ਮੇਖ : ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ’ਚ ਹੈਲਪਫੁੱਲ ਹੋਵੇਗਾ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ ਰਹਗੇ।
ਬ੍ਰਿਖ :ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਅਹਿਤਿਆਤ ਵਰਤਣੀ ਜ਼ਰੂਰੀ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਮਿਥੁਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਤਾਲਮੇਲ ਸਦਭਾਅ ਬਣਿਆ ਰਹੇਗਾ।
ਕਰਕ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਕਿਉਂਕਿ ਉਹ ਨੁਕਸਾਨ ਪਹੁਚਾਉਣ ਦੇ ਮਾਮਲੇ ’ਚ ਕਦੀ ਵੀ ਲਿਹਾਜ਼ ਨਾ ਕਰਨਗੇ।
ਸਿੰਘ :ਸੰਤਾਨ ਦੇ ਸਹਿਯੋਗੀ ਅਤੇ ਸੁਪਰੋਟਿਵ ਰੁਖ ਕਰਕੇ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਟੈਕਲ ਕਰਨ ’ਚ ਮਦਦ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ।
ਕੰਨਿਆ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਅਤੇ ਸਾਫਟ ਰੁਖ ਰੱਖਣਗੇ।
ਤੁਲਾ : ਕਿਸੇ ਸੱਜਣ ਦੀ ਮਦਦ ਨਾਲ ਆਪ-ਆਪਣੀ ਕਿਸੇ ਸਮੱਸਿਆ ਨੂੰ ਹੱਲ ਕਰ ਸਕੋਗੇ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।
ਬ੍ਰਿਸ਼ਚਕ : ਟੀਚਿੰਗ, ਕੋਚਿੰਗ, ਪਬਲੀਸ਼ਿੰਗ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ ਕਦਮੀ ਜ਼ਰੂਰ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮਕਰ : ਧਿਆਨ ਰੱਖੋ ਕਿ ਉਲਝਣਾਂ-ਝਗੜਿਆਂ ਕਰਕੇ ਆਪ ਦੀ ਕੋਈ ਪਲਾਨਿੰਗ ਅਪਸੈੱਟ ਨਾ ਹੋ ਜਾਵੇ, ਨੁਕਸਾਨ ਅਤੇ ਧਨ ਹਾਨੀ ਦਾ ਵੀ ਡਰ।
ਕੁੰਭ : ਸਿਤਾਰਾ ਵਪਾਰ ਅਤੇ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕਾਰੋਬਾਰੀ ਟੂਰਿੰਗ ਲਾਭ ਵਾਲੀ।
ਮੀਨ : ਸਿਤਾਰਾ ਸਰਕਾਰੀ- ਗੈਰ ਸਰਕਾਰੀ ਕੰਮਾਂ ਨੂੰ ਸੰਵਾਰਨ, ਕਿਸੇ ਬਾਧਾ ਮੁਸ਼ਕਿਲ ਨੂੰ ਰਸਤੇ ’ਚੋਂ ਹਟਾਉਣ ਅਤੇ ਮਾਣ ਸਨਮਾਨ ਦੇਣ ਵਾਲਾ।
27 ਅਕਤੂਬਰ 2025, ਸੋਮਵਾਰ
ਕੱਤਕ ਸੁਦੀ ਤਿੱਥੀ ਛੱਠ (ਪੂਰਾ ਦਿਨ ਰਾਤ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਧਨ ’ਚ
ਮੰਗਲ ਤੁਲਾ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਕਰਕ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 5 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 4, ਸੂਰਜ ਉਦੇ ਸਵੇਰੇ 6.43 ਵਜੇ, ਸੂਰਜ ਅਸਤ : ਸ਼ਾਮ 5.39 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (ਦੁਪਹਿਰ 1.28 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਖਾੜਾ, ਯੋਗ : ਅਤਿਗੰਡ (ਸਵੇਰੇ 7.27 ਤੱਕ) ਅਤੇ ਮਗਰੋਂ ਯੋਗ ਸੁਕਰਮਾ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਦੁਪਹਿਰ 1.28 ਤੱਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸੂਰਜ ਛੱਠ ਪੁਰਬ (ਬਿਹਾਰ)।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਤੋਂ-ਰਾਤ ਕਰੋੜਪਤੀ ਬਣਨਗੇ ਇਨ੍ਹਾਂ 4 ਰਾਸ਼ੀਆਂ ਦੇ ਲੋਕ ! ਨੋਟ ਗਿਣਨ ਲਈ ਹੋ ਜਾਣ ਤਿਆਰ
NEXT STORY