ਮੇਖ : ਦੁਸ਼ਮਣਾਂ ਦੀ ਸ਼ਰਾਰਤਾਂ ਹਰਕਤਾਂ ਤੇ ਨਜ਼ਰ ਰੱਖਣੀ ਸਹੀ ਰਹੇਗਾ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਪ੍ਰੇਸ਼ਾਨ ਕਰਨ ਦੇ ਬਹਾਨੇ ਭਾਲਦੇ ਰਹਿਣਗੇ।
ਬ੍ਰਿਖ : ਧਾਰਮਿਕ ਕੰਮਾਂ, ਧਾਰਮਿਕ ਲਿਟਰੇਚਰ ਪੜਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀ ਘੱਟ ਲੱਗੇਗਾ, ਮਨ ਤੇ ਨੈਗੇਟਿਵੀ ਸੋਚ ਦਾ ਪ੍ਰਭਾਵ ਵਧੇਗਾ।
ਮਿਥੁਨ : ਕੋਰਟ ਕਚਿਹਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਕਮਜ਼ੋਰ, ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਕਰਕ :ਹਲਕੀ ਸੋਚ ਅਤੇ ਨੇਚਰ ਵਾਲੇ ਸਾਥੀਆਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ, ਕਿਉਂਕਿ ਉਹ ਆਪ ਦੇ ਖਿਲਾਫ ਆਪਣੀ ਸ਼ਰਾਰਤਾਂ ’ਚ ਲੱਗੇ ਰਹਿਣਗੇ।
ਸਿੰਘ : ਬੇਸ਼ੱਕ ਕਾਰੋਬਾਰੀ ਕੰਮਾਂ, ਕਾਰੋਬਾਰੀ ਭੱਜਦੌੜ ਕਰਨ ਲਈ ਸਿਤਾਰਾ ਚੰਗਾ ਹੈ ਤਾਂ ਵੀ ਿਖੱਚਾਤਾਣੀ ਅਤੇ ਤਣਾਤਨੀ ਰਹਿਣ ਦਾ ਡਰ ਰਹਿ ਸਕਦਾ ਹੈ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਪਰ ਫੈਮਿਲੀ ਫਰੰਟ ਤੇ ਖਿੱਚਾਤਾਣੀ ਅਤੇ ਤਨਾਤਣੀ ਬਣੇ ਰਹਿਣ ਦਾ ਡਰ ਰਹਿ ਸਕਦਾ ਹੈ।
ਤੁਲਾ : ਧਿਆਨ ਰੱਖੋ ਕਿ ਉਲਝਣਾਂ ਵਾਲੇ ਸਿਤਾਰੇ ਕਾਰਨ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਖੜ-ਵਿਗੜ ਨਾਂ ਜਾਵੇ, ਨੁਕਸਾਨ ਦਾ ਵੀ ਡਰ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੇਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਧਨ : ਕਿਸੇ ਵੀ ਸਰਕਾਰੀ ਕੰਮ ਲਈ ਕੋਸ਼ਿਸ਼ਾਂ, ਅਣਮੰਨੇ ਮਨ ਨਾਲ ਨਾਂ ਕਰੋ, ਕਿਉਂਕਿ ਉਸ ਦਾ ਫੇਵਰੇਵਲ ਨਤੀਜਾ ਮਿਲਣ ਦੀ ਆਸ ਘੱਟ ਹੀ ਹੈ।
ਮਕਰ : ਇਰਾਦਿਆਂ ’ਚ ਮਜ਼ਬੂਤੀ, ਮਨੋਬਲ, ਪੈਠ ਬਣੀ ਰਹੇਗੀ, ਸ਼ਤਰੂ ਆਪ ਦੀ ਪਕੜ, ਹੇਠ ਰਹਿਣਗੇ, ਪਰ ਘਟੀਆਂ ਲੋਕਾਂ ਨਾਲ ਨੇੜਤਾ ਨਾ ਰੱਖੋ।
ਕੁੰਭ : ਸਿਤਾਰਾ-ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ, ਸੁਚੇਤ ਰਹਿ ਕੇ ਕਰੋ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।
ਮੀਨ : ਅਰਥ ਕਾਰੋਬਾਰੀ ਦਸ਼ਾ ਚੰਗੀ, ਸਮਾਂ ਸਫਲਤਾ ਅਤੇ ਇੱਜ਼ਤ ਮਾਣ ਦੇਣ ਵਾਲਾ, ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
23 ਦਸੰਬਰ 2024, ਸੋਮਵਾਰ
ਪੋਹ ਵੁਦੀ ਤਿੱਥੀ ਅਸ਼ਟਮੀ (ਸ਼ਾਮ 5.08 ਤੱਕ) ਅਤੇ ਮਗਰੋਂ ਤਿਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਕੰਨਿਆ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮਕਰ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 9 , ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 2 (ਪੋਹ), ਹਿਜਰੀ ਸਾਲ 1446, ਮਹੀਨਾ : ਜਮਾਦਿ ਉੱਲ ਸਾਨੀ, ਤਰੀਕ : 21, ਸੂਰਜ ਉਦੇ ਸਵੇਰੇ 7.28 ਵਜੇ, ਸੂਰਜ ਅਸਤ ਸ਼ਾਮ 5.26 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉਤਰਾ ਫਾਲਗੁਣੀ (ਸਵੇਰੇ 9.09 ਤੱਕ) ਅਤੇ ਮਗਰੋਂ ਨੱਕਸ਼ਤਰ ਹਸਤ, ਯੋਗ :ਸੌਭਾਗਿਯ (ਸ਼ਾਮ 7.54 ਤੱਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ)ਦਿਸ਼ਾ ਸ਼ੂਲ: ਪੁਰਬ, ਦਿਵਸ ਅਤੇ ਤਿਉਹਾਰ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸਤ ਨੌ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ:- ਰੁਕਮਣੀ ਅਸ਼ਟਮੀ, ਚੌਧਰੀ ਚਰਣ ਸਿੰਘ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਬ੍ਰਿਖ ਰਾਸ਼ੀ ਵਾਲਿਆਂ ਨੂੰ ਹੋਵੇਗੀ ਮਾਣ-ਸਨਮਾਨ ਦੀ ਪ੍ਰਾਪਤੀ, ਕੰਨਿਆ ਰਾਸ਼ੀ ਵਾਲਿਆਂ ਨੂੰ ਹਾਨੀ-ਨੁਕਸਾਨ ਦਾ ਡਰ
NEXT STORY