ਮੇਖ : ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ’ਚ ਕੁਝ ਪੇਸ਼ਕਦਮੀ ਹੋਵੇਗੀ, ਜਨਰਲ ਹਾਲਾਤ ਵੀ ਸੁਧਰਨਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਸਿਹਤ ਦੀ ਸੰਭਾਲ ਰੱਖੋ, ਮਨ ਵੀ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਜਿਹਾ ਰਹੇਗਾ ਪਰ ਅਰਥ ਦਸ਼ਾ ਠੀਕ ਰਹੇਗੀ, ਧਾਰਮਿਕ ਕੰਮਾਂ ’ਚ ਰੁਚੀ।
ਮਿਥੁਨ :ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਦੋਨੋਂ ਪਤੀ-ਪਤਨੀ ਦਾ ਰੁਖ ਇਕ ਦੂਜੇ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹੇਗਾ, ਸਫ਼ਲਤਾ ਸਾਥ ਦੇਵੇਗੀ।
ਕਰਕ : ਦੁਸ਼ਮਣਾਂ ’ਤੇ ਭਰੋਸਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਕਿਉਂਕਿ ਉਹ ਆਪ ਦੀ ਲੱਤ ਖਿਚਦੇ ਰਹਿਣਗੇ, ਸਫਰ ਵੀ ਨਾ ਕਰੋ।
ਸਿੰਘ :ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਇਰਾਦਿਆਂ ’ਚ ਮਜ਼ਬੂਤੀ, ਵਿਗੜੇ ਕੰਮ ਵੀ ਬਣਨਗੇ।
ਕੰਨਿਆ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ ਅਤੇ ਤੇਜਹੀਣ ਰਹਿਣਗੇ, ਵੱਡੇ ਲੋਕ ਲਿਹਾਜ਼ ਕਰਨਗੇ।
ਤੁਲਾ :ਸਟ੍ਰਾਂਗ ਸਿਤਾਰਾ ਆਪ ਨੂੰ ਹਿੰਮਤੀ ,ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਵਿਅਸਤ ਅਤੇ ਐਕਟਿਵ ਰੱਖੇਗਾ ਉਂਝ ਤੇਜ ਪ੍ਰਭਾਵ ਬਣਿਆ ਰਹੇਗਾ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕੰਮਕਾਜੀ ਟੂਰਿੰਗ, ਪਲਾਨਿੰਗ- ਪ੍ਰੋਗਰਾਮਿੰਗ ਵੀ ਲਾਭ ਵਾਲੀ ਰਹੇਗੀ।
ਧਨੁ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਸ਼ੁਭ ਕੰਮਾਂ ’ਚ ਧਿਆਨ, ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਰਹਿ ਸਕਦੀ ਹੈ।
ਮਕਰ : ਕਿਉਂਕਿ ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਹੈ, ਇਸ ਲਈ ਕਿਸੇ ਵੀ ਜ਼ਰੂਰੀ ਕੰਮ ਲਈ ਯਤਨ ਨਹੀਂ ਕਰਨਾ ਸਹੀ ਰਹੇਗਾ।
ਕੁੰਭ : ਟੀਚਿੰਗ, ਕੋਚਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ, ਮੈਡੀਸਨ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਬਿਹਤਰ ਰਹੇਗੀ।
ਮੀਨ : ਸਫਲਤਾ ਸਾਥ ਦੇਵੇਗੀ, ਅਫਸਰ ਹਰ ਸਮੇਂ ਮਦਦ ਲਈ ਤਿਆਰ ਮਿਲਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਅੱਜ ਦਾ ਰਾਸ਼ੀਫਲ
20 ਸਤੰਬਰ 2026,ਐਤਵਾਰ
ਭਾਦੋਂ ਸੁਦੀ ਤਿੱਥੀ ਨੌਮੀ (ਸ਼ਾਮ 5.52 ਤੱਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਧਨ ’ਚ
ਮੰਗਲ ਕਰਕ ’ਚ
ਬੁੱਧ ਕੰਨਿਆ ’ਚ
ਗੁਰੂ ਕਰਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਅੱਸੂ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ 1948, ਮਿਤੀ : 29 (ਭਾਦੋਂ), ਹਿਜਰੀ ਸਾਲ 1448, ਮਹੀਨਾ : ਰਬਿ-ਉਲਸਾਨੀ, ਤਰੀਕ :8, ਸੂਰਜ ਉਦੇ ਸਵੇਰੇ 6.19 ਵਜੇ, ਸੂਰਜ ਅਸਤ : ਸ਼ਾਮ 6.23 ਵਜੇ (ਜਲੰਧਰ ਟਾਈਮ), ਨਕਸ਼ੱਤਰ :ਪੁਰਵਾਖਾੜਾ (20-21 ਮੱਧ ਰਾਤ 4.35 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਖਾੜਾ, ਯੋਗ : ਸੌਭਾਗਿਆ (ਬਾਅਦ ਦੁਪਹਿਰ 3.23 ਤੱਕ) ਅਤੇ ਮਗਰੋਂ ਯੋਗ ਸ਼ੌਭਨ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸ਼੍ਰੀ ਚੰਦ ਨੌਮੀ (ਉਦਾਸੀਨ ਸੰਪਰਦਾਇ )ਆਚਾਰਿਆ ਸ਼੍ਰੀ ਤੁਲਸੀ ਪੱਟਾਰੋਹਨ (ਜੈਨ)।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
23 ਸਤੰਬਰ ਤੋਂ ਇਨ੍ਹਾਂ 4 ਰਾਸ਼ੀਆਂ ਦੇ ਸ਼ੁਰੂ ਹੋਣਗੇ ਚੰਗੇ ਦਿਨ, ਹੋ ਜਾਣਗੇ ਮਾਲਾਮਾਲ
NEXT STORY