ਮੇਖ : ਖਾਣ-ਪੀਣ ’ਚ ਅਹਿਤਿਆਤ ਵਰਤੋਂ, ਕਿਉਂਕਿ ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ ਹੈ, ਲਿਖਣ-ਪੜ੍ਹਨ ਦਾ ਕੋਈ ਵੀ ਕੰਮ ਜਲਦਬਾਜ਼ੀ ’ਚ ਨਾ ਕਰੋ।
ਬ੍ਰਿਖ : ਫੈਮਿਲੀ ਫਰੰਟ ’ਤੇ ਕੁਝ ਤਣਾਤਣੀ-ਖਿੱਚੋਤਣੀ ਬਣੀ ਰਹਿ ਸਕਦੀ ਹੈ, ਤਿਆਰੀ ਦੇ ਬਗੈਰ ਕੋਈ ਕੰਮ ਹੱਥ ’ਚ ਨਾ ਲਓ, ਵੈਸੇ ਅਰਥ ਅਤੇ ਕਾਰੋਬਾਰੀ ਦਸ਼ਾ ਵੀ ਠੀਕ-ਠਾਕ ਰਹੇਗੀ।
ਮਿਥੁਨ : ਵਿਰੋਧੀਆਂ, ਆਮ ਲੋਕਾਂ ਦੇ ਨਾਲ-ਨਾਲ ਘਟੀਆ ਲੋਕਾਂ ਤੋਂ ਫਾਸਲਾ ਬਣਾ ਕੇ ਰੱਖਣਾ ਸਹੀ ਰਹੇਗੀ, ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਕਰਕ : ਕਿਉਂਕਿ ਸੋਚ ਵਿਚਾਰ ’ਚ ਨੈਗੇਟਿਵਿਟੀ ਪ੍ਰਭਾਵੀ ਰਹੇਗੀ, ਇਸ ਲਈ ਹਰ ਸਮੇਂ ਅਟੈਂਟਿਵ ਰਹਿਣਾ ਚਾਹੀਦਾ, ਤਾਂ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।
ਸਿੰਘ : ਕਿਉਂਕਿ ਸਿਤਾਰਾ ਪ੍ਰਾਪਰਟੀ ਦੇ ਕੰਮਾਂ ਨੂੰ ਵਿਗਾੜਨ ਵਾਲਾ ਹੈ, ਇਸ ਲਈ ਕਿਸੇ ਨਾ ਕਿਸੇ ਰੁਕਾਵਟ ਦੇ ਪੈਦਾ ਹੋਣ ਦਾ ਡਰ ਬਣਿਆ ਰਹੇਗਾ, ਮਨ ਡਰਿਆ -ਡਰਿਆ ਰਹੇਗਾ।
ਕੰਨਿਆ : ਕੰਮਕਾਜੀ ਸਾਥੀ ਆਪ ਲਈ ਵਿਪਰੀਤ ਹਾਲਾਤ ਬਣਾਉਣ ਲਈ ਵਿਅਸਤ ਰਹਿਣਗੇ, ਇਸ ਲਈ ਉਨ੍ਹਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ।
ਤੁਲਾ : ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕਾਰੋਬਾਰੀ ਕੰਮ ਬੇ-ਧਿਆਨੀ ਨਾਲ ਕਰੋ, ਕੰਮਕਾਜੀ ਮੁਸ਼ਕਿਲਾਂ, ਪ੍ਰੇਸ਼ਾਨੀਆਂ ਵੀ ਉਭਰਦੀਆਂ ਰਹਿ ਸਕਦੀਆਂ ਹਨ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੀ ਕੋਸ਼ਿਸ਼ ਕਰੋ, ਪੂਰੀ ਹਿੰਮਤ ਨਾਲ ਕਰੋ, ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖੋ।
ਧਨ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਪਰ ਜਨਰਲ ਹਾਲਾਤ ਅਨੁਕੂਲ ਰਹਿਣਗੇ।
ਮਕਰ : ਸਿਤਾਰਾ ਆਮਦਨ ਵਾਲਾ, ਕਾਰੋਬਾਰੀ ਕੰਮਾਂ ਲਈ ਆਪ ਦੀ ਕੋਸ਼ਿਸ਼, ਭੱਜਦੌੜ ਚੰਗਾ ਨਤੀਜਾ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ :ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰਕੇ ਆਪ ਦੇ ਕਿਸੇ ਸਰਕਾਰੀ ਕੰਮ ਦੇ ਵਿਗੜਨ ਦਾ ਡਰ ਰਹੇਗਾ।
ਮੀਨ : ਮਨ ਅਤੇ ਗਲਤ ਸੋਚ ਆਪ ਨੂੰ ਆਪਣੇ ਟਾਰਗੈੱਟ ਤੋਂ ਭਟਕਾ ਸਕਦੀ ਹੈ, ਇਸ ਲਈ ਉਸ ਨੂੰ ਜ਼ਬਤ ਤੋਂ ਬਾਹਰ ਨਾ ਜਾਣ ਦਿਓ , ਵੈਸੇ ਅਰਥਾ ਦਸ਼ਾ ਠੀਕ-ਠਾਕ ਰਹੇਗਾ।
28 ਸਤੰਬਰ 2025, ਐਤਵਾਰ
ਅੱਸੂ ਸੁਦੀ ਤਿੱਥੀ ਛੱਠ (ਬਾਅਦ ਦੁਪਹਿਰ 2.28 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਤੁਲਾ ’ਚ
ਬੁੱਧ ਕੰਨਿਆ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਅੱਸੂ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 6 (ਅੱਸੂ), ਹਿਜਰੀ ਸਾਲ 1447, ਮਹੀਨਾ : ਰਬਿ-ਉਲਸਾਨੀ, ਤਰੀਕ : 5, ਸੂਰਜ ਉਦੇ ਸਵੇਰੇ 6.24 ਵਜੇ, ਸੂਰਜ ਅਸਤ : ਸ਼ਾਮ 6.13 ਵਜੇ (ਜਲੰਧਰ ਟਾਈਮ), ਨਕਸ਼ੱਤਰ :ਜੇਸ਼ਠਾ (28-29 ਮੱਧ ਰਾਤ 3.55 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ :ਆਯੁਸ਼ਮਾਨ (28-29 ਮੱਧ ਰਾਤ 12.32 ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (28-29 ਮੱਧ ਰਾਤ 3.55 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 28-29 ਮੱਧ ਰਾਤ 3.55 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ ਪੁਰਬ, ਦਿਵਸ ਅਤੇ ਤਿਓਹਾਰ : ਸ਼ਹੀਦੇ ਆਜ਼ਮ ਭਗਤ ਸਿੰਘ ਜਨਮ ਦਿਵਸ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ ਰਹੇਗਾ, ਦੇਖੋ ਆਪਣੀ ਰਾਸ਼ੀ
NEXT STORY