ਮੇਖ : ਵਹੀਕਲਸ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕਾਰੋਬਾਰੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।
ਬ੍ਰਿਖ : ਰਾਜ ਦਰਬਾਰ ’ਚ ਜਾਣ ’ਤੇ ਆਪ ਦੇ ਪ੍ਰਤੀ ਅਫ਼ਸਰਾਂ ਦੇ ਰੁਖ  ’ਚ ਨਰਮੀ ਨਜ਼ਰ ਆਵੇਗੀ, ਸ਼ਤਰੂ ਵੀ ਆਪ ਦਾ ਲਿਹਾਜ਼ ਕਰਨਗੇ।
ਮਿਥੁਨ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ ਸਤਿਸੰਗ ਸੁਣਨ ’ਚ ਜੀਅ ਲੱਗੇਗਾ।
ਕਰਕ : ਸਿਹਤ ’ਚ ਗੜਬੜੀ ਰਹਿਣ ਦਾ ਡਰ, ਇਸ ਲਈ ਖਾਣ-ਪੀਣ ’ਚ  ਲਾਪਰਵਾਹੀ ਨਹੀਂ ਵਰਤਣੀ ਚਾਹੀਦੀ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।
ਸਿੰਘ : ਵਪਾਰਕ ਅਤੇ ਕੰਮਕਾਜ  ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ, ਫ਼ੈਮਿਲੀ ਫ੍ਰੰਟ ’ਤੇ ਤਾਲਮੇਲ ਸਹਿਯੋਗ ਬਣਿਆ ਰਹੇਗਾ।
ਕੰਨਿਆ : ਸ਼ਤਰੂ ਉਭਰਦੇ ਸਿਮਟਦੇ ਰਹਿਣਗੇ ਅਤੇ ਆਪ ਲਈ ਵਿਪਰੀਤ ਹਾਲਾਤ ਬਣਾਉਂਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਵੱਲੋਂ ਸੁਚੇਤ ਰਹਿਣਾ ਜ਼ਰੂਰੀ।
ਤੁਲਾ : ਸੰਤਾਨ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦ ਮਿਲ ਸਕਦੀ ਹੈ, ਅਰਥ ਦਸ਼ਾ ਵੀ ਸੁਖਦ ਰਹੇਗੀ।
ਬ੍ਰਿਸ਼ਚਕ : ਕੋਰਟ ਕਚਹਿਰੀ ਨਾਲ ਜੁੜਦਾ ਕੋਈ ਕੰਮ ਹੱਥ ’ਚ ਲੈਣ ਲਈ ਸਮਾਂ ਚੰਗਾ ਹੈ, ਮਾਣ-ਸਨਮਾਨ ਦੀ ਪ੍ਰਾਪਤੀ। 
ਧਨੁ : ਵੱਡੇ ਲੋਕ ਆਪ ਦੇ ਪ੍ਰਤੀ ਸਾਫ਼ਟ-ਸੁਪੋਰਟਿਵ ਅਤੇ ਹਮਦਰਦਾਨਾ ਰੁਖ ਰੱਖਣਗੇ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।
ਮਕਰ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਪਲਾਨਿੰਗ, ਪ੍ਰੋਗਰਾਮਿੰਗ ਲਾਭ ਦੇਵੇਗੀ, ਜਨਰਲ ਹਾਲਾਤ ਵੀ ਅਨੁਕੂਲ ਚਲਣਗੇ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹਡ਼ੇ ਕੰਮ ਲਈ ਸੋਚਗੇ ਜਾਂ ਵਿਚਾਰ ਕਰੋਗੇ, ਉਸ ’ਚ ਕੁਝ ਨਾ ਕੁਝ ਸਫ਼ਲਤਾ ਜ਼ਰੂਰ ਮਿਲੇਗੀ।
ਮੀਨ : ਸਿਤਾਰਾ ਕਿਉਂਕਿ ਉਲਝਣਾਂ-ਝਮੇਲਿਆਂ-ਪੇਚੀਦਗੀਆਂ ਵਾਲਾ, ਇਸ ਲਈ ਕੋਈ ਵੀ ਕੰਮ ਤਿਆਰੀ ਦੇ ਬਗੈਰ ਸ਼ੁਰੂ ਜਾਂ ਹੱਥ ’ਚ ਨਹੀਂ ਲੈਣਾ ਚਾਹੀਦਾ
ਅੱਜ ਦਾ ਰਾਸ਼ੀਫਲ
31 ਅਕਤੂਬਰ 2025, ਸ਼ੁੱਕਰਵਾਰ
ਕੱਤਕ ਸੁਦੀ ਤਿੱਥੀ ਨੌਮੀ (ਸਵੇਰੇ 10.04 ਤਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ              ਤੁਲਾ ’ਚ 
ਚੰਦਰਮਾ          ਮਕਰ ’ਚ (ਸਵੇਰੇ 6.49 ਤੱਕ)  
ਮੰਗਲ            ਬ੍ਰਿਸ਼ਚਕ ’ਚ
ਬੁੱਧ               ਬ੍ਰਿਸ਼ਚਕ ’ਚ 
ਗੁਰੂ              ਕਰਕ ’ਚ 
ਸ਼ੁੱਕਰ            ਕੰਨਿਆ  ’ਚ 
ਸ਼ਨੀ             ਮੀਨ ’ਚ
ਰਾਹੂ             ਕੁੰਭ ’ਚ                                                     
ਕੇਤੂ              ਸਿੰਘ ’ਚ  
ਬਿਕ੍ਰਮੀ ਸੰਮਤ :  2082, ਕੱਤਕ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 9 (ਕਤੱਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉੱਲ ਅੱਵਲ, ਤਰੀਕ : 8, ਸੂਰਜ ਉਦੇ ਸਵੇਰੇ 6.46 ਵਜੇ, ਸੂਰਜ ਅਸਤ : ਸ਼ਾਮ 5.36 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (ਸ਼ਾਮ 6.51 ਤਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਵ੍ਰਿਧੀ (31 ਅਕਤੂਬਰ-1 ਨਵੰਬਰ ਮੱਧ ਰਾਤ  4.32 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਮਕਰ ਰਾਸ਼ੀ ’ਤੇ (ਸਵੇਰੇ 6.49 ਤੱਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵੇਗੀ (ਸਵੇਰੇ 6.49 ’ਤੇ), ਦਿਸ਼ਾ ਸ਼ੂਲ : ਪੱੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸਰਦਾਰ ਪਟੇਲ ਜੈਅੰਤੀ, ਇੰਦਰਾ ਗਾਂਧੀ ਬਲਿਦਾਨ ਦਿਵਸ, ਆਚਾਰਿਆ ਨਰਿੰਦਰ ਦੇਵ ਜਨਮ ਦਿਵਸ, ਮੇਲਾ ਅਚਲੇਸ਼ਵਰ (ਬਟਾਲਾ) ਸ਼ੁਰੂ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 
ਇਨ੍ਹਾਂ 3 ਰਾਸ਼ੀਆਂ ਵਾਲੇ ਲੋਕਾਂ ਲਈ ਬੇਹੱਦ Lucky ਸਾਬਿਤ ਹੋਵੇਗਾ ਅਗਲਾ ਸਾਲ ! ਵਰ੍ਹੇਗਾ ਪੈਸਿਆਂ ਦਾ ਮੀਂਹ
NEXT STORY