ਸਪੋਰਟਸ ਡੈਸਕ- ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਆਸਟ੍ਰੇਲੀਆ ਦੇ ਪਰਥ ਸ਼ਹਿਰ 'ਚ ਸਥਿਤ ਆਪਟਸ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੁਕਾਬਲੇ ਰਾਹੀਂ ਭਾਰਤੀ ਦਿੱਗਜ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਲੰਬੇ ਸਮੇਂ ਬਾਅਦ ਭਾਰਤੀ ਟੀਮ 'ਚ ਵਾਪਸੀ ਕਰ ਰਹੇ ਹਨ।
ਇਸ ਮੁਕਾਬਲੇ 'ਚ ਆਸਟ੍ਰੇਲੀਆ ਦੇ ਕਪਤਾਨ ਮਿਚੇਲ ਮਾਰਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਤੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। ਇਸ ਮੁਕਾਬਲੇ ਰਾਹੀਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਤਾਂ ਲੰਬੇ ਸਮੇਂ ਬਾਅਦ ਭਾਰਤੀ ਟੀਮ 'ਚ ਵਾਪਸੀ ਕਰ ਹੀ ਰਹੇ ਹਨ, ਉੱਥੇ ਹੀ ਨਿਤੀਸ਼ ਰੈੱਡੀ ਪਹਿਲੀ ਵਾਰ ਵਨਡੇ ਫਾਰਮੈਟ ਖੇਡਣ ਲਈ ਮੈਦਾਨ 'ਤੇ ਉਤਰਨਗੇ। ਇਸ ਤੋਂ ਇਲਾਵਾ ਸ਼੍ਰੇਅਸ ਅਈਅਰ ਵੀ ਲੰਬੇ ਸਮੇਂ ਬਾਅਦ ਭਾਰਤੀ ਟੀਮ ਦਾ ਹਿੱਸਾ ਬਣਨਗੇ।
ਪਲੇਇੰਗ-11
ਭਾਰਤ- ਸ਼ੁੱਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇ.ਐੱਲ. ਰਾਹੁਲ, ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ
ਆਸਟ੍ਰੇਲੀਆ- ਮਿਚੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਮੈਟ ਸ਼ਾਰਟ, ਜੋਸ਼ ਫਿਲਿਪ, ਮੈਟ ਰੈਨਸਾ, ਕੂਪਰ ਕੌਨੋਲੀ, ਮਿਚੇਲ ਓਵਨ, ਮਿਚੇਲ ਸਟਾਰਕ, ਨਾਥਨ ਐਲਿਸ, ਮੈਥਿਊ ਕੁਨੇਮਨ, ਜੋਸ਼ ਹੇਜ਼ਲਵੁੱਡ
ਭਾਰਤੀਆਂ ’ਚ ਧਰੁਵ ਸ਼ਯੋਰਣ 67 ਦੇ ਕਾਰਡ ਨਾਲ ਸਾਂਝੇ ਤੌਰ ’ਤੇ 25ਵੇਂ ਸਥਾਨ ’ਤੇ ਪਹੁੰਚਿਆ
NEXT STORY