ਉਲਝੇ ਰੁਕੇ ਸਰਕਾਰੀ ਕੰਮ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ, ਕੋਈ ਅਫਸਰ ਆਪ ਦੀ ਗੱਲ ਨੂੰ ਧੀਰਜ ਅਤੇ ਧਿਆਨ ਨਾਲ ਸੁਣੇਗਾ।
ਮਿਥੁਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਧਿਆਨ ਰੱਖੋ ਕਿ ਬਾਥਰੂਮ ਜਾਂ ਪੌੜੀਆਂ ਚੜ੍ਹਦੇ ਸਮੇਂ ਪੈਰ ਨਾ ਫਿਸਲ ਜਾਵੇ।
ਕਰਕ : ਸਿਹਤ ਖਾਸ ਕਰ ਕੇ ਪੇਟ ਬਾਰੇ ਸੁਚੇਤ ਰਹਿਣਾ ਜ਼ਿਆਦਾ ਜ਼ਰੂਰੀ ਹੋਵੇਗਾ, ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਨਾ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਕਿਉਂਕਿ ਗਲੇ ’ਚ ਖਰਾਬੀ ਦਾ ਡਰ ਹੋ ਸਕਦਾ ਹੈ, ਇਸ ਲਈ ਠੰਡੀਆਂ ਵਸਤਾਂ ਘੱਟ ਖਾਓ-ਪੀਓ।
ਕੰਨਿਆ : ਡਰੇ-ਡਰੇ ਮਨ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਕਤਰਾ ਸਕਦੇ ਹੋ, ਨੁਕਸਾਨ ਦਾ ਡਰ।
ਤੁਲਾ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਅਤੇ ਐਕਟਿਵ ਰੱਖੇਗਾ, ਤੇਜ਼ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਬ੍ਰਿਸ਼ਚਕ : ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋ ਸਕਦੀ ਹੈ, ਫੈਮਿਲੀ ਫਰੰਟ ’ਤੇ ਵੀ ਤਾਲਮੇਲ ਸਦਭਾਅ ਬਣਿਆ ਰਹੇਗਾ।
ਧਨ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਉਦੇਸ਼, ਮਨੋਰਥ ਸਿਰੇ ਚੜ੍ਹ ਸਕਦਾ ਹੈ, ਮਨ ਅਤੇ ਸੋਚ ਵੀ ਪਾਜ਼ੇਟਿਵ ਰਹੇਗੀ।
ਮਕਰ : ਸਿਤਾਰਾ ਧਨ ਲਾਭ ਦੇਣ ਅਤੇ ਆਪ ਦੇ ਕਿਸੇ ਪ੍ਰੋਗਰਾਮ ਨੂੰ ਯਤਨ ਕਰਨ ’ਤੇ ਅੱਗੇ ਵਧਾਉਣ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ।
ਕੁੰਭ : ਵਪਾਰਕ ਅਤੇ ਕੰਮਕਾਜੀ ਦਸ਼ਾ ਸੰਤੋਖਜਨਕ, ਕੰਮਕਾਜੀ ਕੰਮਾਂ ਲਈ ਆਪ ਦੀ ਭੱਜ-ਦੌੜ ਵੀ ਚੰਗਾ ਨਤੀਜਾ ਦੇਵੇਗੀ।
ਮੀਨ : ਸਿਤਾਰਾ ਨੁਕਸਾਨ ਅਤੇ ਧਨ ਹਾਨੀ ਵਾਲਾ, ਲੈਣ-ਦੇਣ ਜਾਂ ਕਾਰੋਬਾਰੀ ਕੰਮਾਂ ’ਚ ਵੀ ਦੂਜਿਆਂ ’ਤੇ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋਵੇਗਾ।
15 ਜਨਵਰੀ 2024, ਸੋਮਵਾਰ
ਪੋਹ ਸੁਦੀ ਤਿੱਥੀ ਪੰਚਮੀ (15-16 ਮੱਧ ਰਾਤ 2.17 ਤੱਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਕੁੰਭ ’ਚ
ਮੰਗਲ ਧਨ ’ਚ
ਬੁੱਧ ਧਨ ’ਚ
ਗੁਰੂ ਮੇਖ ’ਚ
ਸ਼ੁੱਕਰ ਬ੍ਰਿਸ਼ਚਕ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਮਾਘ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 25 (ਪੋਹ), ਹਿਜਰੀ ਸਾਲ 1445, ਮਹੀਨਾ : ਰਜਬ, ਤਰੀਕ : 3, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.43 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਸਵੇਰੇ 8.07 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ, ਯੋਗ : ਵਰਿਆਨ (ਰਾਤ 11.11 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਕੁੰਭ ਰਾਸ਼ੀ ’ਤੇ (15-16 ਮੱਧ ਰਾਤ 12.37 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸੈਨਾ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY