ਮੇਖ : ਸਿਤਾਰਾ ਸਵੇਰ ਤੱਕ ਜਨਰਲ ਤੌਰ ’ਤੇ ਨਾਰਮਲ ਜਿਹੇ ਹਾਲਾਤ ਰੱਖੇਗਾ ਪਰ ਬਾਅਦ ’ਚ ਵਿਪਰੀਤ ਅਤੇ ਪ੍ਰੇਸ਼ਾਨੀ ਵਾਲੇ ਹਾਲਾਤ ਨਾਲ ਨਿਪਟਣਾ ਪਵੇਗਾ।
ਬ੍ਰਿਖ : ਸਿਤਾਰਾ ਸਵੇਰੇ ਤੱਕ ਕਮਜ਼ੋਰ, ਕਿਸੇ ਝਮੇਲੇ ਦੇ ਜਾਗਣ ਦਾ ਡਰ ਪਰ ਬਾਅਦ ’ਚ ਕਾਰੋਬਾਰੀ ਮੋਰਚੇ ’ਤੇ ਸਫਲਤਾ ਮਿਲਣ ਦਾ ਚਾਂਸ।
ਮਿਥੁਨ : ਸਿਤਾਰਾ ਸਵੇਰ ਤੱਕ ਬਿਹਤਰ, ਹਰ ਮੋਰਚੇ ’ਤੇ ਆਮ ਐਕਟਿਵ ਰਹੋਗੇ ਪਰ ਬਾਅਦ ’ਚ ਸਮਾਂ ਕੰਪਲੀਕੇਸ਼ਨਸ ਵਾਲਾ ਬਣੇਗਾ।
ਕਰਕ : ਸਿਤਾਰਾ ਸਵੇਰ ਤੱਕ ਜਾਇਦਾਦੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਮਨ ਅਤੇ ਸੋਚ ਗਲਤ ਕੰਮਾਂ ਵੱਲ ਭਟਕਦੀ ਰਹਿ ਸਕਦੀ ਹੈ।
ਸਿੰਘ : ਸਿਤਾਰਾ ਸਵੇਰ ਤੱਕ ਕੰਮਕਾਜੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਮਨ ’ਚ ਮਾਯੂਸੀ ਵਧਣ ਅਤੇ ਕਿਸੇ ਪ੍ਰੇਸ਼ਾਨੀ ਦੇ ਉਭਰਨ ਦਾ ਡਰ।
ਕੰਨਿਆ : ਸਿਤਾਰਾ ਸਵੇਰੇ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ ਰਹੇਗਾ ਪਰ ਬਾਅਦ ’ਚ ਹਰ ਕੰਮ ਦਾ ਨਿਪਟਾਰਾ ਕਰਦੇ ਸਮੇਂ ਆਪ ਸੁਸਤੀ ਮਹਿਸੂਸ ਕਰੋਗੇ।
ਤੁਲਾ : ਸਵੇਰੇ ਤੱਕ ਹਰ ਮੋਰਚੇ ’ਤੇ ਬਿਹਤਰ ਹਾਲਾਤ ਰਹਿਣਗੇ ਪਰ ਬਾਅਦ ’ਚ ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਬ੍ਰਿਸ਼ਚਕ : ਸਿਤਾਰਾ ਸਵੇਰੇ ਤੱਕ ਨੁਕਸਾਨ ਦੇਣ ਅਤੇ ਮਨ ਨੂੰ ਅਪਸੈਟ ਰੱਖਣ ਵਾਲਾ, ਪਰ ਬਾਅਦ ’ਚ ਹਰ ਕੰਮ ਲਈ ਜ਼ਿਆਦਾ ਯਤਨ ਕਰਨਾ ਪਵੇਗਾ।
ਧਨ : ਸਿਤਾਰਾ ਸਵੇਰ ਤੱਕ ਕਾਰੋਬਾਰੀ ਪਲਾਨਿੰਗ ਨੂੰ ਅਟੈਂਡ ਕਰਨ ਲਈ ਸਮਾਂ ਚੰਗਾ ਪਰ ਬਾਅਦ ’ਚ ਵਿਪਰੀਤ ਹਾਲਾਤ ਬਣਨਗੇ।
ਮਕਰ : ਸਿਤਾਰਾ ਸਵੇਰ ਤੱਕ ਨੁਕਸਾਨ ਦੇਣ ਅਤੇ ਮਨ ਨੂੰ ਅਪਸੈੱਟ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਕਾਰੋਬਾਰੀ ਟੂਰਿੰਗ ਲਈ ਚੰਗਾ।
ਕੁੰਭ : ਸਿਤਾਰਾ ਸਿਹਤ ਲਈ ਬਿਹਤਰ, ਮਨੋਬਲ ’ਚ ਮਜ਼ਬੂਤੀ ਰਹੇਗੀ ਪਰ ਬਾਅਦ ’ਚ ਹਰ ਕੋਸ਼ਿਸ਼ ’ਚ ਕਦਮ ਪਿੱਛੜ ਸਕਦਾ ਹੈ।
ਮੀਨ : ਸਿਤਾਰਾ ਸਵੇਰ ਤੱਕ ਪੇਟ ਲਈ ਕਮਜ਼ੋਰ, ਧਿਆਨ ਰੱਖੋ ਕਿ ਕੋਈ ਨੁਕਸਾਨ ਨਾ ਹੋ ਜਾਵੇ, ਫਿਰ ਬਾਅਦ ’ਚ ਵੀ ਪ੍ਰੇਸ਼ਾਨੀ ਰਹਿਣ ਦਾ ਡਰ।
17 ਦਸੰਬਰ 2025, ਬੁੱਧਵਾਰ
ਪੋਹ ਵਦੀ ਤਿੱਥੀ ਤਰੋਦਸ਼ੀ (17-18 ਮੱਧ ਰਾਤ 2.33 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਤੁਲਾ ’ਚ
ਮੰਗਲ ਧਨ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਬ੍ਰਿਸ਼ਚਕ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਪੋਹ ਪ੍ਰਵਿਸ਼ਟੇ1, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 24 (ਮੱਘਰ), ਹਿਜਰੀ ਸਾਲ 1447, ਮਹੀਨਾ : ਜਮਾਦਿ ਉੱਲਸਾਨੀ, ਤਰੀਕ : 24, ਸੂਰਜ ਉਦੇ ਸਵੇਰੇ 7.22 ਵਜੇ, ਸੂਰਜ ਅਸਤ : ਸ਼ਾਮ 5.22 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਬਾਅਦ ਦੁਪਹਿਰ 5.12 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ :ਸੁਕਰਮਾ (ਬਾਅਦ ਦੁਪਹਿਰ 2.17 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਤੁਲਾ ਰਾਸ਼ੀ ’ਤੇ (ਸਵੇਰੇ 10.26 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭੱਦਰਾ ਸ਼ੁਰੂ ਹੋਵੇਗੀ (17-18 ਮੱਧ ਰਾਤ 2.33 ’ਤੇ),ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪ੍ਰਦੋਸ਼ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
NEXT STORY