ਮੇਖ : ਪ੍ਰਬਲ ਸਿਤਾਰਾ ਆਪ ਨੂੰ ਹਾਵੀ-ਪ੍ਰਭਾਵੀ ਅਤੇ ਵਿਜਈ ਰੱਖੇਗਾ, ਤੇਜ ਪ੍ਰਭਾਵ ਬਣਿਆ ਰਹੇਗਾ, ਭੱਜਦੌੜ ਕਰਨ ’ਤੇ ਕੋਈ ਸਕੀਮ, ਪ੍ਰੋਗਰਾਮ ਸਿਰੇ ਚੜ੍ਹੇਗਾ।
ਬ੍ਰਿਖ : ਜਾਇਦਾਦੀ ਕੰਮਾਂ ’ਚ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਿਹਤਰ ਬਣੇ ਰਹਿਣਗੇ।
ਮਿਥੁਨ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਿੰਮਤੀ ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਵਿਅਸਤ ਅਤੇ ਐਕਟਿਵ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਕਰਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਵਾਲਾ, ਭੱਜਦੌੜ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ, ਮੁਸ਼ਕਿਲ ਹਟੇਗੀ, ਪਰ ਸਿਹਤ ਦੀ ਸੰਭਾਲ ਰੱਖਣੀ ਜ਼ਰੂਰੀ।
ਸਿੰਘ : ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫ਼ਲਤਾ ਮਿਲੇਗੀ, ਪਰ ਫੈਮਿਲੀ ਫ੍ਰੰਟ ’ਤੇ ਤਣਾਤਣੀ ਰਹਿਣ ਦਾ ਡਰ ਰਹੇਗਾ।
ਕੰਨਿਆ : ਸਿਤਾਰਾ ਨੁਕਸਾਨ ਵਾਲਾ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫ਼ਸ ਨਾ ਜਾਵੇ, ਮਨ ਵੀ ਅਸ਼ਾਂਤ-ਡਿਸਟਰਬ ਜਿਹਾ ਰਹੇਗਾ।
ਤੁਲਾ : ਸਿਤਾਰਾ ਆਮਦਨ ਵਾਲਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਰੁਕਾਵਟ ਮੁਸ਼ਕਿਲ ਹਟੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਬ੍ਰਿਸ਼ਚਕ : ਸਫ਼ਲਤਾ ਸਾਥ ਦੇਵੇਗੀ, ਵੱਡੇ ਲੋਕ ਮਿਹਰਬਾਨ ਰਹਿਣਗੇ, ਕੰਮਕਾਜੀ ਤੌਰ ’ਤੇ ਵੀ ਸਥਿਤੀ ਬਿਹਤਰ ਰਹੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।
ਧਨੁ : ਹਲਕੀ ਨੇਚਰ ਵਾਲੇ ਲੋਕ ਆਪ ਦੀ ਲਤ ਖਿਚਣ ’ਚ ਬਿਜ਼ੀ ਰਹਿਣਗੇ ਪਰ ਕੰਮਕਾਜੀ ਤੌਰ ’ਤੇ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ।
ਮਕਰ : ਸਿਹਤ ਬਾਰੇ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ, ਕੰਮਕਾਜੀ ਦਸ਼ਾ ਠੀਕ-ਠਾਕ ਰਹੇਗੀ, ਵੈਸੇ ਕੋਈ ਵੀ ਯਤਨ ਹਲਕੇ ਮਨ ਨਾਲ ਨਾ ਕਰੋ।
ਕੁੰਭ : ਕੰਮਕਾਜੀ ਦਸ਼ਾ ਸੁਖਦ, ਕੋਸ਼ਿਸ਼ਾਂ-ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਮੀਨ : ਡਰੇ-ਡਰੇ ਮਨ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਸੰਕੋਚ ਕਰੋਗੇ, ਬੁੱਧੀ ਗਲਤ ਕੰਮਾਂ ਵੱਲ ਭਟਕੇਗੀ।
ਅੱਜ ਦਾ ਰਾਸ਼ੀਫਲ
17 ਅਕਤੂਬਰ 2025, ਸ਼ੁੱਕਰਵਾਰ
ਕੱਤਕ ਵਦੀ ਤਿੱਥੀ ਇਕਾਦਸ਼ੀ (ਪੁਰਵ ਦੁਪਹਿਰ 11.13 ਤਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਸਿੰਘ ’ਚ
ਮੰਗਲ ਤੁਲਾ ’ਚ
ਬੁੱਧ ਤੁਲਾ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 25 (ਅੱਸੂ), ਹਿਜਰੀ ਸਾਲ 1447, ਮਹੀਨਾ : ਰਬਿ-ਉਲਸਾਨੀ, ਤਰੀਕ : 24, ਸੂਰਜ ਉਦੇ ਸਵੇਰੇ 6.36 ਵਜੇ, ਸੂਰਜ ਅਸਤ : ਸ਼ਾਮ 5.50 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੱਘਾ (ਦੁਪਹਿਰ 1.58 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ, ਯੋਗ : ਸ਼ੁਕਲ (17-18 ਮੱਧ ਰਾਤ 1.49 ਤਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), ਦੁਪਹਿਰ 1.58 ਤੱਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਰਮਾ ਇਕਾਦਸ਼ੀ ਵਰਤ, ਗੋਵਤਸ ਦੁਆਦਸ਼ੀ, ਬਿਕ੍ਰਮੀ ਕੱਤਕ ਸੰਕ੍ਰਾਂਤੀ, ਸੂਰਜ ਦੁਪਹਿਰ 1.45 (ਜਲੰਧਰ ਟਾਈਮ) ’ਤੇ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਕੌਮੁਦੀ ਮਹੋਤਸਵ ਸ਼ੁਰੂ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਕਰ ਰਾਸ਼ੀ ਵਾਲਿਆਂ ਦਾ ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ ਰਹੇਗਾ, ਦੇਖੋ ਆਪਣੀ ਰਾਸ਼ੀ
NEXT STORY