ਮੇਖ : ਵ੍ਹੀਕਲਸ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਕੰਮਕਾਜੀ ਟੂਰਿੰਗ ਲਾਭਕਾਰੀ।
ਬ੍ਰਿਖ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕ ਆਪ ਦੇ ਪ੍ਰਤੀ ਸਾਫਟ-ਸੁਪੋਰਟਿਵ ਰੁਖ ਰੱਖਣਗੇ।
ਮਿਥੁਨ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਕੰਮਕਾਜੀ ਪਲਾਨਿੰਗ ਵੀ ਚੰਗਾ ਨਤੀਜਾ ਦੇ ਸਕਦੀ ਹੈ।
ਕਰਕ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਸਿਹਤ ਅਤੇ ਖਾਣ-ਪੀਣ ਦੇ ਪ੍ਰਤੀ ਸੁਚੇਤ ਰਹਿਣਾ ਹੋਵੇਗਾ, ਸਫਰ ਵੀ ਨਾ ਕਰਨਾ ਸਹੀ ਰਹੇਗਾ।
ਸਿੰਘ : ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਕਾਰੋਬਾਰੀ ਪਲਾਨਿੰਗ ਵੀ ਸਹੀ ਰਹੇਗੀ, ਫੈਮਿਲੀ ਫਰੰਟ ’ਤੇ ਆਪ ਦੀ ਪੈਠ-ਛਾਪ ਬਣੀ ਰਹੇਗੀ।
ਕੰਨਿਆ : ਦੁਸ਼ਮਣਾਂ ਦੀਆਂ ਸ਼ਰਾਰਤਾਂ, ਹਰਕਤਾਂ ’ਤੇ ਨਜ਼ਰ ਰੱਖਣੀ ਜ਼ਰੂਰੀ ਹੋਵੇਗੀ, ਕਿਉਂਕਿ ਉਹ ਲੋਕ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਕਾਫੀ ਐਕਟਿਵ ਰਹਿਣਗੇ।
ਤੁਲਾ : ਸੰਤਾਨ ਸਾਥ ਦੇਵੇਗੀ, ਤਾਲਮੇਲ ਰੱਖੇਗੀ, ਸੁਪੋਰਟ ਕਰੇਗੀ, ਸੰਤਾਨ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।
ਬ੍ਰਿਸ਼ਚਕ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਅਤੇ ਮਿਹਨਤ ਰੰਗ ਲਿਆਵੇਗੀ, ਮਾਣ-ਯਸ਼ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਧਨ : ਸੱਜਣ-ਮਿੱਤਰ ਦਾ ਰੁਖ ਆਪ ਲਈ ਸਾਫਟ-ਸੁਪੋਰਟਿਵ ਰਹੇਗਾ, ਜਿਸ ਕਰਕੇ ਆਪ ਦੀ ਕੋਈ ਸਮੱਸਿਆ ਸੁਲਝ ਸਕਦੀ ਹੈ।
ਮਕਰ : ਲੋਹਾ, ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜਿਆਂ, ਸਰਿਆ, ਹਾਰਡ-ਵੇਅਰ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਕਾਰੋਬਾਰੀ ਟੂਰ ਵੀ ਲਾਭ ਦੇਵੇਗਾ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਮੀਨ : ਸਿਤਾਰਾ ਨੁਕਸਾਨ ਵਾਲਾ, ਇਸ ਲਈ ਨਾ ਤਾਂ ਉਧਾਰੀ ’ਚ ਫਸੋ ਅਤੇ ਨਾ ਹੀ ਕੰਮਕਾਜੀ ਕੰਮ ਬੇ-ਧਿਆਨੀ ਨਾਲ ਕਰੋ, ਸਫਰ ਵੀ ਟਾਲ ਸਕੋ ਤਾਂ ਟਾਲ ਦਿਓ।
16 ਸਤੰਬਰ 2024, ਸੋਮਵਾਰ
ਭਾਦੋਂ ਸੁਦੀ ਤਿੱਥੀ ਤਰੋਦਸ਼ੀ (ਬਾਅਦ ਦੁਪਹਿਰ 3.11 ਤੱਕ) ਅਤੇ ਮਗਰੋਂ ਤਿੱਥੀ ਚੌਦਸ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਕੁੰਭ ’ਚ
ਮੰਗਲ ਮਿਥੁਨ ’ਚ
ਬੁੱਧ ਸਿੰਘ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 25 (ਭਾਦੋਂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 12, ਸੂਰਜ ਉਦੇ ਸਵੇਰੇ 6.17 ਵਜੇ, ਸੂਰਜ ਅਸਤ ਸ਼ਾਮ 6.28 ਵਜੇ (ਜਲੰਧਰ ਟਾਈਮ), ਨਕਸ਼ੱਤਰ: ਧਨਿਸ਼ਠਾ (ਸ਼ਾਮ 4.33 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਸੁਕਰਮਾ (ਪੂਰਵ ਦੁਪਹਿਰ 11.41 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਬਿਕ੍ਰਮੀ ਅੱਸੂ ਸੰਕ੍ਰਾਂਤੀ, ਸੂਰਜ ਸ਼ਾਮ 7.43 (ਜਲੰਧਰ ਟਾਈਮ) ’ਤੇ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਈਦੁਲ ਮਿਲਾਦ (ਮੁਸਲਿਮ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਪ੍ਰੇਸ਼ਾਨੀ ਵਾਲਾ, ਸਿੰਘ ਰਾਸ਼ੀ ਵਾਲਿਆਂ ਦਾ ਮਨ ਰਹੇਗਾ ਅਸ਼ਾਂਤ
NEXT STORY